ਸ਼ਨੀ ਗ੍ਰਹਿ ’ਤੇ ਮੌਜੂਦ ਨਾਸਾ ਦੇ ਕੈਸਿਨੀ ਵਾਹਨ ਨਾਲ ਇਕੱਠੇ ਕੀਤੇ ਗਏ ਅੰਕੜਿਆਂ ਦੇ ਆਧਾਰ ’ਤੇ ਇਹ ਖੋਜ ਸੰਭਵ ਹੋਈ ਹੈ। ਹੁਣ ਨਾਸਾ ਅਗਲਾ ਰੋਵਰਕ੍ਰਾਫਟ ਮਿਸ਼ਨ ਡ੍ਰੈਗਨਫਲਾਈ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਨੂੰ 2028 ’ਚ ਲਾਂਚ ਕੀਤੇ ਜਾਣ ਦੀ ਯੋਜਨਾ ਤਜਵੀਜ਼ਸ਼ੁਦਾ ਹੈ। ਅਮਰੀਕੀ ਸਪੇਸ ਏਜੰਸੀ ਨਾਸਾ ਅਗਲੇ ਕੁਝ ਸਾਲਾਂ ’ਚ ਆਰਟੇਮਿਸ ਮਿਸ਼ਨ ਰਾਹੀਂ ਮਨੁੱਖੀ ਟੀਮ ਨੂੰ ਮੰਗਲ ਗ੍ਰਹਿ ’ਤੇ ਪਹੁੰਚਾਉਣ ਦੀ ਤਿਆਰੀ ’ਚ ਹੈ।

ਰਮੇਸ਼ ਚੰਦਰਾ, ਜਾਗਰਣ ਨੈਨੀਤਾਲ : ਕਿਸੇ ਦੂਜੇ ਗ੍ਰਹਿ ’ਤੇ ਜੀਵਨ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਖਗੋਲਵਾਦੀਆਂ ਦਾ ਖੋਜ-ਅਧਿਐਨ ਲੰਬੇ ਸਮੇਂ ਤੋਂ ਜਾਰੀ ਹੈ। ਮੌਜੂਦਾ ਸਮੇਂ ’ਚ ਲਾਲ ਗ੍ਰਹਿ ਮੰਗਲ ’ਤੇ ਜੀਵਨ ਦੀ ਭਾਲ ਲਈ ਖੋਜ ਜਾਰੀ ਹੈ। ਹਾਲੇ ਤੱਕ ਦਰਜਨਾਂ ਮਿਸ਼ਨ ਮੰਗਲ ’ਤੇ ਚਲਾਏ ਜਾ ਚੁੱਕੇ ਹਨ। ਇਸਰੋ ਵੀ ਇਸ ਦਿਸ਼ਾ ’ਚ ਲਗਾਤਾਰ ਆਪਣਾ ਯੋਗਦਾਨ ਦੇ ਰਿਹਾ ਹੈ। ਹੁਣ ਸ਼ਨੀ ਦੇ ਉਪਗ੍ਰਹਿ ਟਾਈਟਨ ਦੀ ਸਤ੍ਹਾ ’ਤੇ ਝੀਲਾਂ ਦੀ ਮੌਜੂਦਗੀ ਦੀਆਂ ਸੰਭਾਵਨਾਵਾਂ ਦਾ ਪਤਾ ਲੱਗਣ ਤੋਂ ਬਾਅਦ ਵਿਗਿਆਨੀ ਇਥੇ ਜੀਵਨ ਦੀਆਂ ਸੰਭਾਵਨਾਵਾਂ ਭਾਲ ਰਹੇ ਹਨ। ਟਾਈਟਨ ’ਤੇ ਜੀਵਨ ਦੀਆਂ ਮਜ਼ਬੂਤ ਸੰਭਾਵਨਾਵਾਂ ਦੇ ਸੰਕੇਤ ਮਿਲ ਰਹੇ ਹਨ।
ਆਰਿਆਭੱਟ ਨਿਰੀਖਣ ਵਿਗਿਆਨ ਖੋਜ ਸੰਸਥਾ (ਐਰੀਜ਼) ਨੈਨੀਤਾਲ ਦੇ ਸੀਨੀਅਰ ਖਗੋਲ ਵਿਗਿਆਨੀ ਡਾ. ਸ਼ਸ਼ੀਭੂਸ਼ਣ ਪਾਂਡੇ ਦਾ ਕਹਿਣਾ ਹੈ ਕਿ ਪੁਲਾੜ ’ਚ ਜਾਣੂ ਗ੍ਰਹਿਆਂ ’ਚੋਂ ਇਕਮਾਤਰ ਧਰਤੀ ’ਤੇ ਜੀਵਨ ਹੈ। ਇਸਦਾ ਬਦਲ ਵੀ ਕੋਈ ਦੂਜਾ ਗ੍ਰਹਿ ਹੋਣਾ ਚਾਹੀਦਾ ਹੈ ਵਾਲੀ ਸੋਚ ਦੇ ਨਾਲ ਹੀ ਖਗੋਲਵਾਦੀ ਸਾਲਾਂ ਤੋਂ ਖੋਜ ਅਧਿਐਨ ਕਰ ਰਹੇ ਹਨ।
