Nepal Road Accident: ਨੇਪਾਲ 'ਚ ਸੜਕ ਹਾਦਸਾ, 20 ਫੁੱਟ ਹੇਠਾਂ ਖਾਈ 'ਚ ਡਿੱਗੀ ਕਾਰ; ਚਾਰ ਭਾਰਤੀਆਂ ਦੀ ਮੌਤ
ਪੁਲਿਸ ਨੇ ਦੱਸਿਆ ਕਿ ਤੇਜ਼ ਰਫਤਾਰ ਵਾਹਨ ਸੜਕ ਤੋਂ 20 ਫੁੱਟ ਹੇਠਾਂ ਜਾ ਡਿੱਗਿਆ। ਨੇਪਾਲ ਦੇ ਪੁਲਿਸ ਸੁਪਰਡੈਂਟ ਬਿਨੋਦ ਘਮੀਰੇ ਨੇ ਕਿਹਾ ਕਿ ਅਸੀਂ ਮ੍ਰਿਤਕਾਂ ਕੋਲੋਂ ਭਾਰਤੀ ਆਧਾਰ ਕਾਰਡ ਬਰਾਮਦ ਕਰ ਲਏ ਹਨ। ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਪੁਲਿਸ ਨੂੰ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਹੈ। ਇਸ ਨਾਲ ਹੀ ਨੇਪਾਲ ਪੁਲਿਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Sun, 14 Nov 2021 01:23 PM (IST)
Updated Date: Sun, 14 Nov 2021 01:32 PM (IST)
ਕਾਠਮੰਡੂ, ਆਈਏਐਸ : ਨੇਪਾਲ 'ਚ ਅੱਜ ਇਕ ਸੜਕ ਹਾਦਸੇ 'ਚ ਚਾਰ ਭਾਰਤੀਆਂ ਦੀ ਮੌਤ ਹੋ ਗਈ। ਇਹ ਹਾਦਸਾ ਨੇਪਾਲ-ਭਾਰਤ ਸਰਹੱਦ ਨੇੜੇ ਰਾਉਤਤ ਜ਼ਿਲ੍ਹੇ 'ਚ ਵਾਪਰਿਆ। ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਸੜਕ ਤੋਂ ਕਰੀਬ 20 ਫੁੱਟ ਹੇਠਾਂ ਪਾਣੀ 'ਚ ਜਾ ਡਿੱਗੀ, ਜਿਸ 'ਚ ਸਵਾਰ ਚਾਰੇ ਵਿਅਕਤੀ ਬਾਹਰ ਨਹੀਂ ਨਿਕਲ ਸਕੇ। ਜਿਸ ਕਾਰਨ ਕਾਰ 'ਚ ਸਵਾਰ ਲੋਕਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਮ੍ਰਿਤਕਾਂ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ ਹੈ। ਰੌਤਹਟ 'ਚ ਜ਼ਿਲ੍ਹਾ ਪੁਲਿਸ ਦਫ਼ਤਰ ਅਨੁਸਾਰ ਉਹ ਸ਼ਨੀਵਾਰ ਰਾਤ ਨੂੰ ਚੰਦਰਨਿਘਾਪੁਰ ਦੇ ਇਕ ਛੋਟੇ ਜਿਹੇ ਕਸਬੇ ਤੋਂ ਝੁਨਖੁਨਵਾ ਚੌਕ 'ਤੇ ਚੰਦਰਨੀਘਾਪੁਰ ਰੋਡ ਸੈਕਸ਼ਨ ਦੇ ਨਾਲ ਜ਼ਿਲ੍ਹਾ ਹੈੱਡਕੁਆਰਟਰ ਗੌਰ ਜਾ ਰਹੇ ਸਨ। ਪੁਲਿਸ ਨੇ ਦੱਸਿਆ ਕਿ ਤੇਜ਼ ਰਫਤਾਰ ਵਾਹਨ ਸੜਕ ਤੋਂ 20 ਫੁੱਟ ਹੇਠਾਂ ਜਾ ਡਿੱਗਿਆ। ਨੇਪਾਲ ਦੇ ਪੁਲਿਸ ਸੁਪਰਡੈਂਟ ਬਿਨੋਦ ਘਮੀਰੇ ਨੇ ਕਿਹਾ ਕਿ ਅਸੀਂ ਮ੍ਰਿਤਕਾਂ ਕੋਲੋਂ ਭਾਰਤੀ ਆਧਾਰ ਕਾਰਡ ਬਰਾਮਦ ਕਰ ਲਏ ਹਨ। ਉਨ੍ਹਾਂ ਕਿਹਾ ਕਿ ਅਸੀਂ ਭਾਰਤੀ ਪੁਲਿਸ ਨੂੰ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਹੈ। ਇਸ ਨਾਲ ਹੀ ਨੇਪਾਲ ਪੁਲਿਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।