ਪਦਮ ਪੁਰਸਕਾਰਾਂ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ, ਨਾਮਜ਼ਗੀ ਤੇ ਸਿਫਾਰਸ਼ਾਂ ਦੇਣ ਦੀ ਆਖਰੀ ਤਰੀਕ 31 ਜੁਲਾਈ
ਗ੍ਰਹਿ ਮੰਤਰਾਲੇ ਨੇ ਅਗਲੇ ਸਾਲ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ’ਤੇ ਐਲਾਨੇ ਜਾਣ ਵਾਲੇ ਪਦਮ ਪੁਰਸਕਾਰ 2026 ਲਈ ਨਾਮਜ਼ਦਗੀ ਤੇ ਸਿਫਾਰਸ਼ਾਂ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਜਾਰੀ ਸਰਕਾਰੀ ਬਿਆਨ ਦੇ ਮੁਤਾਬਕ, ਪਦਮ ਪੁਰਸਕਾਰਾਂ ਲਈ ਨਾਮਜ਼ਦਗੀ ਤੇ ਸਿਫਾਰਸ਼ਾਂ ਦੇਣ ਦੀ ਆਖਰੀ ਤਰੀਕ 31 ਜੁਲਾਈ ਹੈ।
Publish Date: Fri, 11 Apr 2025 06:38 PM (IST)
Updated Date: Fri, 11 Apr 2025 11:23 PM (IST)
ਨਵੀਂ ਦਿੱਲੀ, ਪੀਟੀਆਈ : ਗ੍ਰਹਿ ਮੰਤਰਾਲੇ ਨੇ ਅਗਲੇ ਸਾਲ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ’ਤੇ ਐਲਾਨੇ ਜਾਣ ਵਾਲੇ ਪਦਮ ਪੁਰਸਕਾਰ 2026 ਲਈ ਨਾਮਜ਼ਦਗੀ ਤੇ ਸਿਫਾਰਸ਼ਾਂ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਜਾਰੀ ਸਰਕਾਰੀ ਬਿਆਨ ਦੇ ਮੁਤਾਬਕ, ਪਦਮ ਪੁਰਸਕਾਰਾਂ ਲਈ ਨਾਮਜ਼ਦਗੀ ਤੇ ਸਿਫਾਰਸ਼ਾਂ ਦੇਣ ਦੀ ਆਖਰੀ ਤਰੀਕ 31 ਜੁਲਾਈ ਹੈ।
ਦੇਸ਼ ਦੇ ਸਰਬ ਉੱਚ ਨਾਗਰਿਕ ਸਨਮਾਨਾਂ ’ਚੋਂ ਇਕ ਪਦਮ ਪੁਰਸਕਾਰਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਦੀ ਪੂਰਬਲੀ ਸ਼ਾਮ ’ਤੇ ਹੁੰਦੀ ਹੈ। 1954 ’ਚ ਸਥਾਪਤ ਇਹ ਪੁਰਸਕਾਰ ਤਿੰਨ ਸ਼੍ਰੇਣੀਆਂ ’ਤ ਦਿੱਤੇ ਜਾਂਦੇ ਹਨ। ਸ਼ਾਨਦਾਰ ਤੇ ਖਾਸ ਸੇਵਾ ਲਈ ਪਦਮ ਵਿਭੂਸ਼ਣ, ਉੱਚ ਪੱਧਰ ਦੀ ਖਾਸ ਸੇਵਾ ਲਈ ਪਦਮ ਭੂਸ਼ਣ ਤੇ ਕਿਸੇ ਵੀ ਖੇਤਰ ’ਚ ਖਾਸ ਸੇਵਾ ਲਈ ਪਦਮਸ਼੍ਰੀ ਪੁਰਸਕਾਰ ਦਿੱਤੇ ਜਾਂਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਮੋਦੀ ਸਰਕਾਰ 2014 ਤੋਂ ਕਈ ਗੁਮਨਾਮ ਨਾਇਕਾਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕਰ ਰਹੀ ਹੈ, ਜਿਹੜੇ ਵੱਖ ਵੱਖ ਤਰੀਕਿਆਂ ਨਾਲ ਸਮਾਜ ’ਚ ਯੋਗਦਾਨ ਦੇ ਰਹੇ ਹਨ।
ਇਨ੍ਹਾਂ ਖੇਤਰਾਂ ’ਚ ਦਿੱਤੇ ਜਾਂਦੇ ਹਨ ਪੁਰਸਕਾਰ
ਇਹ ਸਨਮਾਨ ਖਾਸ ਕੰਮ ਨੂੰ ਮਾਨਤਾ ਦਿੰਦੇ ਹਨ। ਪੁਰਸਕਾਰ ਕਲਾ, ਸਾਹਿਤ, ਸਿੱਖਿਆ, ਖੇਡਾਂ, ਮੈਡੀਕਲ, ਸਮਾਜਿਕ ਕਾਰਜ, ਵਿਗਿਆਨ ਤੇ ਇੰਜੀਨੀਅਰਿੰਗ, ਜਨਤਕ ਮਾਮਲਿਆਂ, ਸਿਵਲ ਸੇਵਾ, ਵਪਾਰ ਤੇ ਇੰਡਸਟਰੀ ਵਰਗੇ ਸਾਰੇ ਖੇਤਰਾਂ ਤੇ ਵਿਸ਼ਿਆਂ ’ਚ ਖਾਸ ਉਪਲਬਧੀਆਂ ਤੇ ਸੇਵਾ ਲਈ ਦਿੱਤੇ ਜਾਂਦੇ ਹਨ।
ਇਸਦੇ ਲਈ ਇਹ ਹੈ ਪਾਤਰਤਾ
ਜਾਤੀ, ਪ੍ਰੋਫੈਸ਼ਨ, ਪੋਸਟ ਜਾਂ ਲਿੰਗ ਭੇਦਭਾਵ ਦੇ ਬਿਨਾ ਸਾਰੇ ਵਿਅਕਤੀ ਇਨ੍ਹਾਂ ਪੁਰਸਕਾਰਾਂ ਲਈ ਪਾਤਰ ਹਨ। ਡਾਕਟਰਾਂ ਤੇ ਵਿਗਿਆਨੀਆਂ ਨੂੰ ਛੱਡ ਕੇ ਕਿਸੇ ਵੀ ਜਨਤਕ ਅਦਾਰੇ ਨਾਲ ਕੰਮ ਕਰਨ ਵਾਲੇ ਸਰਕਾਰੀ ਮੁਲਾਜ਼ਮ ਪਦਮ ਪੁਰਸਕਾਰਾਂ