ਏਆਈ ਸਿਹਤ ਸਮਿਟ ਦੀ ਪ੍ਰਦਰਸ਼ਨੀ ਵਿਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਮੈਡੀਸਿਨ ਵਿਭਾਗ ਦੀ ਇਸ ਡਿਵਾਈਸ ਨੂੰ ਦੇਖ ਕੇ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹੇ। ਸਰਕਾਰ ਨੇ ਇਸ ਨੂੰ ਉੱਤਰ ਪ੍ਰਦੇਸ਼ ਦੇ ਸਾਰੇ ਸੀਐੱਚਸੀ (ਕਮਿਊਨਿਟੀ ਚਿਕਿਤਸਾ ਕੇਂਦਰ) ਅਤੇ ਪੀਐੱਚਸੀ (ਮੁੱਢਲੇ ਚਿਕਿਤਸਾ ਕੇਂਦਰ) ਨਾਲ ਜੋੜਨ ਲਈ ਕਾਰਜ ਯੋਜਨਾ ਬਣਾਉਣ ਦੀ ਹਦਾਇਤ ਦਿੱਤੀ ਹੈ।

ਸੰਤੋਸ਼ ਸ਼ੁਕਲ, ਜਾਗਰਣ , ਲਖਨਊ : ਕਹਿੰਦੇ ਹਨ ਕਿ ਚਿਹਰਾ ਸ਼ਖ਼ਸੀਅਤ ਦਾ ਸ਼ੀਸ਼ਾ ਹੁੰਦਾ ਹੈ ਪਰ ਹੁਣ ਇਹ ਸਿਹਤ ਦਾ ਪੈਮਾਨਾ ਵੀ ਬਣ ਰਿਹਾ ਹੈ। ਉੱਤਰ ਪ੍ਰਦੇਸ਼ ਆਯੁਰਵਿਗਿਆਨ ਯੂਨੀਵਰਸਿਟੀ ਸੈਫਈ ਨੇ ਪੁਣੇ ਸਥਿਤ ਏਰਾ ਟੈਕਨਾਲੋਜੀਜ਼ ਨਾਲ ਮਿਲ ਕੇ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਆਧਾਰਿਤ ਇਕ ਅਜਿਹੀ ਡਿਵਾਈਸ ਵਿਕਸਿਤ ਕੀਤੀ ਹੈ ਜਿਹੜੀ 20 ਸਕਿੰਟਾਂ ਵਿਚ ਚਿਹਰਾ ਸਕੈਨ ਕਰ ਕੇ ਪੂਰੀ ਸਿਹਤ ਰਿਪੋਰਟ ਦੇਵੇਗੀ। ਏਆਈ ਸਿਹਤ ਸਮਿਟ ਦੀ ਪ੍ਰਦਰਸ਼ਨੀ ਵਿਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਮੈਡੀਸਿਨ ਵਿਭਾਗ ਦੀ ਇਸ ਡਿਵਾਈਸ ਨੂੰ ਦੇਖ ਕੇ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹੇ। ਸਰਕਾਰ ਨੇ ਇਸ ਨੂੰ ਉੱਤਰ ਪ੍ਰਦੇਸ਼ ਦੇ ਸਾਰੇ ਸੀਐੱਚਸੀ (ਕਮਿਊਨਿਟੀ ਚਿਕਿਤਸਾ ਕੇਂਦਰ) ਅਤੇ ਪੀਐੱਚਸੀ (ਮੁੱਢਲੇ ਚਿਕਿਤਸਾ ਕੇਂਦਰ) ਨਾਲ ਜੋੜਨ ਲਈ ਕਾਰਜ ਯੋਜਨਾ ਬਣਾਉਣ ਦੀ ਹਦਾਇਤ ਦਿੱਤੀ ਹੈ।
