ਪੁਰਾਣੀਆਂ ਕਿਤਾਬਾਂ ’ਚ ਜਿਥੇ ਮੁੱਖ ਜ਼ੋਰ ਤ੍ਰਿਕੋਣੇ ਸੰਘਰਸ਼ ਤੇ ਸ਼ੁਰੂਆਤੀ ਸ਼ਾਸਨਕਾਲ ’ਤੇ ਰਹਿੰਦਾ ਸੀ, ਉਥੇ ਨਵੀਂ ਕਿਤਾਬ ਨਵੀਂ ਸਿੱਖਿਆ ਨੀਤੀ 2020 ਤੇ ਏਸੀਐੱਫ-ਐੱਸਈ 2023 ਮੁਤਾਬਕ ਦੱਖਣੀ, ਪੂਰਬੀ, ਪੱਛਮੀ ਤੇ ਉੱਤਰੀ ਪੂਰਬ ਦੇ ਕਈ ਅਹਿਮ ਪਰ ਘੱਟ ਮਸ਼ਹੂਰ ਰਾਜਵੰਸ਼ਾਂ ਨੂੰ ਬਰਾਬਰ ਅਹਿਮੀਅਤ ਦਿੰਦੀ ਹੈ।

ਨਵੀਂ ਦਿੱਲੀ (ਏਐੱਨਆਈ) : ਰਾਸ਼ਟਰੀ ਸਿੱਖਿਆ ਤੇ ਖੋਜ ਪ੍ਰੀਸ਼ਦ (ਐੱਨਸੀਈਆਰਟੀ) ਦੀ ਨਵੀਂ ਜਮਾਤ ਸੱਤਵੀਂ ਦੀ ਸਮਾਜਿਕ ਸਿੱਖਿਆ ਦੀ ਕਿਤਾਬ ‘ਸਮਾਜਾਂ ਦੀ ਖੋਜ : ਭਾਰਤ ਤੇ ਉਸ ਤੋਂ ਅੱਗੇ’ ਭਾਰਤ ਦੇ ਮੱਧਕਾਲੀ ਇਤਿਹਾਸ ਦਾ ਘੇਰਾ ਵਿਸ਼ਾਲ ਕਰਦੇ ਹੋਏ ਇਸ ਨੂੰ ਉੱਤਰੀ ਭਾਰਤੀ ਕੇਂਦਰਿਤ ਕਹਾਣੀ ’ਚੋਂ ਬਾਹਰ ਕੱਢ ਕੇ ਪੂਰੇ ਦੇਸ਼ ਦੇ ਵੱਖ-ਵੱਖ ਰਾਜਵੰਸ਼ਾਂ ਤੇ ਸੱਭਿਆਚਾਰਕ ਰਵਾਇਤਾਂ ਤੱਕ ਲੈ ਜਾਂਦੀ ਹੈ। ਛੇਵੀਂ ਤੋਂ 12ਵੀਂ ਸ਼ਤਾਬਦੀ ਦੀ ਮਿਆਦ ਨੂੰ ਸਮੇਟਦਿਆਂ ਹੋਏ ਇਹ ਕਿਤਾਬ ਪਹਿਲੀ ਵਾਰ ਵਿਦਿਆਰਥੀਆਂ ਨੂੰ ਇਕ ਸੱਚਾ ਭਾਰਤੀ ਪਰਿਪੇਖ ਮੁਹੱਈਆ ਕਰਵਾਉਂਦੀ ਹੈ।
ਪੁਰਾਣੀਆਂ ਕਿਤਾਬਾਂ ’ਚ ਜਿਥੇ ਮੁੱਖ ਜ਼ੋਰ ਤ੍ਰਿਕੋਣੇ ਸੰਘਰਸ਼ ਤੇ ਸ਼ੁਰੂਆਤੀ ਸ਼ਾਸਨਕਾਲ ’ਤੇ ਰਹਿੰਦਾ ਸੀ, ਉਥੇ ਨਵੀਂ ਕਿਤਾਬ ਨਵੀਂ ਸਿੱਖਿਆ ਨੀਤੀ 2020 ਤੇ ਏਸੀਐੱਫ-ਐੱਸਈ 2023 ਮੁਤਾਬਕ ਦੱਖਣੀ, ਪੂਰਬੀ, ਪੱਛਮੀ ਤੇ ਉੱਤਰੀ ਪੂਰਬ ਦੇ ਕਈ ਅਹਿਮ ਪਰ ਘੱਟ ਮਸ਼ਹੂਰ ਰਾਜਵੰਸ਼ਾਂ ਨੂੰ ਬਰਾਬਰ ਅਹਿਮੀਅਤ ਦਿੰਦੀ ਹੈ।
