ਚਾਰ ਸਾਲਾ ਮਾਸੂਮ 'ਤੇ ਆਵਾਰਾ ਕੁੱਤਿਆਂ ਦਾ ਕਹਿਰ,ਨੋਚ-ਨੋਚ ਕੀਤਾ ਬੁਰਾ ਹਾਲ; ਚਿਹਰੇ ’ਤੇ ਲੱਗੇ 55 ਟਾਂਕੇ
ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਝਾਲੂ ਕਸਬੇ ’ਚ ਮੰਦਰ ਦੇ ਸਾਹਮਣੇ ਮੰਗਲਵਾਰ ਦੀ ਦੁਪਹਿਰ ਕਪਿਲ ਸ਼ਰਮਾ ਦਾ ਚਾਰ ਸਾਲਾ ਪੁੱਤਰ ਸ਼ਾਂਤਨੂ ਖੇਡ ਰਿਹਾ ਸੀ। ਇਸੇ ਦੌਰਾਨ ਅਵਾਰਾ ਕੁੱਤੇ ਨੇ ਸ਼ਾਂਤਨੂ ’ਤੇ ਹਮਲਾ ਕਰ ਦਿੱਤਾ। ਮੰਦਰ ਕੋਲ ਖੜ੍ਹੇ ਲੋਕਾਂ ਨੇ ਲਾਠੀ-ਡੰਡਿਆਂ ਨਾਲ ਕੁੱਤੇ ਨੂੰ ਭਜਾਇਆ।
Publish Date: Wed, 10 Dec 2025 09:15 AM (IST)
Updated Date: Wed, 10 Dec 2025 09:21 AM (IST)
ਜਾਸ, ਬਿਜਨੌਰ : ਅਵਾਰਾ ਕੁੱਤੇ ਨੇ ਚਾਰ ਸਾਲਾ ਬੱਚੇ ਨੂੰ ਵੱਢ ਕੇ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਪਰਿਵਾਰ ਦੇ ਲੋਕ ਉਸ ਨੂੰ ਲੈ ਕੇ ਜ਼ਿਲ੍ਹਾ ਮੈਡੀਕਲ ਕਾਲਜ ਦੇ ਹਸਪਤਾਲ ’ਚ ਪੁੱਜੇ, ਜਿਥੇ ਬੱਚੇ ਦੇ ਚਿਹਰੇ ’ਤੇ 55 ਟਾਂਕੇ ਲਗਾਏ ਗਏ। ਇਸ ਤੋਂ ਬਾਅਦ ਮੇਰਠ ਰੈਫਰ ਕੀਤਾ ਗਿਆ। ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਮੇਰਠ ਤੋਂ ਦਿੱਲੀ ਲਈ ਰੈਫਰ ਕੀਤਾ ਗਿਆ। ਅਵਾਰਾ ਕੁੱਤਿਆਂ ਨੂੰ ਲੈ ਕੇ ਲੋਕਾਂ ’ਚ ਰੋਹ ਹੈ।
ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੇ ਝਾਲੂ ਕਸਬੇ ’ਚ ਮੰਦਰ ਦੇ ਸਾਹਮਣੇ ਮੰਗਲਵਾਰ ਦੀ ਦੁਪਹਿਰ ਕਪਿਲ ਸ਼ਰਮਾ ਦਾ ਚਾਰ ਸਾਲਾ ਪੁੱਤਰ ਸ਼ਾਂਤਨੂ ਖੇਡ ਰਿਹਾ ਸੀ। ਇਸੇ ਦੌਰਾਨ ਅਵਾਰਾ ਕੁੱਤੇ ਨੇ ਸ਼ਾਂਤਨੂ ’ਤੇ ਹਮਲਾ ਕਰ ਦਿੱਤਾ। ਮੰਦਰ ਕੋਲ ਖੜ੍ਹੇ ਲੋਕਾਂ ਨੇ ਲਾਠੀ-ਡੰਡਿਆਂ ਨਾਲ ਕੁੱਤੇ ਨੂੰ ਭਜਾਇਆ। ਕੁੱਤੇ ਦੇ ਵੱਢਣ ’ਤੇ ਸ਼ਾਂਤਨੂ ਦੇ ਚੇਹਰੇ ’ਤੇ ਡੂੰਘੇ ਜ਼ਖ਼ਮ ਹੋ ਗਏ। ਪਰਿਵਾਰ ਦੇ ਲੋਕ ਜ਼ਖ਼ਮੀ ਬੱਚੇ ਨੂੰ ਬਿਜਨੌਰ ਜ਼ਿਲ੍ਹਾ ਮੈਡੀਕਲ ਕਾਲਜ ਦੇ ਹਸਪਤਾਲ ਲੈ ਗਏ। ਡਾਕਟਰਾਂ ਅਨੁਸਾਰ, ਉਸਦੇ ਚਿਹਰੇ ’ਤੇ ਕਈ ਡੂੰਘੇ ਜ਼ਖ਼ਮ ਹਨ। ਕੁੱਲ 55 ਟਾਂਕੇ ਲਗਾਏ ਗਏ ਹਨ। ਹਾਲਤ ਗੰਭੀਰ ਹੋਣ ’ਤੇ ਉਸ ਨੂੰ ਮੇਰਠ ਮੈਡੀਕਲ ਕਾਲਜ ਦੇ ਹਸਪਤਾਲ ਰੈਫਰ ਕੀਤਾ ਗਿਆ। ਪਰਿਵਾਰ ਦੇ ਲੋਕਾਂ ਮੁਤਾਬਕ ਮੇਰਠ ਪੁੱਜੇ ਤਾਂ ਉਥੋਂ ਦਿੱਲੀ ਲਈ ਰੈਫਰ ਕਰ ਦਿੱਤਾ ਗਿਆ।