ਸ਼੍ਰੀ ਸੱਤਿਆ ਸਾਈਂ ਬਾਬਾ ਨੇ ਲੱਖਾਂ ਲੋਕਾਂ ਨੂੰ ਸੇਵਾ ਦੇ ਮਾਰਗ ’ਤੇ ਚੱਲਣ ਲਈ ਕੀਤਾ ਪ੍ਰੇਰਿਤ : ਰਾਸ਼ਟਰਪਤੀ ਦ੍ਰੋਪਦੀ ਮੁਰਮੂ
ਰਾਸ਼ਟਰਪਤੀ ਨੇ ਕਿਹਾ ਕਿ ਸ਼੍ਰੀ ਸੱਤਿਆ ਸਾਈਂ ਬਾਬਾ ਨੇ ਇਸ ਵਿਸ਼ਵਾਸ ’ਤੇ ਜ਼ੋਰ ਦਿੱਤਾ ਕਿ ਮਨੁੱਖੀ ਸੇਵਾ ਹੀ ਈਸ਼ਵਰ ਦੀ ਸੇਵਾ ਹੈ। ਉਨ੍ਹਾਂ ਨੇ ਅਧਿਆਤਮਿਕਤਾ ਨੂੰ ਨਿਸ਼ਕਾਮ ਸੇਵਾ ਅਤੇ ਨਿੱਜੀ ਬਦਲਾਅ ਨਾਲ ਜੋੜਿਆ। ਸਾਈਂ ਬਾਬਾ ਨੇ ਲੱਖਾਂ ਲੋਕਾਂ ਨੂੰ ਸੇਵਾ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਰਾਸ਼ਟਰਪਤੀ ਮੁਤਾਬਕ, ਉਨ੍ਹਾਂ ਨੇ ਆਪਣੇ ਅਨੁਯਾਈਆਂ ਨੂੰ ਅਧਿਆਤਮਿਕਤਾ ਨੂੰ ਲੋਕ ਕਲਿਆਣ ਨਾਲ ਜੋੜਨ ਦੀ ਅਪੀਲ ਕੀਤੀ।
Publish Date: Sun, 23 Nov 2025 10:54 AM (IST)
Updated Date: Sun, 23 Nov 2025 10:56 AM (IST)
ਪੁੱਟਪਰਥੀ (ਪੀਟੀਆਈ) : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਅਧਿਆਤਮਕ ਗੁਰੂ ਸ਼੍ਰੀ ਸੱਤਿਆ ਸਾਈਂ ਬਾਬਾ ਨੇ ਲੱਖਾਂ ਲੋਕਾਂ ਨੂੰ ਸੇਵਾ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਸ਼੍ਰੀ ਸੱਤਿਆ ਸਾਈਂ ਜ਼ਿਲ੍ਹੇ ਦੇ ਪੁੱਟਪਰਥੀ ਵਿਚ ਸੱਤਿਆ ਸਾਈਂ ਬਾਬਾ ਦੇ ਜਨਮ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਸ ਵਿਸ਼ਵਾਸ ਦਾ ਪ੍ਰਚਾਰ ਕੀਤਾ ਕਿ ਮਨੁੱਖੀ ਸੇਵਾ ਹੀ ਈਸ਼ਵਰ ਦੀ ਸੇਵਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸ਼੍ਰੀ ਸੱਤਿਆ ਸਾਈਂ ਬਾਬਾ ਨੇ ਇਸ ਵਿਸ਼ਵਾਸ ’ਤੇ ਜ਼ੋਰ ਦਿੱਤਾ ਕਿ ਮਨੁੱਖੀ ਸੇਵਾ ਹੀ ਈਸ਼ਵਰ ਦੀ ਸੇਵਾ ਹੈ। ਉਨ੍ਹਾਂ ਨੇ ਅਧਿਆਤਮਿਕਤਾ ਨੂੰ ਨਿਸ਼ਕਾਮ ਸੇਵਾ ਅਤੇ ਨਿੱਜੀ ਬਦਲਾਅ ਨਾਲ ਜੋੜਿਆ। ਸਾਈਂ ਬਾਬਾ ਨੇ ਲੱਖਾਂ ਲੋਕਾਂ ਨੂੰ ਸੇਵਾ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਰਾਸ਼ਟਰਪਤੀ ਮੁਤਾਬਕ, ਉਨ੍ਹਾਂ ਨੇ ਆਪਣੇ ਅਨੁਯਾਈਆਂ ਨੂੰ ਅਧਿਆਤਮਿਕਤਾ ਨੂੰ ਲੋਕ ਕਲਿਆਣ ਨਾਲ ਜੋੜਨ ਦੀ ਅਪੀਲ ਕੀਤੀ।
ਰਾਸ਼ਟਰਪਤੀ ਨੇ ਕਿਹਾ ਕਿ ਇਹ ਸੰਤੋਸ਼ ਦੀ ਗੱਲ ਹੈ ਕਿ ਇੰਨੇ ਸਾਰੇ ਦੇਸ਼ਾਂ ਵਿਚ ਉਨ੍ਹਾਂ ਦੇ ਭਗਤ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਾਬਾ ਜੀ ਦਾ ਸੁਨੇਹਾ ਹੈ ਕਿ ਸਭ ਨਾਲ ਪਿਆਰ ਕਰੋ, ਸਭ ਦੀ ਸੇਵਾ ਕਰੋ, ਹਮੇਸ਼ਾ ਦੂਜਿਆਂ ਦੀ ਮਦਦ ਕਰੋ ਅਤੇ ਕਦੇ ਕਿਸੇ ਨੂੰ ਨੁਕਸਾਨ ਨਾ ਪਹੁੰਚਾਓ। ਇਹ ਸੁਨੇਹਾ ਸ਼ਾਸ਼ਵਤ ਅਤੇ ਸਰਵਵਿਆਪਕ ਹੈ। ਸੱਤਿਆ ਸਾਈਂ ਬਾਬਾ ਦਾ ਮੰਨਣਾ ਸੀ ਕਿ ਸੰਸਾਰ ਸਾਡੀ ਪਾਠਸ਼ਾਲਾ ਹੈ ਅਤੇ ਸੱਚ, ਸਦਾਚਾਰ, ਸ਼ਾਂਤੀ, ਪਿਆਰ ਤੇ ਅਹਿੰਸਾ ਦੀਆਂ ਪੰਜ ਮਨੁੱਖੀ ਕਦਰਾਂ-ਕੀਮਤਾਂ ਸਾਡਾ ਸਿਲੇਬਸ ਹੈ। ਇਸ ਤੋਂ ਪਹਿਲਾਂ ਉਹ ਪੁੱਟਪਰਥੀ ਦੇ ਸ਼੍ਰੀ ਸੱਤਿਆ ਸਾਈਂ ਹਵਾਈ ਅੱਡੇ ’ਤੇ ਪੁੱਜੇ। ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਅਤੇ ਹੋਰ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਉਹ ਪੂਰਨਚੰਦਰ ਹਾਲ ਵਿਚ ਸ਼੍ਰੀ ਸੱਤਿਆ ਸਾਈਂ ਬਾਬਾ ਦੇ ਜਨਮ ਸ਼ਤਾਬਦੀ ਸਮਾਗਮ ਤਹਿਤ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਵਿਚ ਸ਼ਾਮਲ ਹੋਏ।