ਇਸ ਵਿਚਾਲੇ ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬੋਰੇਟਰੀ ਦੇ ਵਿਗਿਆਨੀਆਂ ਦੀ ਖੋਜ ਤੋਂ ਪਤਾ ਲੱਗਾ ਹੈ ਕਿ ਸ਼ਨੀ ਦੇ ਉਪਗ੍ਰਹਿ ਟਾਈਟਨ ’ਤੇ ਵੱਡੀ ਮਾਤਰਾ ’ਚ ਤਰਲ ਉਪਲੱਬਧ ਹੈ। ਇਹ ਤਰਲ ਛੋਟੀਆਂ-ਛੋਟੀਆਂ ਕਈ ਝੀਲਾਂ ’ਚ ਮੌਜੂਦ ਹੋ ਸਕਦਾ ਹੈ ਤੇ ਇਸ ਵਿਚ ਤਰਲ ਦਾ ਤਾਪਮਾਨ 20 ਡਿਗਰੀ ਸੈਲਸੀਅਸ ਤੱਕ ਹੈ। ਇਨ੍ਹਾਂ ਤਲਾਬਾਂ ਦੀ ਸਤ੍ਹਾ ਦਾ ਤਰਲ ਜਲ ਪੋਸ਼ਕ ਤੱਤਾਂ (ਨਿਊਟ੍ਰੀਐਂਟਸ) ਨੂੰ ਉੱਪਰ ਵੱਲ ਲਿਜਾਂਦਾ ਹੈ। ਇਹੀ ਪ੍ਰਕਿਰਿਆ ਜੀਵਨ ਦੀਆਂ ਸੰਭਾਵਨਾਵਾਂ ਨੂੰ ਵੱਧ ਜ਼ੋਰ ਦਿੰਦੀ ਹੈ।
ਸ਼ਨੀ ਗ੍ਰਹਿ ’ਤੇ ਮੌਜੂਦ ਨਾਸਾ ਦੇ ਕੈਸਿਨੀ ਵਾਹਨ ਨਾਲ ਇਕੱਠੇ ਕੀਤੇ ਗਏ ਅੰਕੜਿਆਂ ਦੇ ਆਧਾਰ ’ਤੇ ਇਹ ਖੋਜ ਸੰਭਵ ਹੋਈ ਹੈ। ਹੁਣ ਨਾਸਾ ਅਗਲਾ ਰੋਵਰਕ੍ਰਾਫਟ ਮਿਸ਼ਨ ਡ੍ਰੈਗਨਫਲਾਈ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਸ ਨੂੰ 2028 ’ਚ ਲਾਂਚ ਕੀਤੇ ਜਾਣ ਦੀ ਯੋਜਨਾ ਤਜਵੀਜ਼ਸ਼ੁਦਾ ਹੈ। ਅਮਰੀਕੀ ਸਪੇਸ ਏਜੰਸੀ ਨਾਸਾ ਅਗਲੇ ਕੁਝ ਸਾਲਾਂ ’ਚ ਆਰਟੇਮਿਸ ਮਿਸ਼ਨ ਰਾਹੀਂ ਮਨੁੱਖੀ ਟੀਮ ਨੂੰ ਮੰਗਲ ਗ੍ਰਹਿ ’ਤੇ ਪਹੁੰਚਾਉਣ ਦੀ ਤਿਆਰੀ ’ਚ ਹੈ।
ਬੁੱਧ ਗ੍ਰਹਿ ਤੋਂ ਵੀ ਵੱਡਾ ਹੈ ਟਾਈਟਨ
ਡਾ. ਸ਼ਸ਼ੀਭੂਸ਼ਣ ਪਾਂਡੇ ਅਨੁਸਾਰ, ਸ਼ਨੀ ਦੇ ਉਪਗ੍ਰਹਿ ਟਾਈਟਨ ਦਾ ਆਕਾਰ ਬੁੱਧ ਗ੍ਰਹਿ ਤੋਂ ਵੀ ਵੱਡਾ ਹੈ। ਇਸਦਾ ਘੇਰਾ 5150 ਕਿਲੋਮੀਟਰ ਹੈ। ਇਸਦਾ ਆਪਣਾ ਸੰਘਣਾ ਵਾਤਾਵਰਣ ਹੈ। ਇਸਦੀ ਸਤ੍ਹਾ ’ਤੇ ਮੀਥੇਨ ਤੇ ਇਥੇਨ ਗੈਸਾਂ ਮੌਜੂਦ ਹਨ। ਝੀਲਾਂ ਤੋਂ ਇਲਾਵਾ ਸਮੁੰਦਰ ਵੀ ਹਨ। ਇਹ ਕਈ ਮਾਇਨਿਆਂ ’ਚ ਧਰਤੀ ਦੀ ਤਰ੍ਹਾਂ ਹੈ, ਜਿਸ ਕਾਰਨ ਇਸ ਉਪਗ੍ਰਹਿ ’ਤੇ ਜੀਵਨ ਦੀਆਂ ਮਜ਼ਬੂਤ ਸੰਭਾਵਨਾਵਾਂ ਹਨ।