ਮੌਤ ਤੋਂ ਪਹਿਲਾਂ ਮੌਤ ਦੀ ਤਿਆਰੀ: 80 ਸਾਲਾ ਬਜ਼ੁਰਗ ਨੇ 12 ਲੱਖ ਖ਼ਰਚ ਕੇ ਬਣਵਾਈ ਆਪਣੀ ਕਬਰ
ਲਛਮੀਪੁਰ ਪਿੰਡ ਵਿਚ ਬਣੀ ਇਹ ਕਬਰ ਉਸ ਦੀ ਬੀਵੀ ਦੀ ਕਬਰ ਲਾਗੇ ਹੈ। ਗ੍ਰੇਨਾਈਟ ਨਾਲ ਬਣੀ ਇਸ ਕਬਰ ਉੱਤੇ ਜ਼ਿੰਦਗੀ ਤੇ ਮੌਤ ਦੀ ਹਕੀਕਤ ਦੱਸਣ ਲਈ ਪੈਗ਼ਾਮ ਦਰਜ ਹੈ। ਇੰਦਰੱਯਾ ਮੁਤਾਬਕ ਕਬਰ ਬਣਵਾਉਣ ’ਤੇ ਕਰੀਬ 12 ਲੱਖ ਰੁਪਏ ਖ਼ਰਚੇ ਹਨ।
Publish Date: Thu, 01 Jan 2026 10:14 AM (IST)
Updated Date: Thu, 01 Jan 2026 10:26 AM (IST)
ਹੈਦਰਾਬਾਦ (ਪੀਟੀਆਈ) : ਤੇਲੰਗਾਨਾ ਦੇ ਜਗਤਿਆਲ ਜ਼ਿਲ੍ਹੇ ਵਿਚ ਰਹਿਣ ਵਾਲੇ 80 ਸਾਲਾ ਨੱਕਾ ਇੰਦਰੱਯਾ ਨੇ ਜਿਊਂਦੇ ਜੀਅ ਆਪਣੀ ਕਬਰ ਪੁਟਾ ਕੇ ਸਭ ਨੂੰ ਹੈਰਾਨ ਕਰ ਦਿਤਾ ਹੈ। ਇਹ ਬਿਰਧ ਪੂਰੀ ਤਰ੍ਹਾਂ ਤੰਦਰੁਸਤ ਹੈ ਤੇ ਆਮ ਜ਼ਿੰਦਗੀ ਜੀਅ ਰਿਹਾ ਹੈ।
ਲਛਮੀਪੁਰ ਪਿੰਡ ਵਿਚ ਬਣੀ ਇਹ ਕਬਰ ਉਸ ਦੀ ਬੀਵੀ ਦੀ ਕਬਰ ਲਾਗੇ ਹੈ। ਗ੍ਰੇਨਾਈਟ ਨਾਲ ਬਣੀ ਇਸ ਕਬਰ ਉੱਤੇ ਜ਼ਿੰਦਗੀ ਤੇ ਮੌਤ ਦੀ ਹਕੀਕਤ ਦੱਸਣ ਲਈ ਪੈਗ਼ਾਮ ਦਰਜ ਹੈ। ਇੰਦਰੱਯਾ ਮੁਤਾਬਕ ਕਬਰ ਬਣਵਾਉਣ ’ਤੇ ਕਰੀਬ 12 ਲੱਖ ਰੁਪਏ ਖ਼ਰਚੇ ਹਨ। ਉਹ ਰੋਜ਼ਾਨਾ ਇਸ ਜਗ੍ਹਾ ’ਤੇ ਜਾਂਦੇ ਹਨ, ਸਫ਼ਾਈ ਕਰਦੇ ਹਨ ਤੇ ਬੂਟਿਆਂ ਨੂੰ ਪਾਣੀ ਲਾਉਂਦੇ ਹਨ। ਚਾਰ ਬੱਚਿਆਂ ਦੇ ਪਿਤਾ ਹਨ ਤੇ ਪਰਿਵਾਰ ਵਿਚ 9 ਧੀਆਂ, ਪੁੱਤਰਾਂ ਤੇ ਪੋਤਿਆਂ ਦੇ ਵਿਆਹ ਹੋ ਚੁੱਕੇ ਹੋਏ ਹਨ।