---
ਪਾਠ ਪੁਸਤਕ ’ਚ ਹੋਵੇਗਾ ਇਹ ਖ਼ਾਸ
ਤੇਲੰਗਾਨਾ ਦੇ ਕਾਕਤਿਯਾਵਾਂ ਨੂੰ ਉਨ੍ਹਾਂ ਸੁਚਾਰੂ ਸਥਾਨਕ ਪ੍ਰਸ਼ਾਸਨ, ਗ੍ਰਾਮ ਸਵੈ-ਸ਼ਾਸਨ, ਸਿੰਚਾਈ ਪ੍ਰਬੰਧਾਂ ਤੇ ਤੇਲਗੂ ਸਾਹਿਤ ਦੀ ਹਿਫਾਜਤ ਲਈ ਖਾਸ ਤੌਰ ’ਤੇ ਰੇਖਾਂਕਿਤ ਕੀਤਾ ਗਿਆ ਹੈ। ਵਾਰੰਗਲ ਦੇ ਹਨਮਕੋਂਡਾ ਸਥਿਤ ਪ੍ਰਸਿੱਧ ‘ਹਜ਼ਾਰ ਸਤੰਭ ਮੰਦਰ’ ਨੂੰ ਉਨ੍ਹਾਂ ਦੀ ਵਾਸਤੂ ਕਲਾ ਤਕਨੀਕੀ ਤੇ ਗਿਆਨ ਦਾ ਆਧਾਰਗ੍ਰੰਥ ਦੱਸਿਆ ਗਿਆ ਹੈ।
ਕਰਨਾਟਕ ਤੇ ਚਾਲੂਕਿਓਂ, ਪੱਲਵਾਂ ਤੇ ਹੋਯਸਲਾਂ ਦੇ ਨਾਲ-ਨਾਲ ਪੂਰਬੀ ਭਾਰਤ ਦੇ ਪੂਰਬੀ ਗੰਗਾਂਵਾਂ ਨੂੰ ਵੀ ਪ੍ਰਮੁੱਖਤਾ ਦਿੱਤੀ ਗਈ ਹੈ-ਖਾਸ ਕਰਕੇ ਪੁਰੀ ਦੇ ਜਗਨਨਾਥ ਮੰਦਰ ਤੇ ਕੋਣਾਰਕ ਦੇ ਸੂਰੀਆ ਮੰਦਰ ਵਰਗੇ ਸ਼ਾਨਦਾਰ ਨਿਰਮਾਣਾਂ ਦੇ ਸੰਦਰਭ ’ਚ। ਵਿਦਵਾਨ ਰਾਜਾ ਭੋਗ (ਪਰਮਾਰ ਵੰਸ਼) ਦੇ ‘ਸਮਰਾਂਗਣ ਸੂਤਰਧਾਰ’ ਨੂੰ ਮੱਧਕਾਲੀ ਤਕਨੀਕੀ ਤੇ ਵਾਸਤੂ ਕਲਾਂ ਦਾ ਆਧਾਰਗ੍ਰੰਥ ਦੱਸਿਆ ਜਾਂਦਾ ਹੈ।
ਅਸਾਮ ਦੇ ਕਾਮਰੂਪ ਦੀ ਬ੍ਰਹਮਪਾਲ ਵੰਸ਼ ਦਾ ਜ਼ਿਕਰ ਉੱਤਰ ਪੂਰਬੀ ਦੀ ਇਤਿਹਾਸਕ ਹਾਜ਼ਰੀ ਮਜ਼ਬੂਤ ਕਰਦਾ ਹੈ। ਇਸ ਤੋਂ ਇਲਾਵਾ ਭੰਜਾ, ਚਾਪਾ, ਗੁਹਿਲ, ਕਾਲਚੁਰੀ, ਕਦੰਬ, ਮੈਤ੍ਰਕ, ਮੌਖਰੀ, ਸ਼ਿਲਾਹਾਰ, ਸੋਮਵੰਸ਼ੀ, ਉਤੁਲ, ਤੋਮਰ ਤੇ ਚਾਹਮਾਨ ਵਰਗੇ ਅਨੇਕਾਂ ਖੇਤਰੀ ਰਾਜਵੰਸ਼ਾਂ ਦੀ ਵੀ ਪਛਾਣ ਕਰਵਾਈ ਗਈ ਹੈ।
