ਮੋਦੀ-ਪੁਤਿਨ ਦੀ ਕਾਰ 'ਚ ਹੋਈ ਗੁਪਤ ਗੱਲਬਾਤ ਦਾ ਹੋਇਆ ਖੁਲਾਸਾ, ਕੀ ਹੈ ਇਸਦਾ ਟਰੰਪ ਨਾਲ ਸਬੰਧ ?
31 ਅਗਸਤ ਅਤੇ 1 ਸਤੰਬਰ ਨੂੰ ਤਿਆਨਜਿਨ ਵਿੱਚ ਹੋਏ SCO ਸੰਮੇਲਨ ਵਿੱਚ 20 ਤੋਂ ਵੱਧ ਵਿਸ਼ਵ ਨੇਤਾ ਅਤੇ ਦਸ ਅੰਤਰਰਾਸ਼ਟਰੀ ਸੰਗਠਨਾਂ ਦੇ ਮੁਖੀ ਸ਼ਾਮਲ ਹੋਏ। ਇਸ ਮੌਕੇ 'ਤੇ, ਪੁਤਿਨ ਅਤੇ ਮੋਦੀ ਦੀ ਮੁਲਾਕਾਤ ਨੇ ਸਾਰਿਆਂ ਦਾ ਧਿਆਨ ਖਿੱਚਿਆ, ਖਾਸ ਕਰਕੇ ਜਦੋਂ ਦੋਵਾਂ ਨੇ ਪੁਤਿਨ ਦੇ ਬਖਤਰਬੰਦ ਔਰਸ ਲਿਮੋ ਵਿੱਚ ਲਗਭਗ ਇੱਕ ਘੰਟਾ ਗੱਲਬਾਤ ਕੀਤੀ।
Publish Date: Thu, 04 Sep 2025 01:47 PM (IST)
Updated Date: Thu, 04 Sep 2025 02:13 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਰੂਸੀ ਰਾਸ਼ਟਰਪਤੀ ਪੁਤਿਨ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਚੀਨ ਦੇ ਤਿਆਨਜਿਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਸੰਮੇਲਨ ਦੌਰਾਨ ਅਲਾਸਕਾ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਆਪਣੀ ਗੱਲਬਾਤ ਦਾ ਜ਼ਿਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੀ ਆਲੀਸ਼ਾਨ ਰੂਸੀ ਔਰਸ ਲਿਮੋ ਵਿੱਚ ਕੀਤਾ ਸੀ।
ਇਹ ਮੁਲਾਕਾਤ ਕੋਈ ਸਧਾਰਨ ਗੱਪਸ਼ੱਪ ਨਹੀਂ ਸੀ, ਸਗੋਂ ਦੋਵਾਂ ਵੱਡੇ ਨੇਤਾਵਾਂ ਵਿਚਕਾਰ ਇੱਕ ਡੂੰਘੀ ਅਤੇ ਗੁਪਤ ਚਰਚਾ ਦਾ ਹਿੱਸਾ ਸੀ। ਪੁਤਿਨ ਨੇ ਕਿਹਾ, "ਇਹ ਕੋਈ ਭੇਤ ਨਹੀਂ ਹੈ, ਮੈਂ ਉਨ੍ਹਾਂ (ਮੋਦੀ) ਨੂੰ ਅਲਾਸਕਾ ਵਿੱਚ ਹੋਈ ਗੱਲਬਾਤ ਬਾਰੇ ਦੱਸਿਆ ਸੀ।" 31 ਅਗਸਤ ਅਤੇ 1 ਸਤੰਬਰ ਨੂੰ ਤਿਆਨਜਿਨ ਵਿੱਚ ਹੋਏ SCO ਸੰਮੇਲਨ ਵਿੱਚ 20 ਤੋਂ ਵੱਧ ਵਿਸ਼ਵ ਨੇਤਾ ਅਤੇ ਦਸ ਅੰਤਰਰਾਸ਼ਟਰੀ ਸੰਗਠਨਾਂ ਦੇ ਮੁਖੀ ਸ਼ਾਮਲ ਹੋਏ। ਇਸ ਮੌਕੇ 'ਤੇ, ਪੁਤਿਨ ਅਤੇ ਮੋਦੀ ਦੀ ਮੁਲਾਕਾਤ ਨੇ ਸਾਰਿਆਂ ਦਾ ਧਿਆਨ ਖਿੱਚਿਆ, ਖਾਸ ਕਰਕੇ ਜਦੋਂ ਦੋਵਾਂ ਨੇ ਪੁਤਿਨ ਦੇ ਬਖਤਰਬੰਦ ਔਰਸ ਲਿਮੋ ਵਿੱਚ ਲਗਭਗ ਇੱਕ ਘੰਟਾ ਗੱਲਬਾਤ ਕੀਤੀ।
ਇਹ ਮੁਲਾਕਾਤ ਖਾਸ ਕਿਉਂ ਸੀ?
ਰਾਸ਼ਟਰਪਤੀ ਪੁਤਿਨ ਨੇ ਲਗਪਗ 10 ਮਿੰਟ ਮੋਦੀ ਦਾ ਇੰਤਜ਼ਾਰ ਕੀਤਾ, ਫਿਰ ਦੋਵੇਂ ਨੇਤਾ ਲਿਮੋ ਵਿੱਚ ਸਵਾਰ ਹੋ ਗਏ। ਮੀਟਿੰਗ ਵਾਲੀ ਥਾਂ 'ਤੇ ਪਹੁੰਚਣ ਲਈ 15 ਮਿੰਟ ਲੱਗੇ, ਪਰ ਦੋਵਾਂ ਨੇ ਕਾਰ ਵਿੱਚ 45 ਮਿੰਟ ਹੋਰ ਬਿਤਾਏ, ਕਿਉਂਕਿ ਉਨ੍ਹਾਂ ਦੀ ਗੱਲਬਾਤ ਇੰਨੀ ਮਹੱਤਵਪੂਰਨ ਸੀ ਕਿ ਉਨ੍ਹਾਂ ਨੂੰ ਇਸ ਵਿੱਚ ਵਿਘਨ ਪਾਉਣਾ ਉਚਿਤ ਨਹੀਂ ਲੱਗਿਆ।
ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ, "ਦੋਵੇਂ ਨੇਤਾ ਕਾਰ ਵਿੱਚ ਇੰਨੇ ਆਰਾਮਦਾਇਕ ਸਨ ਕਿ ਉਨ੍ਹਾਂ ਨੇ ਹੋਟਲ ਪਹੁੰਚਣ ਤੋਂ ਬਾਅਦ ਵੀ ਗੱਲਬਾਤ ਜਾਰੀ ਰੱਖੀ।"