ਵੰਦੇ ਭਾਰਤ ਟ੍ਰੇਨਾਂ ’ਚ ਹੁਣ ਮਿਲਣਗੇ ਸਥਾਨਕ ਪਕਵਾਨ, ਅਸ਼ਵਨੀ ਵੈਸ਼ਣਵ ਨੇ ਸਥਾਨਕ ਪਕਵਾਨ ਪਰੋਸਣ ਦੇ ਦਿੱਤੇ ਨਿਰਦੇਸ਼
ਇਸ ਕਦਮ ਤਹਿਤ ਸੰਬੰਧਿਤ ਖੇਤਰ ਦੇ ਸੁਆਦਲੇ ਪਕਵਾਨ ਵੰਦੇ ਭਾਰਤ ਟ੍ਰੇਨਾਂ ਵਿਚ ਪੜਾਅਵਾਰ ਤਰੀਕੇ ਨਾਲ ਸ਼ਾਮਲ ਕੀਤੇ ਜਾਣਗੇ। ਰੇਲ ਮੰਤਰੀ ਨੇ ਇਹ ਨਿਰਦੇਸ਼ ਸ਼ਨਿਚਰਵਾਰ ਨੂੰ ਰੇਲ ਭਵਨ ਵਿਚ ਹੋਈ ਇਕ ਸਮੀਖਿਆ ਬੈਠਕ ਦੌਰਾਨ ਦਿੱਤੇ ਜਿਸ ਵਿਚ ਰੇਲ ਤੇ ਫੂਡ ਪ੍ਰੋਸੈਸਿੰਗ ਉਦਯੋਗ ਦੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਮੌਜੂਦ ਸਨ।
Publish Date: Sun, 14 Dec 2025 08:51 AM (IST)
Updated Date: Sun, 14 Dec 2025 08:53 AM (IST)
ਨਵੀਂ ਦਿੱਲੀ : ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਵੰਦੇ ਭਾਰਤ ਟ੍ਰੇਨਾਂ ਵਿਚ ਸਥਾਨਕ ਪਕਵਾਨ ਪਰੋਸਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਯਾਤਰੀਆਂ ਨੂੰ ਉਸ ਖੇਤਰ ਦੀ ਸੰਸਕ੍ਰਿਤੀ ਤੇ ਸਵਾਦ ਦਾ ਅਨੁਭਵ ਹੋਵੇਗਾ ਜਿਸ ਨਾਲ ਯਾਤਰਾ ਦਾ ਤਜਰਬਾ ਹੋਰ ਵੀ ਬਿਹਤਰ ਹੋ ਜਾਵੇਗਾ। ਇਸ ਕਦਮ ਤਹਿਤ ਸੰਬੰਧਿਤ ਖੇਤਰ ਦੇ ਸੁਆਦਲੇ ਪਕਵਾਨ ਵੰਦੇ ਭਾਰਤ ਟ੍ਰੇਨਾਂ ਵਿਚ ਪੜਾਅਵਾਰ ਤਰੀਕੇ ਨਾਲ ਸ਼ਾਮਲ ਕੀਤੇ ਜਾਣਗੇ। ਰੇਲ ਮੰਤਰੀ ਨੇ ਇਹ ਨਿਰਦੇਸ਼ ਸ਼ਨਿਚਰਵਾਰ ਨੂੰ ਰੇਲ ਭਵਨ ਵਿਚ ਹੋਈ ਇਕ ਸਮੀਖਿਆ ਬੈਠਕ ਦੌਰਾਨ ਦਿੱਤੇ ਜਿਸ ਵਿਚ ਰੇਲ ਤੇ ਫੂਡ ਪ੍ਰੋਸੈਸਿੰਗ ਉਦਯੋਗ ਦੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਮੌਜੂਦ ਸਨ।