ਦਾਜ ਲਈ ਪਰੇਸ਼ਾਨ ਕਰਨ ਦੇ ਦੋਸ਼ਾਂ ਤੋਂ ਬਾਅਦ IAS ਅਧਿਕਾਰੀ ਦੀ ਧੀ ਨੇ ਕੀਤੀ ਖੁਦਕੁਸ਼ੀ, ਆਪਣੇ ਮਾਪਿਆਂ ਦੇ ਘਰ ਲਿਆ ਫਾਹਾ
ਕੁਝ ਮਹੀਨੇ ਪਹਿਲਾਂ ਉਸ ਨੇ ਦਾਜ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਪੁਲਿਸ ਮੁਤਾਬਕ, ਜਦੋਂ ਉਹ ਕਾਫ਼ੀ ਦੇਰ ਤੱਕ ਬਾਥਰੂਮ ਤੋਂ ਬਾਹਰ ਨਹੀਂ ਆਈ ਤਾਂ ਦਰਵਾਜ਼ਾ ਤੋੜਿਆ ਗਿਆ। ਅੰਦਰ ਜਾਣ ’ਤੇ ਉਹ ਫਾਹੇ ਨਾਲ ਲਟਕੀ ਮਿਲੀ।
Publish Date: Wed, 03 Dec 2025 11:10 AM (IST)
Updated Date: Wed, 03 Dec 2025 11:52 AM (IST)
ਤਾਡੇਪੱਲੀ (ਪੀਟੀਆਈ) : ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) ਅਧਿਕਾਰੀ ਦੇ ਧੀ ਨੇ ਆਂਧਰ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ’ਚ ਆਪਣੇ ਪੇਕੇ ਘਰ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮੰਗਲਗਿਰੀ ਦੇ ਡੀਐੱਸਪੀ ਮੁਰਲੀ ਕ੍ਰਿਸ਼ਣ ਮੁਤਾਬਕ, ਆਈਏਐੱਸ ਅਫਸਰ ਦੀ ਧੀ ਮਧੁਰੂ ਸਹਿਤੀਬਾਈ ਐਤਵਾਰ ਨੂੰ ਆਪਣੇ ਪੇਕੇ ’ਚ ਮ੍ਰਿਤਕ ਮਿਲੀ।
ਕੁਝ ਮਹੀਨੇ ਪਹਿਲਾਂ ਉਸ ਨੇ ਦਾਜ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਪੁਲਿਸ ਮੁਤਾਬਕ ਜਦੋਂ ਉਹ ਕਾਫ਼ੀ ਦੇਰ ਤੱਕ ਬਾਥਰੂਮ ਤੋਂ ਬਾਹਰ ਨਹੀਂ ਆਈ ਤਾਂ ਦਰਵਾਜ਼ਾ ਤੋੜਿਆ ਗਿਆ। ਅੰਦਰ ਜਾਣ ’ਤੇ ਉਹ ਫਾਹੇ ਨਾਲ ਲਟਕੀ ਮਿਲੀ।
ਦਾਜ ਦਾ ਮਾਮਲਾ
ਕੁਝ ਮਹੀਨੇ ਪਹਿਲਾਂ ਸਾਹਿਤੀਬਾਈ ਨੇ ਆਪਣੇ ਮਾਤਾ-ਪਿਤਾ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੂੰ ਦਾਜ ਨੂੰ ਲੈ ਕੇ ਪ੍ਰੇਸ਼ਾਨ (ਤੰਗ-ਪਰੇਸ਼ਾਨ) ਕੀਤਾ ਜਾ ਰਿਹਾ ਹੈ।ਇਸ ਤੋਂ ਬਾਅਦ ਮਾਤਾ-ਪਿਤਾ ਉਨ੍ਹਾਂ ਨੂੰ ਸਤੰਬਰ ਦੇ ਪਹਿਲੇ ਹਫ਼ਤੇ ਆਪਣੇ ਘਰ ਵਾਪਸ ਲੈ ਆਏ ਸਨ।ਮਾਤਾ-ਪਿਤਾ ਨੇ ਦੱਸਿਆ ਕਿ ਉਹ ਉਨ੍ਹਾਂ ਨਾਲ ਘਰ ਵਾਪਸ ਆਉਣ ਲਈ ਤਿਆਰ ਹੋ ਗਈ ਸੀ ਅਤੇ ਉਦੋਂ ਤੋਂ ਆਪਣੇ ਪੇਕੇ ਘਰ ਹੀ ਰਹਿ ਰਹੀ ਸੀ।