Transport Department 'ਚ ਫਿਟਨੈੱਸ 'ਚ ਭ੍ਰਿਸ਼ਟਾਚਾਰ ਦਾ ਮੁੱਦਾ ਪਿਛਲੇ ਕਈ ਸਾਲਾਂ ਤੋਂ ਚਰਚਾ 'ਚ ਹੈ। ਲਗਾਤਾਰ ਸ਼ਿਕਾਇਤਾਂ ਆਉਣ 'ਤੇ ਪਿਛਲੀ ਸਰਕਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੁਝ ਸਾਲ ਪਹਿਲਾਂ ਬੁਰਾੜੀ ਫਿਟਨੈੱਸ ਸੈਂਟਰ 'ਤੇ ਅਚਾਨਕ ਨਿਰੀਖਣ ਕੀਤਾ ਸੀ।

ਵੀ ਕੇ ਸ਼ੁਕਲਾ, ਨਵੀਂ ਦਿੱਲੀ : ਦਿੱਲੀ 'ਚ ਵਾਹਨਾਂ ਦੀ ਫਿਟਨੈੱਸ ਜਾਂਚ ਵਿਚ ਫਰਜ਼ੀਵਾੜਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਜੇਬ ਗਰਮ ਹੋਣ 'ਤੇ ਅਣਫਿਟ ਵਾਹਨਾਂ ਨੂੰ ਵੀ ਫਿਟਨੈੱਸ ਜਾਂਚ ਦਾ ਸਰਟੀਫਿਕੇਟ ਮਿਲ ਜਾਂਦਾ ਹੈ, ਜਦਕਿ ਸਹੀ ਵਾਹਨ 'ਚ ਵੀ ਕਮੀਆਂ ਨਿਕਾਲੀਆਂ ਜਾਂਦੀਆਂ ਹਨ।
ਸਥਾਨਕ ਅਧਿਕਾਰੀਆਂ ਦੀ ਮਿਲੀਭਗਤ ਨਾਲ ਇਹ ਧੋਖਾਧੜੀ ਚੱਲ ਰਹੀ ਹੈ। ਜਾਣਕਾਰੀ ਅਨੁਸਾਰ, ਕਮਰਸ਼ੀਅਲ ਤੇ ਸਵਾਰੀ ਵਾਹਨਾਂ ਦੀ ਫਿਟਨੈੱਸ ਜਾਂਚ ਪਹਿਲਾਂ 8 ਸਾਲਾਂ ਤਕ 2 ਸਾਲ ਬਾਅਦ ਤੇ ਫਿਰ ਹਰ ਸਾਲ ਕਰਵਾਉਣਾ ਲਾਜ਼ਮੀ ਹੈ।
ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ 'ਚ ਫਿਟਨੈੱਸ 'ਚ ਭ੍ਰਿਸ਼ਟਾਚਾਰ ਦਾ ਮੁੱਦਾ ਪਿਛਲੇ ਕਈ ਸਾਲਾਂ ਤੋਂ ਚਰਚਾ 'ਚ ਹੈ। ਲਗਾਤਾਰ ਸ਼ਿਕਾਇਤਾਂ ਆਉਣ 'ਤੇ ਪਿਛਲੀ ਸਰਕਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੁਝ ਸਾਲ ਪਹਿਲਾਂ ਬੁਰਾੜੀ ਫਿਟਨੈੱਸ ਸੈਂਟਰ 'ਤੇ ਅਚਾਨਕ ਨਿਰੀਖਣ ਕੀਤਾ ਸੀ। ਉਨ੍ਹਾਂ ਉਥੇ ਆਉਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਸੀ, ਜਿਨ੍ਹਾਂ ਵਿੱਚੋਂ ਬਹੁਤਿਆਂ ਨੇ ਅਧਿਕਾਰੀਆਂ ਦੇ ਨਾਂ ਲਏ ਸਨ, ਜੋ ਕਿ ਇੱਥੇ ਭ੍ਰਿਸ਼ਟਾਚਾਰ ਦਾ ਕਾਰਨ ਬਣ ਰਹੇ ਹਨ। ਉਨ੍ਹਾਂ ਦੇ ਕੰਮ ਨੂੰ ਲਟਕਾਇਆ ਜਾਂਦਾ ਹੈ। ਜਿਸ 'ਤੇ ਉਨ੍ਹਾਂ ਉਸ ਸਮੇਂ ਇਕ ਅਧਿਕਾਰੀ ਖ਼ਿਲਾਫ਼ ਕਾਰਵਾਈ ਲਈ ਵੀ ਲਿਖਿਆ ਸੀ ਪਰ ਬਾਅਦ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਠੰਢੀ ਪੈ ਗਈ ਸੀ ਅਤੇ ਉਸ ਤੋਂ ਬਾਅਦ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ।