ਪ੍ਰਦਰਸ਼ਨੀ ਵਿਚ ਪੁੱਜੇ ਗ੍ਰੇਟਰ ਨੋਇਡਾ ਦੇ ਜਿਮਸ (ਜਗਨਨਾਥ ਇੰਸਟੀਟਿਊਟ ਆਫ ਮੈਨੇਜਮੈਂਟ ਸਾਇੰਸਿਜ਼) ਦੇ ਡਾਇਰੈਕਟਰ ਰਾਕੇਸ਼ ਗੁਪਤਾ ਨੇ ਆਪਣੇ ਇੱਥੇ ਕਿਓਸਕ ਲਗਵਾਉਣ ਦੀ ਬੇਨਤੀ ਕੀਤੀ ਹੈ ਜਿਸ ਨਾਲ ਸਾਰੇ ਪੈਰਾਮੀਟਰਾਂ ਦੀ ਜਾਂਚ ਕਰਨ ਤੋਂ ਬਾਅਦ ਇਕ ਪਰਚੀ ਨਿਕਲ ਆਵੇਗੀ। ਇਸ ਨੂੰ ਲੈ ਕੇ ਮਰੀਜ਼ ਮੈਡੀਕਲ ਸਹਾਇਤਾ ਲਈ ਸਿੱਧਾ ਓਪੀਡੀ ਵਿਚ ਜਾਵੇਗਾ। ਡਿਵਾਈਸ ਸਕ੍ਰੀਨ ਦੇ ਸਾਹਮਣੇ ਖੜ੍ਹੇ ਹੋਣ ਵਾਲਿਆਂ ਦੀ ਬੀਪੀ, ਪਲਸ, ਕਾਰਡੀਓਵੈਸਕੂਲਰ ਲੋਡ, ਪੈਰਾਸਿੰਪੈਥੇਟਿਕ ਨਰਵਸ ਸਿਸਟਮ, ਦਿਲ ਤੇ ਸਾਹ ਦੀ ਦਰ ਸਮੇਤ ਅੱਠ ਪੈਰਾਮੀਟਰਾਂ ਦੀ ਜਾਣਕਾਰੀ ਤੁਰੰਤ ਪ੍ਰਾਪਤ ਕਰ ਲਵੇਗੀ। ਯੂਨੀਵਰਸਿਟੀ ਨੇ ਏਆਈ ਆਧਾਰਿਤ ਬੀਪੀ ਕਲੀਨਿਕ ਵੀ ਸ਼ੁਰੂ ਕੀਤਾ ਹੈ ਜਿੱਥੇ ਬੀਪੀ ਮਾਨੀਟਰ ਐਪ ਨਾਲ ਹੁਣ ਤੱਕ ਦੋ ਹਜ਼ਾਰ ਤੋਂ ਵੱਧ ਮਰੀਜ਼ਾਂ ਦੀ 92 ਤੋਂ 95 ਫੀਸਦੀ ਸਟੀਕਤਾ ਨਾਲ ਜਾਂਚ ਕੀਤੀ ਜਾ ਚੁੱਕੀ ਹੈ।
ਇਸ ਤਰ੍ਹਾਂ ਕਰਦੀ ਹੈ ਕੰਮ
ਮੈਡੀਸਿਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਤੇ ਏਆਈ ਵਿੰਗ ਦੇ ਇੰਚਾਰਜ ਡਾ. ਸੁਸ਼ੀਲ ਯਾਦਵ ਨੇ ਦੱਸਿਆ ਕਿ ਛੇ ਮਹੀਨੇ ਤੋਂ ਓਪੀਡੀ ਵਿਚ ਇਸ ਡਿਵਾਈਸ ਦਾ ਵਰਤੋਂ ਕੀਤੀ ਜਾ ਰਹੀ ਹੈ। ਏਆਈ ਤਕਨੀਕ ’ਤੇ ਆਧਾਰਿਤ ਮੋਬਾਈਲ-ਟੈਬਲੇਟ ਦੀ ਸਕ੍ਰੀਨ ਇਨਫਰਾਰੈੱਡ ਅਤੇ ਥਰਮਲ ਰੇਡੀਏਸ਼ਨ ਜ਼ਰੀਏ ਚਿਹਰੇ ਦੀਆਂ ਲਹੂ ਵਹਿਣੀਆਂ ਵਿਚ ਖੂਨ ਦੇ ਪ੍ਰਵਾਹ ਦਾ ਵਿਸ਼ਲੇਸ਼ਣ ਕਰ ਕੇ ਅੱਠ ਮਾਪਦੰਡਾਂ ’ਤੇ ਸਿਹਤ ਦੀ ਪੂਰੀ ਜਾਣਕਾਰੀ ਦੇ ਦਿੰਦੀ ਹੈ। ਇਸ ਵਿਚ ਤਣਾਅ ਦਾ ਪੱਧਰ ਵੀ ਸ਼ਾਮਲ ਹੈ।