Monetary Metals ਦੇ ਸੀਈਓ ਕੀਥ ਵੀਨਰ ਅਨੁਸਾਰ, 'ਲੋਕ ਹੁਣ ਸੋਨਾ ਖਰੀਦ ਕੇ ਸਿਰਫ਼ ਇਸਦੇ 5,000 ਡਾਲਰ ਤਕ ਪਹੁੰਚਣ ਦੀ ਉਡੀਕ ਨਹੀਂ ਕਰ ਰਹੇ, ਬਲਕਿ ਇਸ ਤੋਂ ਕਮਾਈ ਕਰ ਰਹੇ ਹਨ।' ਭਾਰਤ 'ਚ ਵੀ ਇਸ ਰੁਝਾਨ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਸੋਨੇ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਪਹੁੰਚਣ ਨਾਲ ਨਿਵੇਸ਼ਕਾਂ 'ਚ ਇਕ ਨਵਾਂ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ - ਗੋਲਡ ਲੀਜ਼ਿੰਗ ਜਾਂ ਸੋਨਾ ਕਿਰਾਏ 'ਤੇ ਦੇਣਾ। ਪਹਿਲਾਂ ਲੋਕ ਸੋਨਾ ਖਰੀਦ ਕੇ ਸਿਰਫ਼ ਲਾਕਰਾਂ 'ਚ ਰੱਖਦੇ ਸਨ ਪਰ ਹੁਣ ਕਈ ਅਮੀਰ ਨਿਵੇਸ਼ਕ ਇਸਨੂੰ ਜਿਊਲਰਾਂ, ਰਿਫਾਈਨਰਜ਼ ਤੇ ਮੈਨੂਫੈਕਚਰਰਜ਼ ਨੂੰ ਕਿਰਾਏ 'ਤੇ ਦੇ ਕੇ ਵਿਆਜ ਕਮਾ ਰਹੇ ਹਨ। ਇਸ ਨਾਲ ਸੋਨਾ, ਜਿਸਨੂੰ ਸਦਾ 'ਨਾਨ-ਯੀਲਡਿੰਗ' ਯਾਨੀ ਬਿਨਾਂ ਵਿਆਜ ਵਾਲਾ ਮੰਨਿਆ ਜਾਂਦਾ ਸੀ, ਹੁਣ ਇਕ ਇਨਕਮ ਦੇਣ ਵਾਲਾ ਐਸੇਟ ਬਣ ਰਿਹਾ ਹੈ।
Monetary Metals ਦੇ ਸੀਈਓ ਕੀਥ ਵੀਨਰ ਅਨੁਸਾਰ, 'ਲੋਕ ਹੁਣ ਸੋਨਾ ਖਰੀਦ ਕੇ ਸਿਰਫ਼ ਇਸਦੇ 5,000 ਡਾਲਰ ਤਕ ਪਹੁੰਚਣ ਦੀ ਉਡੀਕ ਨਹੀਂ ਕਰ ਰਹੇ, ਬਲਕਿ ਇਸ ਤੋਂ ਕਮਾਈ ਕਰ ਰਹੇ ਹਨ।' ਭਾਰਤ 'ਚ ਵੀ ਇਸ ਰੁਝਾਨ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ।
ਭਾਰਤ 'ਚ ਤਿਉਹਾਰਾਂ, ਵਿਆਹ ਦੇ ਸੀਜ਼ਨ ਤੇ ਸਪਲਾਈ ਦੀ ਘਾਟ ਕਾਰਨ ਲੀਜ਼ ਰੇਟ 2-3% ਵਧ ਕੇ 6-7% ਤਕ ਪਹੁੰਚ ਗਏ ਹਨ। ਡਿਜੀਟਲ ਗੋਲਡ ਐਪਸ ਤੇ ਸਰਕਾਰੀ ਗੋਲਡ ਮੋਨਿਟਾਈਜ਼ੇਸ਼ਨ ਸਕੀਮ ਨੇ ਆਮ ਨਿਵੇਸ਼ਕਾਂ ਨੂੰ ਵੀ ਇਹ ਮੌਕਾ ਦੇਣਾ ਸ਼ੁਰੂ ਕਰ ਦਿੱਤਾ ਹੈ।
ਕੁਝ ਕੰਪਨੀਆਂ ਅਨੁਸਾਰ, 2025 'ਚ ਲੀਜ਼ਿੰਗ ਵੌਲਿਊਮ 2 ਮਿਲੀਅਨ ਤੋਂ ਵਧ ਕੇ 40 ਮਿਲੀਅਨ ਤਕ ਪਹੁੰਚ ਜਾਣ ਦੀ ਸੰਭਾਵਨਾ ਹੈ। ਕਈ ਹਾਈ-ਨੈੱਟਵਰਥ ਨਿਵੇਸ਼ਕ ਲੱਖਾਂ ਡਾਲਰ ਦੇ ਗੋਲਡ ਬਾਰਜ਼ ਨੂੰ ਲੀਜ਼ 'ਤੇ ਦੇਣ 'ਚ ਦਿਲਚਸਪੀ ਲੈ ਰਹੇ ਹਨ।
