ਗੋਆ ਅਗਨੀਕਾਂਡ 'ਤੇ ਸਾਵੰਤ ਸਰਕਾਰ ਦਾ ਵੱਡਾ ਐਕਸ਼ਨ, ਲੂਥਰਾ ਭਰਾਵਾਂ ਦੇ ਨਾਈਟ ਕਲੱਬ 'ਤੇ ਬੁਲਡੋਜ਼ਰ ਚਲਾਉਣ ਦਾ ਆਦੇਸ਼
CM Goa ਪ੍ਰਮੋਦ ਸਾਵੰਤ ਨੇ ਨਾਈਟ ਕਲੱਬ ਨੂੰ ਢਾਹੁਣ ਦਾ ਹੁਕਮ ਜਾਰੀ ਕੀਤਾ ਹੈ। ਬੀਤੇ ਦਿਨ ਪੁਲਿਸ ਨੇ ਕਲੱਬ ਦੇ ਦੋਵੇਂ ਮਾਲਕਾਂ ਸੌਰਭ ਲੂਥਰਾ ਅਤੇ ਗੌਰਵ ਲੂਥਰਾ ਦੇ ਖਿਲਾਫ ਇੰਟਰਪੋਲ ਦਾ ਨੋਟਿਸ ਜਾਰੀ ਕੀਤਾ ਸੀ।
Publish Date: Tue, 09 Dec 2025 03:17 PM (IST)
Updated Date: Tue, 09 Dec 2025 03:28 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਗੋਆ ਦੇ ਨਾਈਟ ਕਲੱਬ ਵਿੱਚ ਲੱਗੀ ਭਿਆਨਕ ਅੱਗ (Goa Nighclub Fire) ਤੋਂ ਬਾਅਦ ਸਰਕਾਰ ਨੇ ਸਖ਼ਤ ਰੁਖ ਅਪਣਾਇਆ ਹੈ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਨਾਈਟ ਕਲੱਬ ਨੂੰ ਢਾਹੁਣ ਦਾ ਹੁਕਮ ਦੇ ਦਿੱਤਾ ਹੈ। ਲੂਥਰਾ ਬ੍ਰਦਰਜ਼ ਦੇ ਰੋਮੀਆ ਲੇਨ ਬੀਚ ਕਲੱਬ 'ਤੇ ਜਲਦੀ ਹੀ ਬੁਲਡੋਜ਼ਰ ਚਲਾਇਆ ਜਾ ਸਕਦਾ ਹੈ।
ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਨਾਈਟ ਕਲੱਬ ਨੂੰ ਢਾਹੁਣ ਦਾ ਹੁਕਮ ਜਾਰੀ ਕੀਤਾ ਹੈ। ਬੀਤੇ ਦਿਨ ਪੁਲਿਸ ਨੇ ਕਲੱਬ ਦੇ ਦੋਵੇਂ ਮਾਲਕਾਂ ਸੌਰਭ ਲੂਥਰਾ ਅਤੇ ਗੌਰਵ ਲੂਥਰਾ ਖਿਲਾਫ ਲੁਕਆਉਟ ਸਰਕੂਲਰ ਜਾਰੀ ਕੀਤਾ ਸੀ।
ਗੋਆ ਅਗਨੀ ਕਾਂਡ ਤੋਂ ਬਾਅਦ ਕਲੱਬ ਦੇ ਦੋਵੇਂ ਮਾਲਕ ਦਿੱਲੀ ਦੇ ਰਸਤੇ ਥਾਈਲੈਂਡ ਭੱਜ ਗਏ ਹਨ। ਹੁਣ ਉਨ੍ਹਾਂ ਦਾ ਨਾਮ ਇੰਟਰਪੋਲ ਦੀ ਸੂਚੀ 'ਚ ਆ ਚੁੱਕਾ ਹੈ। ਪੁਲਿਸ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ।
25 ਲੋਕਾਂ ਦੀ ਹੋਈ ਸੀ ਮੌਤ
ਗੋਆ ਅਗਨੀ ਕਾਂਡ 'ਚ 5 ਸੈਲਾਨੀਆਂ ਸਮੇਤ 25 ਲੋਕਾਂ ਦੀ ਜਾਨ ਚਲੀ ਗਈ ਸੀ। ਇਲੈਕਟ੍ਰਿਕ ਪਟਾਕਿਆਂ ਤੋਂ ਨਿਕਲੀ ਚੰਗਿਆੜੀ ਨੇ ਕਲੱਬ ਦੀ ਛੱਤ 'ਤੇ ਲੱਗੀ ਲੱਕੜ ਦੀ ਸੀਲਿੰਗ ਦੇ ਸੰਪਰਕ 'ਚ ਆਉਂਦੇ ਹੀ ਭਿਆਨਕ ਰੂਪ ਧਾਰਨ ਕਰ ਲਿਆ। ਕਈ ਲੋਕ ਜਾਨ ਬਚਾਉਣ ਲਈ ਬੇਸਮੈਂਟ 'ਚ ਭੱਜੇ, ਜਿੱਥੇ ਹਵਾ ਆਉਣ-ਜਾਣ (ਵੈਂਟੀਲੇਸ਼ਨ) ਦੀ ਕੋਈ ਸਹੂਲਤ ਨਹੀਂ ਸੀ। ਅਜਿਹੇ ਵਿੱਚ 21 ਲੋਕਾਂ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ।