ਪਹਿਰਾਵੇ ਤੇ ਕਾਲੇ ਰੰਗ ਲਈ ਲੈਕਚਰਾਰਾਂ ਨੇ ਕਾਲਜ ਵਿਦਿਆਰਥਣ ਦੀ ਕੀਤੀ ਬੇਇੱਜ਼ਤੀ, ਦੁਖੀ ਹੋ ਕੇ ਚੁੱਕਿਆ ਖੌਫ਼ਨਾਕ ਕਦਮ, ਸਦਮੇ 'ਚ ਪਰਿਵਾਰ
ਪੁਲਿਸ ਅਨੁਸਾਰ, ਕਾਲਜ ਵਿਚ ਚਮੜੀ ਦੇ ਰੰਗ ਅਤੇ ਪਹਿਰਾਵੇ ਨੂੰ ਲੈ ਕੇ ਲੈਕਚਰਾਰਾਂ ਵੱਲੋਂ ਕੀਤੀ ਗਈ ਕਥਿਤ ਬੇਇੱਜ਼ਤੀ ਤੋਂ ਦੁਖੀ ਹੋ ਕੇ ਉਸ ਨੇ ਇਹ ਕਦਮ ਚੁੱਕਿਆ। ਮਾਮਲਾ ਸਾਹਮਣੇ ਆਉਂਦੇ ਹੀ ਕਾਲਜ ਮੈਨੇਜਮੈਂਟ ਨੇ ਓਰਲ ਮੈਡੀਸਿਨ ਅਤੇ ਰੇਡੀਓਲੋਜੀ (ਓਐੱਮਆਰ) ਵਿਭਾਗ ਦੇ ਛੇ ਲੈਕਚਰਾਰਾਂ ਨੂੰ ਬਰਖਾਸਤ ਕਰ ਦਿੱਤਾ ਹੈ।
Publish Date: Wed, 14 Jan 2026 08:53 AM (IST)
Updated Date: Wed, 14 Jan 2026 08:59 AM (IST)
ਬੈਂਗਲੁਰੂ (ਏਜੰਸੀ) : ਬੈਂਗਲੁਰੂ ਦੇ ਬਾਹਰੀ ਇਲਾਕੇ ਚੰਦਾਪੁਰ ਵਿਚ ਦੰਦਾਂ ਦੀ ਡਾਕਟਰੀ ਕਰ ਰਹੀ ਵਿਦਿਆਰਥਣ ਯਸ਼ਸਵਿਨੀ (23) ਦੀ ਖ਼ੁਦਕੁਸ਼ੀ ਦੇ ਮਾਮਲੇ ਵਿਚ ਜਾਂਚ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਪੁਲਿਸ ਅਨੁਸਾਰ, ਕਾਲਜ ਵਿਚ ਚਮੜੀ ਦੇ ਰੰਗ ਅਤੇ ਪਹਿਰਾਵੇ ਨੂੰ ਲੈ ਕੇ ਲੈਕਚਰਾਰਾਂ ਵੱਲੋਂ ਕੀਤੀ ਗਈ ਕਥਿਤ ਬੇਇੱਜ਼ਤੀ ਤੋਂ ਦੁਖੀ ਹੋ ਕੇ ਉਸ ਨੇ ਇਹ ਕਦਮ ਚੁੱਕਿਆ। ਮਾਮਲਾ ਸਾਹਮਣੇ ਆਉਂਦੇ ਹੀ ਕਾਲਜ ਮੈਨੇਜਮੈਂਟ ਨੇ ਓਰਲ ਮੈਡੀਸਿਨ ਅਤੇ ਰੇਡੀਓਲੋਜੀ (ਓਐੱਮਆਰ) ਵਿਭਾਗ ਦੇ ਛੇ ਲੈਕਚਰਾਰਾਂ ਨੂੰ ਬਰਖਾਸਤ ਕਰ ਦਿੱਤਾ ਹੈ।
ਪਰਿਵਾਰ ਅਤੇ ਸਾਥੀਆਂ ਦਾ ਦੋਸ਼ ਹੈ ਕਿ ਯਸ਼ਸਵਿਨੀ ਨੂੰ ਕਲਾਸ ਵਿਚ ਜਨਤਕ ਤੌਰ ’ਤੇ ਤਾਅਨੇ ਮਾਰੇ ਗਏ। ਇੱਥੋਂ ਤੱਕ ਕਿ ਕਿਹਾ ਗਿਆ, ‘ਕਾਲੇ ਰੰਗ ਦੀ ਕੁੜੀ ਡਾਕਟਰ ਕਿਵੇਂ ਬਣ ਸਕਦੀ ਹੈ?’ ਇਕ ਦਿਨ ਅੱਖਾਂ ਵਿਚ ਦਰਦ ਕਾਰਨ ਛੁੱਟੀ ਲੈਣ ’ਤੇ ਉਸ ਨੂੰ ਸੈਮੀਨਾਰ ਪੇਸ਼ ਕਰਨ ਅਤੇ ਰੇਡੀਓਲੋਜੀ ਕੇਸ ਸੰਭਾਲਣ ਤੋਂ ਵੀ ਰੋਕਿਆ ਗਿਆ ਅਤੇ ਅਪਮਾਨਜਨਕ ਭਾਸ਼ਾ ਵਰਤੀ ਗਈ।