ਹਾਲਾਤ ਇਹ ਹਨ ਕਿ ਫਿਟਨੈੱਸ ਦੇ ਕੰਮ 'ਚ ਇੰਨੀ ਵੱਡੀ ਧੋਖਾਧੜੀ ਹੈ ਕਿ ਬਿਨਾਂ ਪੈਸੇ ਦਿੱਤੇ ਸਹੀ ਵਾਹਨ ਨੂੰ ਵੀ ਅਣਫਿੱਟ ਦੱਸ ਦਿੱਤਾ ਜਾਂਦਾ ਹੈ, ਜਦਕਿ ਸੇਵਾ-ਪਾਣੀ ਹੋਣ 'ਤੇ ਅਣਫਿੱਟ ਵਾਹਨ ਨੂੰ ਵੀ ਫਿਟਨੈੱਸ ਦੇ ਦਿੱਤੀ ਜਾਂਦੀ ਹੈ। ਇਹ ਸਭ ਤੋਂ ਵੱਡੀ ਧੋਖਾਧੜੀ ਹੈ। ਐਸੇ ਸਵਾਰੀ ਜਾਂ ਵਪਾਰਕ ਕਮਰਸ਼ੀਅਲ ਵਾਹਨ ਤੁਹਾਨੂੰ ਵੀ ਸੜਕਾਂ 'ਤੇ ਦਿਖਾਈ ਦੇਣਗੇ, ਜਿਨ੍ਹਾਂ ਨੂੰ ਦੇਖ ਕੇ ਤੁਹਾਨੂੰ ਵੀ ਅਹਿਸਾਸ ਹੋਵੇਗਾ ਕਿ ਅਜਿਹੇ ਵਾਹਨ ਨੂੰ ਫਿਟਨੈੱਸ ਕਿਵੇਂ ਮਿਲੀ ਹੋਵੇਗੀ।
ਦਿੱਲੀ 'ਚ ਵਾਹਨਾਂ ਦੀ ਫਿਟਨੈੱਸ ਲਈ ਦੋ ਸੈਂਟਰ ਚੱਲ ਰਹੇ ਹਨ। ਇਕ ਸੈਂਟਰ ਝੁਲਝੁਲੀ ਵਿਚ ਹੈ ਜੋ ਆਟੋਮੈਟਿਡ ਹੈ। ਜਿੱਥੇ ਪੂਰੀ ਵਿਵਸਥਾ ਆਟੋਮੈਟਿਡ ਢੰਗ ਨਾਲ ਚਲਾਈ ਜਾਂਦੀ ਹੈ। ਆਵਾਜਾਈ ਵਿਭਾਗ ਜ਼ਰੀਏ ਇਹ ਇਕ ਨਿੱਜੀ ਕੰਪਨੀ ਚਲਾ ਰਹੀ ਹੈ। ਇੱਥੇ ਫਿਟਨੈੱਸ ਲਈ ਕੰਪਨੀ ਦੇ ਮੁਲਾਜ਼ਮਾਂ ਤੇ ਟਰਾੰਸਪੋਰਟ ਵਿਭਾਗ ਦੇ ਸਥਾਨਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਖੇਡ ਚੱਲਦੀ ਹੈ। ਕਿਉਂਕਿ ਆਟੋਮੈਟਿਡ ਸਿਸਟਮ ਇੰਨਾ ਮਜ਼ਬੂਤ ਹੈ ਕਿ ਜਿੱਥੇ ਕੋਈ ਕਮੀ ਹੋਵੇ, ਵਾਹਨ ਨੂੰ ਫੇਲ੍ਹ ਕਰ ਦਿੰਦਾ ਹੈ। ਅਜਿਹੇ ਵਿਚ ਮੁਲਾਜ਼ਮ ਸੇਵਾ-ਪਾਣੀ ਦੇ ਆਧਾਰ 'ਤੇ ਆਪਣੀ ਸੇਵਾ ਦਿੰਦੇ ਹਨ। ਇਹ ਕਿਵੇਂ ਹੋ ਸਕਦਾ ਹੈ ਕਿ ਆਵਾਜਾਈ ਵਿਭਾਗ ਵੱਲੋਂ ਨਿਯੁਕਤ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਨਾ ਹੋਵੇ।
