Parliament Breach Case: 'ਹੁਣ ਸਮਾਂ ਨੇੜੇ ਆ ਗਿਆ', ਸਾਗਰ ਸ਼ਰਮਾ ਦੀ ਡਾਇਰੀ ਆਈ ਸਾਹਮਣੇ, ਖੁੱਲ੍ਹਣਗੇ ਰਾਜ਼
ਸੰਸਦ 'ਚ ਸੁਰੱਖਿਆ ਸੰਨ੍ਹ ਮਾਮਲੇ 'ਚ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ। ਇਹ ਡਾਇਰੀ ਲਖਨਊ ਸਥਿਤ ਮੁਲਜ਼ਮ ਸਾਗਰ ਸ਼ਰਮਾ ਦੇ ਘਰੋਂ ਮਿਲੀ ਹੈ। ਡਾਇਰੀ ਵਿਚ ਲਿਖਿਆ ਕਿ ਘਰ ਤੋਂ ਵਿਦਾ ਹੋਣ ਦਾ ਸਮਾਂ ਨੇੜੇ ਹੈ। ਕੁਝ ਵੀ ਕਰਨ ਦੀ ਅੱਗ ਬਲ ਰਹੀ ਹੈ
Publish Date: Fri, 15 Dec 2023 12:20 PM (IST)
Updated Date: Fri, 15 Dec 2023 12:23 PM (IST)
ਜੇਐੱਨਐੱਨ, ਲਖਨਊ : ਸੰਸਦ 'ਚ ਸੁਰੱਖਿਆ ਸੰਨ੍ਹ ਮਾਮਲੇ 'ਚ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ। ਇਹ ਡਾਇਰੀ ਲਖਨਊ ਸਥਿਤ ਮੁਲਜ਼ਮ ਸਾਗਰ ਸ਼ਰਮਾ ਦੇ ਘਰੋਂ ਮਿਲੀ ਹੈ। ਡਾਇਰੀ ਵਿਚ ਲਿਖਿਆ ਕਿ ਘਰ ਤੋਂ ਵਿਦਾ ਹੋਣ ਦਾ ਸਮਾਂ ਨੇੜੇ ਹੈ। ਕੁਝ ਵੀ ਕਰਨ ਦੀ ਅੱਗ ਬਲ ਰਹੀ ਹੈ। ਲਿਖਿਆ ਹੈ ਕਿ ਕਾਸ਼ ਮੈਂ ਆਪਣੇ ਮਾਤਾ-ਪਿਤਾ ਨੂੰ ਆਪਣੀ ਸਥਿਤੀ ਸਮਝਾ ਸਕਦਾ ਪਰ ਅਜਿਹਾ ਨਹੀਂ ਹੈ ਕਿ ਮੇਰੇ ਲਈ ਸੰਘਰਸ਼ ਦਾ ਰਾਹ ਚੁਣਨਾ ਸੌਖਾ ਹੋਵੇ। ਮੈਂ ਪੰਜ ਸਾਲਾਂ ਤੋਂ ਇਸ ਉਮੀਦ ਨਾਲ ਉਡੀਕ ਕਰ ਰਿਹਾ ਹਾਂ ਕਿ ਇਕ ਦਿਨ ਆਵੇਗਾ ਜਦੋਂ ਮੈਂ ਆਪਣੀ ਫ਼ਰਜ਼ ਵੱਲ ਵਧਾਂਗਾ। ਦੁਨੀਆ 'ਚ ਤਾਕਤਵਰ ਵਿਅਕਤੀ ਉਹ ਨਹੀਂ, ਜੋ ਖੋਹਣਾ ਜਾਣਦਾ ਹੈ। ਤਾਕਤਵਾਰ ਆਦਮੀ ਉਹ ਹੁੰਦਾ ਹੈ ਜੋ ਹਰ ਸੁੱਖ ਤਿਆਗਣ ਦੀ ਸਮਰੱਥਾ ਰੱਖਦਾ ਹੋਵੇ।
