ਕੈਬਨਿਟ ਬੈਠਕ 'ਚ 4 ਵੱਡੇ ਫੈਸਲੇ, ਰੇਅਰ ਅਰਥ ਪਰਮਾਨੈਂਟ ਮੈਗਨਿਟ ਮੈਨੂਫੈਕਚਰਿੰਗ ਸਕੀਮ ਨੂੰ ਹੱਲਾਸ਼ੇਰੀ ਦੇਵੇਗਾ ਭਾਰਤ
ਭਾਰੀ ਉਦਯੋਗ ਮੰਤਰਾਲੇ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਮਕਸਦ ਭਾਰਤ 'ਚ 6,000 ਮੀਟ੍ਰਿਕ ਟਨ ਪ੍ਰਤੀ ਸਾਲ (MTPA) ਏਕੀਕ੍ਰਿਤ ਰੇਅਰ ਅਰਥ ਪਰਮਾਨੈਂਟ ਮੈਗਨੈਟ (REPM) ਨਿਰਮਾਣ (ਮੈਨੂਫੈਕਚਰਿੰਗ) ਸਥਾਪਤ ਕਰਨਾ ਹੈ ਜਿਸ ਨਾਲ ਆਤਮ-ਨਿਰਭਰਤਾ ਵਧੇਗੀ ਤੇ ਭਾਰਤ ਗਲੋਬਲ REPM ਮਾਰਕੀਟ ਵਿੱਚ ਇੱਕ ਅਹਿਮ ਖਿਡਾਰੀ ਵਜੋਂ ਉੱਭਰੇਗਾ।
Publish Date: Wed, 26 Nov 2025 04:48 PM (IST)
Updated Date: Wed, 26 Nov 2025 05:00 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਯੂਨੀਅਨ ਕੈਬਨਿਟ ਨੇ 26 ਨਵੰਬਰ ਨੂੰ ਆਪਣੇ ਚਾਰ ਵੱਡੇ ਫੈਸਲਿਆਂ 'ਚ ਰੇਅਰ ਅਰਥ ਪਰਮਾਨੈਂਟ ਮੈਗਨੈਟ ਮੈਨੂਫੈਕਚਰਿੰਗ ਸਕੀਮ ਲਈ ਇਕ ਸੈਂਟਰਲ ਸੈਕਟਰ ਸਕੀਮ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤਹਿਤ ਆਉਣ ਵਾਲੇ 7 ਸਾਲਾਂ 'ਚ 7,280 ਕਰੋੜ ਰੁਪਏ ਦੇ ਰੇਅਰ ਅਰਥ ਦੀ ਖੋਜ ਕੀਤੀ ਜਾਵੇਗੀ। ਇਸ ਸਕੀਮ ਦਾ ਮਕਸਦ ਇੰਪੋਰਟ 'ਤੇ ਨਿਰਭਰਤਾ ਘਟਾਉਣਾ ਤੇ ਹਾਈ-ਟੈਕਨੋਲੌਜੀ ਐਪਲੀਕੇਸ਼ਨਜ਼ ਵਿੱਚ ਭਾਰਤ ਦੀਆਂ ਸਮਰੱਥਾਵਾਂ ਨੂੰ ਵਧਾਉਣਾ ਹੈ।
ਭਾਰੀ ਉਦਯੋਗ ਮੰਤਰਾਲੇ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਮਕਸਦ ਭਾਰਤ 'ਚ 6,000 ਮੀਟ੍ਰਿਕ ਟਨ ਪ੍ਰਤੀ ਸਾਲ (MTPA) ਏਕੀਕ੍ਰਿਤ ਰੇਅਰ ਅਰਥ ਪਰਮਾਨੈਂਟ ਮੈਗਨੈਟ (REPM) ਨਿਰਮਾਣ (ਮੈਨੂਫੈਕਚਰਿੰਗ) ਸਥਾਪਤ ਕਰਨਾ ਹੈ ਜਿਸ ਨਾਲ ਆਤਮ-ਨਿਰਭਰਤਾ ਵਧੇਗੀ ਤੇ ਭਾਰਤ ਗਲੋਬਲ REPM ਮਾਰਕੀਟ ਵਿੱਚ ਇੱਕ ਅਹਿਮ ਖਿਡਾਰੀ ਵਜੋਂ ਉੱਭਰੇਗਾ।
ਮੰਤਰਾਲੇ ਨੇ ਅੱਗੇ ਕਿਹਾ ਤਿ REPM ਸਭ ਤੋਂ ਮਜ਼ਬੂਤ ਕਿਸਮ ਦੇ ਪਰਮਾਨੈਂਟ ਮੈਗਨੈਟ 'ਚੋਂ ਇਕ ਹਨ ਜੋ ਇਲੈਕਟ੍ਰਿਕ ਵਾਹਨਾਂ, ਨਵਿਆਉਣਯੋਗ ਊਰਜਾ, ਇਲੈਕਟ੍ਰੋਨਿਕਸ, ਏਅਰੋਸਪੇਸ ਤੇ ਡਿਫੈਂਸ ਐਪਲੀਕੇਸ਼ਨ ਲਈ ਜ਼ਰੂਰੀ ਹਨ। ਇਹ ਸਕੀਮ ਇੰਟੀਗ੍ਰੇਟਿਡ REPM ਮੈਨੂਫੈਕਚਰਿੰਗ ਫੈਸਿਲਿਟੀ ਬਣਾਉਣ 'ਚ ਮਦਦ ਕਰੇਗੀ, ਜਿਸ ਵਿਚ ਰੇਅਰ ਅਰਥ ਆਕਸਾਈਡ ਨੂੰ ਮੈਟਲ 'ਚ, ਮੈਟਲ ਨੂੰ ਐਲੋਏ 'ਚ ਅਤੇ ਐਲੋਏ ਨੂੰ ਫਿਨਿਸ਼ਡ REPM ਵਿੱਚ ਬਦਲਣਾ ਸ਼ਾਮਲ ਹੈ।