ਹਮੀਰਪੁਰ ਜ਼ਿਲ੍ਹੇ ਦੇ ਦਿਓਟਸਿੱਧ ਵਿਚ ਦਰਸ਼ਨ ਲਈ ਬਾਬਾ ਬਾਲਕ ਨਾਥ ਜੀ ਦੀ ਪਵਿੱਤਰ ਗੁਫਾ 24 ਘੰਟੇ ਖੁੱਲ੍ਹੀ ਰਹੇਗੀ। ਸ਼ਰਧਾਲੂਆਂ ਲਈ ਮੰਦਰ ਕੰਪਲੈਕਸ ਵਿਚ ਭੋਜਨ, ਚਾਹ-ਪਾਣੀ, ਠਹਿਰਣ ਅਤੇ ਪਾਰਕਿੰਗ ਦੇ ਇੰਤਜ਼ਾਮ ਕੀਤੇ ਜਾਣਗੇ। ਵਾਧੂ ਪਾਰਕਿੰਗ ਸਥਾਨਾਂ ਦਾ ਪ੍ਰਬੰਧ ਕੀਤਾ ਗਿਆ ਹੈ।

ਜਾਗਰਣ ਟੀਮ, ਧਰਮਸ਼ਾਲਾ : ਨਵੇਂ ਵਰ੍ਹੇ ਦੀ ਆਮਦ 'ਤੇ ਸੂਬੇ ਵਿਚ ਸੈਰ-ਸਪਾਟਾ ਸਥਾਨਾਂ ਦੇ ਨਾਲ-ਨਾਲ ਮੰਦਰਾਂ ਨੂੰ ਸਜਾਉਣ ਦੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਮੰਦਰ ਕੰਪਲੈਕਸ ਨੂੰ ਰੰਗ-ਬਿਰੰਗੇ ਫੁੱਲਾਂ ਨਾਲ ਸਜਾਉਣ ਅਤੇ ਬਾਹਰੀ ਹਿੱਸੇ ਨੂੰ ਰੌਸ਼ਨ ਕਰਨ ਦੇ ਕਾਰਜ ਕੀਤੇ ਜਾ ਰਹੇ ਹਨ। ਮਾਤਾ ਚਿੰਤਪੂਰਨੀ, ਸ੍ਰੀ ਨੈਣਾ ਦੇਵੀ, ਬਾਬਾ ਬਾਲਕ ਨਾਥ ਦਿਓਟਸਿੱਧ, ਮਾਤਾ ਬ੍ਰਜੇਸ਼ਵਰੀ, ਮਾਤਾ ਚਾਮੁੰਡਾ ਦੇਵੀ ਅਤੇ ਮਾਤਾ ਜਵਾਲਾਜੀ ਮੰਦਰ ਵਿਚ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਦਰਸ਼ਨਾਂ ਲਈ ਸਮਾਂ ਵੀ ਨਿਰਧਾਰਤ ਕੀਤਾ ਗਿਆ ਹੈ।
ਚਿੰਤਪੂਰਨੀ ਮੰਦਰ ਵਿਚ ਸ਼ਰਧਾਲੂ ਰਾਤ 11:30 ਤੋਂ 12:30 ਵਜੇ ਨੂੰ ਛੱਡ ਕੇ ਦਿਨ-ਰਾਤ ਦਰਸ਼ਨ ਕਰ ਸਕਣਗੇ। 31 ਦਸੰਬਰ ਤੇ ਪਹਿਲੀ ਨੂੰ ਦੋ ਦਿਨਾਂ ਦਾ ਨਵੇਂ ਸਾਲ ਦਾ ਮੇਲਾ ਕਰਵਾਇਆ ਜਾਵੇਗਾ। ਢੋਲ-ਨਗਾਰਿਆਂ ਤੇ ਆਤਿਸ਼ਬਾਜ਼ੀ 'ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਨੈਣਾ ਦੇਵੀ ਮੰਦਰ ਵਿਚ ਨਵੇਂ ਸਾਲ ਦੇ ਮੇਲੇ ਦੇ ਸੰਚਾਲਨ ਲਈ ਇਲਾਕੇ ਨੂੰ 9 ਸੈਕਟਰਾਂ ਵਿਚ ਵੰਡਿਆ ਗਿਆ ਹੈ।