- ਨਿਵੇਸ਼ਕ ਆਪਣਾ ਸੋਨਾ ਕਿਸੇ ਲੀਜ਼ਿੰਗ ਪਲੇਟਫਾਰਮ ਜਾਂ ਫਾਇਨਾਂਸ਼ੀਅਲ ਸੰਸਥਾ ਨੂੰ ਦਿੰਦੇ ਹਨ।
- ਪਲੇਟਫਾਰਮ ਉਹ ਸੋਨਾ ਜਿਊਲਰਜ਼, ਰਿਫਾਈਨਰਜ਼ ਜਾਂ ਮੈਨੂਫੈਕਚਰਰਜ਼ ਨੂੰ ਉਧਾਰ ਦਿੰਦਾ ਹੈ।
- ਇਹ ਕੰਪਨੀਆਂ ਉਸ ਸੋਨੇ ਨਾਲ ਗਹਿਣੇ ਜਾਂ ਉਤਪਾਦ ਬਣਾਉਂਦੀਆਂ ਹਨ ਅਤੇ ਵੇਚ ਕੇ ਭੁਗਤਾਨ ਕਰਦੀਆਂ ਹਨ।
- ਨਿਵੇਸ਼ਕ ਨੂੰ ਵਿਆਜ ਸੋਨੇ 'ਚ ਮਿਲਦਾ ਹੈ ਜੋ 2-7% ਸਾਲਾਨਾ ਤਕ ਹੋ ਸਕਦਾ ਹੈ।
- ਲੀਜ਼ ਖਤਮ ਹੋਣ 'ਤੇ ਨਿਵੇਸ਼ਕ ਨੂੰ ਓਨਾ ਹੀ ਸੋਨਾ ਅਤੇ ਉਸ 'ਤੇ ਮਿਲਿਆ ਵਾਧੂ ਸੋਨਾ (ਵਿਆਜ) ਉਨ੍ਹਾਂ ਦੇ ਡਿਜੀਟਲ ਖਾਤੇ 'ਚ ਵਾਪਸ ਮਿਲ ਜਾਂਦਾ ਹੈ। ਇਹੀ ਕਾਰਨ ਹੈ ਕਿ ਇਸਨੂੰ ਪੋਰਟਫੋਲੀਓ ਡਾਈਵਰਸੀਫਿਕੇਸ਼ਨ ਤੇ ਮਹਿੰਗਾਈ ਤੋਂ ਬਚਾਅ ਦਾ ਚੰਗਾ ਤਰੀਕਾ ਮੰਨਿਆ ਜਾ ਰਿਹਾ ਹੈ।
- ਡਿਫਾਲਟ ਦਾ ਜੋਖ਼ਮ : ਜੇਕਰ ਜਿਊਲਰ ਜਾਂ ਰਿਫਾਈਨਰ ਦਿਵਾਲੀਆ ਹੋ ਜਾਵੇ ਤਾਂ ਸੋਨਾ ਵਾਪਸ ਨਹੀਂ ਮਿਲਦਾ।
- ਕੀਮਤਾਂ ਵਧਣ ਦਾ ਜੋਖ਼ਮ : ਲੀਜ਼ ਦੌਰਾਨ ਸੋਨੇ ਦੀ ਕੀਮਤ ਵਧ ਜਾਂਦੀ ਹੈ ਤਾਂ ਨਿਵੇਸ਼ਕ ਉਸਨੂੰ ਵੇਚਣ ਦਾ ਮੌਕਾ ਗੁਆ ਦਿੰਦਾ ਹੈ।
- ਲਿਕਵਿਡਿਟੀ ਦਾ ਜੋਖ਼ਮ : ਸੋਨਾ ਤੁਰੰਤ ਵਾਪਸ ਨਾ ਮਿਲਣ ਦੀ ਸੰਭਾਵਨਾ ਰਹਿੰਦੀ ਹੈ।
- ਆਪਰੇਸ਼ਨਲ ਤੇ ਸੁਰੱਖਿਆ ਜੋਖ਼ਮ : ਸੋਨਾ ਟਰਾਂਸਪੋਰਟ ਜਾਂ ਇਸਤੇਮਾਲ 'ਚ ਖੋਣ, ਚੋਰੀ ਹੋਣ ਦਾ ਜੋਖ਼ਮ।
- ਵਿਆਜ ਦਰ ਦਾ ਜੋਖ਼ਮ : ਵਿਆਜ ਮਹਿੰਗਾਈ ਜਾਂ ਦੂਜੇ ਨਿਵੇਸ਼ ਬਦਲਾਂ ਨਾਲੋਂ ਘੱਟ ਹੋ ਸਕਦਾ ਹੈ।
ਕੰਪਨੀਆਂ ਆਮ ਤੌਰ 'ਤੇ ਵੱਡੀ ਮਾਤਰਾ 'ਚ ਸੋਨਾ ਸਵੀਕਾਰ ਕਰਦੀਆਂ ਹਨ।
ਜ਼ਰੂਰਤ ਪੈਣ 'ਤੇ ਸੋਨਾ ਤੁਰੰਤ ਵਾਪਸ ਨਹੀਂ ਮਿਲਦਾ।
ਇਹ ਬਦਲ ਮੁੱਖ ਤੌਰ 'ਤੇ ਵੱਡੇ ਨਿਵੇਸ਼ਕਾਂ ਤੇ ਸੰਸਥਾਵਾਂ ਲਈ ਹੁੰਦਾ ਹੈ।