ਰੂਸੀ ਰਾਸ਼ਟਰਪਤੀ ਨੇ ਇਹ ਐਲਾਨ ਦੋਵਾਂ ਦੇਸ਼ਾਂ ਵਿਚਾਲੇ ਕਈ ਸਮਝੌਤਿਆਂ 'ਤੇ ਦਸਤਖਤ ਹੋਣ ਦੇ ਨਾਲ ਕੀਤੀ। ਇਨ੍ਹਾਂ ਸਮਝੌਤਿਆਂ 'ਚ ਖਾਦ ਅਤੇ ਖੁਰਾਕ ਸੁਰੱਖਿਆ ਤੋਂ ਲੈ ਕੇ ਸ਼ਿਪਿੰਗ ਤੇ ਸਮੁੰਦਰੀ ਲੌਜਿਸਟਿਕਸ ਤੱਕ ਦੇ ਸੈਕਟਰ ਸ਼ਾਮਲ ਹਨ। ਭਾਰਤੀ ਫਰਮਾਂ ਨੇ ਰੂਸ 'ਚ ਯੂਰੀਆ ਪਲਾਂਟ ਲਗਾਉਣ ਲਈ ਰੂਸ ਦੀ URALCHEM ਨਾਲ ਇਕ ਡੀਲ ਵੀ ਸਾਈਨ ਕੀਤੀ, ਜਿਸ ਨਾਲ ਉਦਯੋਗਿਕ ਸਹਿਯੋਗ ਨੂੰ ਹੁਲਾਰਾ ਮਿਲੇਗਾ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰੂਸ, ਭਾਰਤ ਨੂੰ ਬਿਨਾਂ ਰੁਕਾਵਟ ਫਿਊਲ ਸਪਲਾਈ ਕਰਨ ਲਈ ਤਿਆਰ ਹੈ। ਪੁਤਿਨ ਨੇ ਇਹ ਵੀ ਕਿਹਾ ਕਿ ਗੱਲਬਾਤ ਦੌਰਾਨ ਰੂਸ-ਭਾਰਤ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਕਈ ਸਮਝੌਤੇ (Agreements) ਵੀ ਸਹੀਬੱਧ ਕੀਤੇ ਗਏ।
ਉਨ੍ਹਾਂ ਇਕ ਅਧਿਕਾਰਤ ਅਨੁਵਾਦਕ (Official Translator) ਰਾਹੀਂ ਕਿਹਾ, “ਰੂਸ ਤੇਲ, ਗੈਸ, ਕੋਲਾ ਤੇ ਭਾਰਤ ਦੀ ਊਰਜਾ ਦੇ ਵਿਕਾਸ ਲਈ ਜ਼ਰੂਰੀ ਹਰ ਚੀਜ਼ ਦਾ ਭਰੋਸੇਮੰਦ ਸਪਲਾਇਰ ਹੈ। ਅਸੀਂ ਵਧਦੀ ਭਾਰਤੀ ਅਰਥਵਿਵਸਥਾ ਲਈ ਫਿਊਲ ਦੀ ਬਿਨਾਂ ਰੁਕਾਵਟ ਸ਼ਿਪਮੈਂਟ ਜਾਰੀ ਰੱਖਣ ਲਈ ਤਿਆਰ ਹਾਂ, ਖਾਸ ਕਰਕੇ ਜਦੋਂ ਭਾਰਤ 'ਤੇ ਰੂਸ ਤੋਂ ਤੇਲ ਖਰੀਦਣਾ ਬੰਦ ਕਰਨ ਲਈ ਅਮਰੀਕਾ ਦਾ ਭਾਰੀ ਦਬਾਅ ਹੈ।”
ਇਸੇ ਸਾਲ ਅਗਸਤ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਤੇਲ ਦਾ ਹਵਾਲਾ ਦਿੰਦੇ ਹੋਏ ਜ਼ਿਆਦਾਤਰ ਭਾਰਤੀ ਸਮਾਨ 'ਤੇ 50 ਪ੍ਰਤੀਸ਼ਤ ਟੈਰਿਫ ਲਗਾ ਦਿੱਤਾ ਸੀ, ਜਿਸ ਬਾਰੇ ਅਮਰੀਕਾ ਦਾ ਦਾਅਵਾ ਸੀ ਕਿ ਇਹ ਯੂਕਰੇਨ ਵਿੱਚ ਜੰਗ ਦੀ ਫੰਡਿੰਗ 'ਚ ਮਦਦ ਕਰਦਾ ਹੈ।