ਸ਼ੰਕਰਾਚਾਰੀਆ, ਰਾਮਾਨੁਜਾਚਾਰੀਆ ਤੇ ਬਸਵੇਸ਼ਵਰ ਵਰਗੇ ਦਾਰਸ਼ਨਿਕਾਂ ਤੇ ਸਮਾਜ ਸੁਧਾਰਕਾਂ ਨੂੰ ਸ਼ਾਮਲ ਕਰਦਿਆਂ ਇਹ ਕਿਤਾਬ ਦੱਖਣੀ ਭਾਰਤੀ ਭਗਤੀ ਅੰਦੋਲਨ ਤੇ ਵੈਦਾਂਤਿਕ ਰਵਾਇਤਾਂ ਦੀ ਵਿਸ਼ਾਲ ਝਲਕ ਦਿੰਦੀ ਹੈ। ਵਾਸਤੂ ਕਲਾ ਖੰਡ ’ਚ ਅਲੋਰਾ ਦੇ ਕੈਲਾਸ਼ ਮੰਦਰ, ਚੋਲਕਾਲ ਬਸਵੇਸ਼ਵਰ ਮੰਦਰ ਤੇ ਚੰਦੇਲਾਂ ਦੇ ਲਕਸ਼ਮਣ ਮੰਦਰ ਨੂੰ ਖਾਸ ਤੌਰ ਰੇਖਾਂਕਿਤ ਕੀਤਾ ਗਿਆ ਹੈ।
---
ਨਵੀਂ ਪਾਠ ਪੁਸਤਕ ’ਚ ਸੰਪੂਰਨਤਾ ’ਤੇ ਫੋਕਸ
ਨਵੀਂ ਪਾਠ ਪੁਸਤਕ ਆਪਣੇ ਸੰਪੂਰਨ ਤੇ ਸੰਤੁਲਿਤ ਦ੍ਰਿਸ਼ਣੀਕੋਣ ਨਾਲ ਵਿਦਿਆਰਥੀ ਨੂੰ ਭਾਰਤ ਦੇ ਮੱਧਕਾਲੀ ਇਤਿਹਾਸ ਦੀ ਵੰਨ-ਸੁਵੰਨਤਾ, ਗੁੰਝਲਾਂ ਤੇ ਸੱਭਿਆਚਾਰਕ ਸੰਪੰਨਤਾ ਨਾਲ ਪਛਾਣ ਕਰਵਾਉਂਦੀ ਹੈ ਤੇ ਉਹ ਵੀ ਪੂਰੇ ਦੇਸ਼ ਦੀ ਪ੍ਰਤੀਨਿਧਤਾ ਨਾਲ।
---
ਪੁਰਾਣੇ ਸੰਸਕ੍ਰਣ ਦੇ ਉਲਟ, ਜੋ ਮੁੱਖ ਤੌਰ ’ਤੇ ਉੱਤਰੀ ਭਾਰਤ ਤੇ ਦਿੱਲੀ ਸ਼ਾਸਨ ਦੀਆਂ ਯਾਦਗਾਰਾਂ ’ਤੇ ਕੇਂਦ੍ਰਿਤ ਸਨ, ਨਵੇਂ ਪਾਠ ਪੁਸਤਕ ਖੇਤਰੀ ਵਾਸਤੂ ਕਲਾ ਨੂੰ ਇਤਿਹਾਸਕ ਚਰਚਾਵਾਂ ਦੇ ਕੇਂਦਰ ’ਚ ਰੱਖਦੀ ਹੈ ਤੇ ਧਾਰਮਿਕ ਕਹਾਣੀਆਂ ਤੇ ਸਥਾਨਕ ਕਾਰੀਗਰੀ ਦੇ ਮੇਲ ’ਤੇ ਜ਼ੋਰ ਦਿੰਦੀ ਹੈ।