ਸ਼ਰਧਾਲੂਆਂ ਲਈ 24 ਘੰਟੇ ਮੰਦਰ ਦੇ ਕਿਵਾੜ ਖੁੱਲ੍ਹੇ ਰਹਿਣਗੇ। ਮੇਲੇ ਦੌਰਾਨ ਤਿੰਨ ਸਥਾਈ ਅਤੇ ਦੋ ਅਸਥਾਈ ਸਿਹਤ ਜਾਂਚ ਕੈਂਪ ਵੀ ਲਗਾਏ ਜਾਣਗੇ। ਭੀੜ ਨਿਯੰਤਰਣ ਅਤੇ ਸੁਰੱਖਿਆ ਦੇ ਮੱਦੇਨਜ਼ਰ ਸੀਸੀਟੀਵੀ ਕੈਮਰਿਆਂ ਨਾਲ ਨਿਗਰਾਨੀ ਰੱਖੀ ਜਾਵੇਗੀ। ਹਮੀਰਪੁਰ ਜ਼ਿਲ੍ਹੇ ਦੇ ਦਿਓਟਸਿੱਧ ਵਿਚ ਦਰਸ਼ਨ ਲਈ ਬਾਬਾ ਬਾਲਕ ਨਾਥ ਜੀ ਦੀ ਪਵਿੱਤਰ ਗੁਫਾ 24 ਘੰਟੇ ਖੁੱਲ੍ਹੀ ਰਹੇਗੀ। ਸ਼ਰਧਾਲੂਆਂ ਲਈ ਮੰਦਰ ਕੰਪਲੈਕਸ ਵਿਚ ਭੋਜਨ, ਚਾਹ-ਪਾਣੀ, ਠਹਿਰਣ ਅਤੇ ਪਾਰਕਿੰਗ ਦੇ ਇੰਤਜ਼ਾਮ ਕੀਤੇ ਜਾਣਗੇ। ਵਾਧੂ ਪਾਰਕਿੰਗ ਸਥਾਨਾਂ ਦਾ ਪ੍ਰਬੰਧ ਕੀਤਾ ਗਿਆ ਹੈ।
ਕਾਂਗੜਾ ਜ਼ਿਲ੍ਹੇ ਵਿਚ ਬ੍ਰਜੇਸ਼ਵਰੀ ਮੰਦਰ, ਜਵਾਲਾਜੀ ਅਤੇ ਚਾਮੁੰਡਾ ਦੇਵੀ ਮੰਦਰ ਦੇ ਕਿਵਾੜ ਸਵੇਰੇ 6 ਵਜੇ ਤੋਂ ਰਾਤ 12 ਵਜੇ ਤੱਕ ਦਰਸ਼ਨ ਲਈ ਸ਼ਰਧਾਲੂਆਂ ਲਈ ਖੁੱਲ੍ਹੇ ਰਹਿਣਗੇ। ਜਵਾਲਾਜੀ ਮੰਦਰ ਵਿਚ ਮਾਤਾ ਦੀ ਚੌਕੀ ਸਮੇਤ ਭਜਨ ਕੀਰਤਨ ਅਤੇ ਭੰਡਾਰਿਆਂ ਦਾ ਵੀ ਆਯੋਜਨ ਕੀਤਾ ਜਾਵੇਗਾ। ਨਵੇਂ ਸਾਲ ਦੇ ਆਗਮਨ 'ਤੇ ਉਮੜਣ ਵਾਲੀ ਭੀੜ ਨੂੰ ਦੇਖਦੇ ਹੋਏ ਮੰਦਰਾਂ ਵਿਚ ਸੁਰੱਖਿਆ ਇੰਤਜ਼ਾਮਾਂ ਨੂੰ ਲੈ ਕੇ ਪ੍ਰਸ਼ਾਸਨ ਨੇ ਪੁਖ਼ਤਾ ਪ੍ਰਬੰਧ ਕੀਤੇ ਹਨ। ਸਾਰੇ ਮੰਦਰਾਂ ਵਿਚ ਪੁਲਿਸ ਬਲ ਦੇ ਨਾਲ ਹੋਮਗਾਰਡ ਦੇ ਜਵਾਨ ਤਾਇਨਾਤ ਕੀਤੇ ਜਾਣਗੇ। ਮੇਲਿਆਂ ਨੂੰ ਲੈ ਕੇ ਸਥਾਨਕ ਵਪਾਰੀਆਂ ਵਿਚ ਵੀ ਖੁਸ਼ੀ ਦੇਖੀ ਜਾ ਰਹੀ ਹੈ।