ਰੂਸੀ ਰਾਸ਼ਟਰਪਤੀ ਨੇ ਇਹ ਐਲਾਨ ਦੋਵਾਂ ਦੇਸ਼ਾਂ ਵਿਚਾਲੇ ਕਈ ਸਮਝੌਤਿਆਂ 'ਤੇ ਦਸਤਖਤ ਹੋਣ ਦੇ ਨਾਲ ਕੀਤੀ। ਇਨ੍ਹਾਂ ਸਮਝੌਤਿਆਂ 'ਚ ਖਾਦ ਅਤੇ ਖੁਰਾਕ ਸੁਰੱਖਿਆ ਤੋਂ ਲੈ ਕੇ ਸ਼ਿਪਿੰਗ ਤੇ ਸਮੁੰਦਰੀ ਲੌਜਿਸਟਿਕਸ ਤੱਕ ਦੇ ਸੈਕਟਰ ਸ਼ਾਮਲ ਹਨ। ਭਾਰਤੀ ਫਰਮਾਂ ਨੇ ਰੂਸ 'ਚ ਯੂਰੀਆ ਪਲਾਂਟ ਲਗਾਉਣ ਲਈ ਰੂਸ ਦੀ URALCHEM ਨਾਲ ਇਕ ਡੀਲ ਵੀ ਸਾਈਨ ਕੀਤੀ, ਜਿਸ ਨਾਲ ਉਦਯੋਗਿਕ ਸਹਿਯੋਗ ਨੂੰ ਹੁਲਾਰਾ ਮਿਲੇਗਾ।
ਇਸ ਬੈਠਕ 'ਚ ਮੈਡੀਕਲ ਸਾਇੰਸ, ਖਪਤਕਾਰ ਸੁਰੱਖਿਆ ਤੇ ਜਹਾਜ਼ ਸੰਚਾਲਨ (Ship Operation) ਲਈ ਸਿਖਲਾਈ ਵਰਗੇ ਖੇਤਰਾਂ 'ਚ ਹੋਰ MoUs ਸਾਈਨ ਕੀਤੇ ਗਏ ਹਨ। ਵਾਤਾਵਰਨ ਦੇ ਮਾਮਲੇ 'ਚ ਰੂਸ ਇੰਟਰਨੈਸ਼ਨਲ ਬਿੱਗ ਕੈਟ ਅਲਾਇੰਸ 'ਚ ਸ਼ਾਮਲ ਹੋਣ ਲਈ ਸਹਿਮਤ ਹੋਇਆ, ਜੋ ਜੰਗਲੀ ਜੀਵ ਸੰਭਾਲ (Wildlife Conservation) ਲਈ ਸਾਂਝੀ ਪ੍ਰਤੀਬੱਧਤਾ (Commitment) ਨੂੰ ਦਰਸਾਉਂਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਦਾ 'ਭਾਰਤ ਪ੍ਰਤੀ ਪੱਕੇ ਕਮਿਟਮੈਂਟ' ਲਈ ਧੰਨਵਾਦ ਕੀਤਾ ਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ 'ਐਨਰਜੀ ਸੁਰੱਖਿਆ ਭਾਰਤ-ਰੂਸ ਸਾਂਝੇਦਾਰੀ ਦਾ ਇਕ ਮਜ਼ਬੂਤ ਅਤੇ ਮਹੱਤਵਪੂਰਨ ਥੰਮ੍ਹ ਰਿਹਾ ਹੈ।' ਹਾਲਾਂਕਿ ਉਨ੍ਹਾਂ ਪ੍ਰਮਾਣੂ ਊਰਜਾ (Nuclear Power) ਦਾ ਜ਼ਿਕਰ ਕੀਤਾ, ਪਰ ਪ੍ਰਧਾਨ ਮੰਤਰੀ ਮੋਦੀ ਨੇ ਤੇਲ ਦਾ ਜ਼ਿਕਰ ਨਹੀਂ ਕੀਤਾ।
'ਮੇਰੇ ਦੋਸਤ' ਪੁਤਿਨ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਭਾਰਤ ਅਤੇ ਰੂਸ ਵਿਚਕਾਰ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਬੰਧਾਂ ਦੀ ਤਾਰੀਫ਼ ਕੀਤੀ। ਉਨ੍ਹਾਂ ਅੱਗੇ ਕਿਹਾ, “ਇਸ ਨਾਲ ਇਹ ਪੱਕਾ ਹੋਵੇਗਾ ਕਿ ਸਾਡਾ ਟ੍ਰੇਡ ਤੇ ਇਨਵੈਸਟਮੈਂਟ ਡਾਇਵਰਸੀਫਾਈਡ, ਬੈਲੇਂਸਡ ਤੇ ਸਸਟੇਨੇਬਲ ਹੋਣ।” ਪ੍ਰਧਾਨ ਮੰਤਰੀ ਮੋਦੀ ਨੇ ਆਰਥਿਕ ਸਹਿਯੋਗ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਅਤੇ ਰੂਸ 2030 ਤਕ ਵਪਾਰ ਵਧਾਉਣ ਲਈ ਇੱਕ ਆਰਥਿਕ ਸਹਿਯੋਗ ਪ੍ਰੋਗਰਾਮ 'ਤੇ ਸਹਿਮਤ ਹੋਏ ਹਨ।"