ਕਦੇ ਜੇਲ੍ਹਰ, ਕਦੇ ਆਮਦਨ ਕਰ ਅਫ਼ਸਰ... ਨਕਲੀ ਅਫ਼ਸਰ ਬਣ ਕੇ ਵਸੂਲਦਾ ਸੀ ਪੈਸੇ, ਪੁਲਿਸ ਦੇ ਹੱਥੇ ਚੜ੍ਹਿਆ
ਲੈਂਦਾ ਸੀ। ਅਹਿਮਦਾਬਾਦ ਜ਼ੋਨ-2 ਦੇ ਡੀਐੱਸਪੀ ਭਰਤ ਰਾਠੌੜ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਅਹਿਮਦਾਬਾਦ ਦੇ ਈਸਨਪੁਰ ਦੇ ਰਹਿਣ ਵਾਲੇ ਨਰਿੰਦਰ ਤ੍ਰਿਵੇਦੀ (49) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲ ਹੀ ਵਿਚ ਪ੍ਰਸਾਰਿਤ ਇਕ ਵੀਡੀਓ ਵਿਚ ਇਕ ਪਰਿਵਾਰ ਨੇ ਦੱਸਿਆ ਕਿ ਸੂਰਤ ਦੀ ਲਾਜਪੋਰ ਜੇਲ੍ਹ ਵਿਚ ਚੰਗਾ ਖਾਣਾ ਅਤੇ ਚੰਗੀਆਂ ਸੁਵਿਧਾਵਾਂ ਲਈ ਉਸ ਨੇ 15,000 ਰੁਪਏ ਦਿੱਤੇ ਸਨ।
Publish Date: Sun, 23 Nov 2025 10:47 AM (IST)
Updated Date: Sun, 23 Nov 2025 10:51 AM (IST)
ਅਹਿਮਦਾਬਾਦ : ਇਕ ਵਿਅਕਤੀ ਖ਼ੁਦ ਨੂੰ ਕਦੇ ਜੇਲ੍ਹਰ, ਆਮਦਨ ਕਰ ਅਧਿਕਾਰੀ ਅਤੇ ਕਦੇ ਫੂਡ ਇੰਸਪੈਕਟਰ ਬਣ ਕੇ ਲੋਕਾਂ ਨਾਲ ਠੱਗੀ ਕਰਦਾ ਸੀ। ਪੁਲਿਸ ਕੇਸ ਵਿਚ ਫਸੇ ਪਰਿਵਾਰਾਂ ਨੂੰ ਉਹ ਜੇਲ੍ਹਰ ਬਣ ਕੇ ਫੋਨ ਕਰਦਾ ਅਤੇ ਜੇਲ੍ਹ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਾਰੀਆਂ ਬਿਹਤਰ ਸਹੂਲਤਾਂ ਦੇਣ ਦਾ ਦਾਅਵਾ ਕਰ ਕੇ ਹਜ਼ਾਰਾਂ ਰੁਪਏ ਠੱਗ ਲੈਂਦਾ ਸੀ।
ਅਹਿਮਦਾਬਾਦ ਜ਼ੋਨ-2 ਦੇ ਡੀਐੱਸਪੀ ਭਰਤ ਰਾਠੌੜ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਅਹਿਮਦਾਬਾਦ ਦੇ ਈਸਨਪੁਰ ਦੇ ਰਹਿਣ ਵਾਲੇ ਨਰਿੰਦਰ ਤ੍ਰਿਵੇਦੀ (49) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲ ਹੀ ਵਿਚ ਪ੍ਰਸਾਰਿਤ ਇਕ ਵੀਡੀਓ ਵਿਚ ਇਕ ਪਰਿਵਾਰ ਨੇ ਦੱਸਿਆ ਕਿ ਸੂਰਤ ਦੀ ਲਾਜਪੋਰ ਜੇਲ੍ਹ ਵਿਚ ਚੰਗਾ ਖਾਣਾ ਅਤੇ ਚੰਗੀਆਂ ਸੁਵਿਧਾਵਾਂ ਲਈ ਉਸ ਨੇ 15,000 ਰੁਪਏ ਦਿੱਤੇ ਸਨ। ਦੂਜੇ ਪਾਸੇ, ਲਾਜਪੋਰ ਜੇਲ੍ਹ ਦੇ ਜੇਲ੍ਹਰ ਨੇ ਦੱਸਿਆ ਕਿ ਇੱਥੇ ਅਜਿਹਾ ਕੋਈ ਪ੍ਰਬੰਧ ਨਹੀਂ ਹੈ। ਨਰਿੰਦਰ ਇਕ ਹਿਸਟਰੀਸ਼ੀਟਰ ਹੈ ਅਤੇ ਉਸ ’ਤੇ ਪਹਿਲਾਂ ਹੀ ਛੇ ਮਾਮਲੇ ਦਰਜ ਹਨ।