G-20 Summit: ਦਿੱਲੀ 'ਚ ਖਾਲਿਸਤਾਨ ਸਮਰਥਕ ਹੋਏ ਐਕਟਿਵ, ਮੈਟਰੋ ਸਟੇਸ਼ਨਾਂ 'ਤੇ ਲਿਖੇ ਨਾਅਰੇ,ਐਕਸ਼ਨ 'ਚ ਪੁਲਿਸ
ਵੀਡੀਓ ਤੋਂ ਸਾਫ ਹੈ ਕਿ ਸ਼ਿਵਾਜੀ ਪਾਰਕ ਤੋਂ ਪੰਜਾਬੀ ਬਾਗ ਤੱਕ ਦਿੱਲੀ ਮੈਟਰੋ ਸਟੇਸ਼ਨਾਂ 'ਤੇ ਖਾਲਿਸਤਾਨ ਸਮਰਥਕ ਸਰਗਰਮ ਹਨ।
Publish Date: Sun, 27 Aug 2023 01:28 PM (IST)
Updated Date: Sun, 27 Aug 2023 02:21 PM (IST)
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ 'ਚ ਜੀ-20 ਸੰਮੇਲਨ ਦੀਆਂ ਤਿਆਰੀਆਂ ਦੌਰਾਨ ਕੁਝ ਮੈਟਰੋ ਸਟੇਸ਼ਨਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਵੀਡੀਓ ਤੋਂ ਸਾਫ ਹੈ ਕਿ ਸ਼ਿਵਾਜੀ ਪਾਰਕ ਤੋਂ ਪੰਜਾਬੀ ਬਾਗ ਤੱਕ ਦਿੱਲੀ ਮੈਟਰੋ ਸਟੇਸ਼ਨਾਂ 'ਤੇ ਖਾਲਿਸਤਾਨ ਸਮਰਥਕ ਸਰਗਰਮ ਹਨ।
ਦਿੱਲੀ ਪੁਲਿਸ ਮੁਤਾਬਕ 5 ਤੋਂ ਵੱਧ ਮੈਟਰੋ ਸਟੇਸ਼ਨਾਂ 'ਤੇ ਅਣਪਛਾਤੇ ਲੋਕਾਂ ਵੱਲੋਂ 'ਦਿੱਲੀ ਬਣੇਗਾ ਖਾਲਿਸਤਾਨ ਅਤੇ ਖਾਲਿਸਤਾਨ ਜ਼ਿੰਦਾਬਾਦ' ਲਿਖੇ ਹੋਏ ਹਨ। ਪੁਲਸ ਇਸ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੀ ਹੈ।
ਪੀਐਮ ਮੋਦੀ ਨੇ ਵੀ ਜੀ-20 ਸੰਮੇਲਨ ਨੂੰ ਲੈ ਕੇ ਇਹ ਗੱਲਾਂ ਆਖੀਆਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਜੀ-20 ਸੰਮੇਲਨ ਬਾਰੇ ਕਿਹਾ ਹੈ ਕਿ ਇਹ ਸਮਾਗਮ ਭਾਰਤ ਲਈ ਬਹੁਤ ਮਹੱਤਵਪੂਰਨ ਹੈ। ਕਿਉਂਕਿ ਇਹ ਸਮਾਗਮ ਦਿੱਲੀ ਵਿੱਚ ਹੋ ਰਿਹਾ ਹੈ, ਇਹ ਸਿਰਫ਼ ਦਿੱਲੀ ਦੇ ਲੋਕਾਂ ’ਤੇ ਨਿਰਭਰ ਕਰਦਾ ਹੈ ਕਿ ਵਿਦੇਸ਼ੀ ਮਹਿਮਾਨਾਂ ਦੇ ਸਾਹਮਣੇ ਦੇਸ਼ ਦਾ ਅਕਸ ਕਿਹੋ ਜਿਹਾ ਰਹੇਗਾ।
ਪੀਐਮ ਮੋਦੀ ਨੇ ਐਤਵਾਰ ਨੂੰ ਜੀ-20 ਫੋਰਮ ਵਿੱਚ ਇਹ ਗੱਲਾਂ ਆਖੀਆਂ
ਐਤਵਾਰ ਨੂੰ ਬੀ-20 ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ, ਭਾਰਤ ਸਤੰਬਰ ਵਿੱਚ ਹੋਣ ਵਾਲੇ ਜੀ-20 ਸੰਮੇਲਨ ਲਈ ਪੂਰੀ ਤਰ੍ਹਾਂ ਤਿਆਰ ਹੈ। ਜੀ-20 ਸਿਖਰ ਸੰਮੇਲਨ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਸ਼ਮੂਲੀਅਤ ਹੋਵੇਗੀ। ਅਵਿਸ਼ਵਾਸ ਦੇ ਮਾਹੌਲ ਵਿੱਚ, ਜੋ ਦੇਸ਼ ਤੁਹਾਡੇ ਸਾਹਮਣੇ ਪੂਰੀ ਸੰਵੇਦਨਸ਼ੀਲਤਾ ਨਾਲ, ਨਿਮਰਤਾ ਨਾਲ, ਵਿਸ਼ਵਾਸ ਦਾ ਝੰਡਾ ਲੈ ਕੇ ਖੜ੍ਹਾ ਹੈ - ਉਹ ਹੈ ਭਾਰਤ।