ਜ਼ਿਕਰਯੋਗ ਹੈ ਕਿ ਸਾਗਰ ਦੇ ਘਰ ਤੋਂ ਮਿਲੀ ਡਾਇਰੀ ਤੋਂ ਪਤਾ ਲੱਗਾ ਹੈ ਕਿ ਸੁਰੱਖਿਆ ਏਜੰਸੀਆਂ ਅਤੇ ਅੱਤਵਾਦ ਵਿਰੋਧੀ ਦਸਤੇ (ਏਟੀਐਸ) ਵੱਲੋਂ ਉਸ ਦੇ ਬੈਂਗਲੁਰੂ ਅਤੇ ਮੈਸੂਰ ਨਾਲ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਾਈਬਰ ਕ੍ਰਾਈਮ ਸੈੱਲ ਦੀਆਂ ਦੋ ਟੀਮਾਂ ਸਾਗਰ ਦੇ ਇੰਟਰਨੈੱਟ ਮੀਡੀਆ ਅਕਾਊਂਟ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਜਾਂਚ ਕਰ ਰਹੀਆਂ ਹਨ। ਸਾਗਰ ਇੰਟਰਨੈੱਟ ਮੀਡੀਆ 'ਤੇ ਕਾਫੀ ਸਰਗਰਮ ਸੀ। ਫੇਸਬੁੱਕ 'ਤੇ ਉਸ ਵੱਲੋਂ ਪੋਸਟ ਕੀਤੀ ਗੀ ਪੀਐੱਮ ਮੋਦੀ ਅਤੇ ਸਰਕਾਰ ਵਿਰੋਧੀ ਵੀਡੀਓ ਅਤੇ ਮੈਸੇਜਂ 'ਤੇ ਕਿਨ੍ਹਾਂ-ਕਿਨ੍ਹਾਂ ਲੋਕਾਂ ਨੇ ਕੁਮੈਂਟ ਕੀਤੇ?
ਕਿਹੜੇ ਕੁਮੈਂਟ ਕੀਤੇ ਗਏ, ਉਸ ਦਾ ਪਿਛੋਕੜ ਕੀ ਹੈ? ਅਕਾਊਂਟ ਨਾਲ ਜੁੜੇ ਲੋਕ ਕੌਣ ਹਨ, ਉਨ੍ਹਾਂ ਦੀਆਂ ਜੜ੍ਹਾਂ ਦਾ ਪਤਾ ਲਗਾਇਆ ਜਾ ਰਿਹਾ ਹੈ? ਏਜੰਸੀਆਂ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੱਭ ਰਹੀਆਂ ਹਨ। ਇਸ ਦੇ ਨਾਲ ਹੀ ਲਖਨਊ ਪੁਲਿਸ ਕਮਿਸ਼ਨਰੇਟ ਅਤੇ ਐਲਆਈਯੂ ਸਾਗਰ ਸ਼ਰਮਾ ਬਾਰੇ ਉਸ ਦੇ ਦੋਸਤਾਂ ਤੋਂ ਜਾਣਕਾਰੀ ਇਕੱਠੀ ਕਰ ਰਹੇ ਹਨ, ਜਦੋਂ ਤੋਂ ਉਹ ਬੈਂਗਲੁਰੂ ਅਤੇ ਮੈਸੂਰ ਤੋਂ ਚਲੇ ਗਏ ਹਨ, ਉਸ ਦੇ ਸੁਭਾਅ ਵਿਚ ਕੀ ਬਦਲਾਅ ਆਏ ਹਨ? ਪਹਿਲਾਂ ਤੋਂ ਸਾਗਰ ਵਿੱਚ ਕੋਈ ਤਬਦੀਲੀ ਆਈ ਹੈ ਜਾਂ ਨਹੀਂ। ਉਹ ਕਿਹੜੇ ਲੋਕਾਂ ਨੂੰ ਮਿਲਿਆ? ਰਾਮਨਗਰ ਆਲਮਬਾਗ ਸਥਿਤ ਸਾਗਰ ਦੇ ਘਰ ਕੌਣ-ਕੌਣ ਉਸ ਨੂੰ ਮਿਲਣ ਆਉਂਦੇ ਸਨ? ਸਮੇਤ ਸਾਰੇ ਪੁਆਇੰਟਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਤੇ ਐਲਆਈਯੂ ਕੇਂਦਰੀ ਏਜੰਸੀਆਂ ਨਾਲ ਉਸ ਦੇ ਪਿਛੋਕੜ ਨਾਲ ਜੁੜੀ ਜਾਣਕਾਰੀ ਸਾਂਝੀ ਕਰ ਰਹੇ ਹਨ।