ਜਾਣਕਾਰਾਂ ਦੀ ਮੰਨੀਏ ਤਾਂ ਇੱਥੇ ਦਲਾਲਾਂ ਦਾ ਇੰਨਾ ਬੋਲਬਾਲਾ ਹੈ ਕਿ ਉਨ੍ਹਾਂ ਦੀ ਬਗੈਰ ਮਦਦ ਲਏ ਤੁਹਾਡਾ ਕੰਮ ਨਹੀਂ ਹੋ ਸਕਦਾ। ਚਰਚਾ ਇੱਥੋਂ ਤਕ ਹੈ ਕਿ ਝੁਲਝੁਲੀ 'ਚ ਫਿਟਨੈੱਸ ਕਰਵਾਉਣ ਲਈ ਦਲਾਲ ਬੁਰਾੜੀ 'ਚ ਹੀ ਫਿਟਨੈੱਸ ਸੈਂਟਰ ਦੇ ਬਾਹਰ ਬੁਕਿੰਗ ਲੈਂਦੇ ਹਨ। ਇੱਥੋਂ ਹੀ ਸੈਟਿੰਗ ਦੇ ਆਧਾਰ 'ਤੇ ਝੁਲਝੁਲੀ 'ਚ ਫਿਟਨੈੱਸ ਦੀ ਬੁਕਿੰਗ ਹੋ ਜਾਂਦੀ ਹੈ।
ਦੂਜੇ ਪਾਸੇ, ਬੁਰਾੜੀ 'ਚ ਫਿਟਨੈੱਸ ਸੈਂਟਰ ਹੈ ਜੋ ਆਟੋਮੈਟਿਡ ਨਹੀਂ ਹੈ। ਇੱਥੇ ਮੈਨੂਅਲ ਤਰੀਕੇ ਨਾਲ ਫਿਟਨੈੱਸ ਕੀਤੀ ਜਾਂਦੀ ਹੈ। ਪਰ ਇੱਥੇ ਵੀ ਹਾਲਾਤ ਅਜਿਹੇ ਹਨ ਕਿ ਇੱਥੇ ਸੇਵਾ-ਪਾਣੀ ਥੋੜ੍ਹਾ ਘੱਟ ਲੱਗਦਾ ਹੈ। ਪਰ ਬਿਨਾਂ ਪੈਸੇ ਦੇ ਫਿਟਨੈੱਸ ਇੱਥੇ ਵੀ ਨਹੀਂ ਹੁੰਦੀ। ਫ਼ਰਕ ਇਹ ਹੈ ਕਿ ਜਿਨ੍ਹਾਂ ਛੋਟੇ ਵਾਹਨਾਂ ਦੀ ਫਿਟਨੈੱਸ ਲਈ ਆਟੋਮੇਟਿਡ ਫਿਟਨੈੱਸ ਸੈਂਟਰ 'ਚ 4000 ਦੇ ਆਸ-ਪਾਸ ਰਿਸ਼ਵਤ ਹੁੰਦੀ ਹੈ, ਉਹੀ ਰਿਸ਼ਵਤ ਬੁਰਾੜੀ ਸੈਂਟਰ 'ਚ 2000 ਲੈ ਜਾਂਦੀ ਹੈ।
ਪਰ ਇੱਥੇ ਕੋਈ ਉਮੀਦ ਕਰੇ ਕਿ ਮੈਂ ਬਿਨਾਂ ਪੈਸੇ ਦੇ ਫਿਟਨੈੱਸ ਸਰਟੀਫਿਕੇਟ ਲੈ ਕੇ ਜਾਵਾਂਗਾ ਤਾਂ ਇਹ ਉਸ ਦੀ ਭੁੱਲ ਅਖਵਾਏਗੀ। ਭ੍ਰਿਸ਼ਟਾਚਾਰ ਜੜ੍ਹਾਂ ਤਕ ਪਹੁੰਚ ਚੁੱਕਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਭਾਜਪਾ ਦੀ ਸਰਕਾਰ ਇਸ ਨੂੰ ਕੁਝ ਠੱਲ੍ਹ ਪਾਏਗੀ।
ਸਵਾਰੀ ਵਾਹਨਾਂ ਨਾਲ ਜੁੜੇ ਇਕ ਵਪਾਰੀ ਦਾ ਕਹਿਣਾ ਹੈ ਕਿ ਬਿਨਾਂ ਪੈਸੇ ਦੇ ਦਿੱਲੀ 'ਚ ਫਿਟਨੈੱਸ ਕਰਵਾਉਣਾ ਅਸੰਭਵ ਹੈ। ਉਨ੍ਹਾਂ ਅਨੁਸਾਰ, ਜੇ ਸੇਵਾ-ਪਾਣੀ ਨਹੀਂ ਕਰਦੇ ਹੋ ਤਾਂ ਸਭ ਕੁਝ ਠੀਕ-ਠਾਕ ਹੋਣ ਦੇ ਬਾਵਜੂਦ ਮੁਲਾਜ਼ਮ ਕਮੀਆਂ ਕੱਢ ਦਿੰਦੇ ਹਨ ਤੇ ਦੁਬਾਰਾ ਬੁਲਾਇਆ ਜਾਂਦਾ ਹੈ। ਇਸ ਵਿਚ ਦੋ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ: ਇਕ ਤਾਂ ਉਸ ਦੀ ਦਿਹਾੜੀ ਮਾਰੀ ਜਾਂਦੀ ਹੈ, ਫਿਟਨੈੱਸ ਨਾ ਹੋਣ 'ਤੇ ਜੁਰਮਾਨਾ ਹੁੰਦਾ ਹੈ, ਅਗਲੀ ਤਰੀਕ 'ਤੇ ਫਿਰ ਆਉਣ ਦਾ ਮਤਲਬ ਹੈ ਕਿ ਉਸ ਦਿਨ ਦੀ ਵੀ ਦਿਹਾੜੀ ਮਾਰੀ ਜਾਂਦੀ ਹੈ।
ਇਸ ਤੋਂ ਬਾਅਦ ਵੀ ਕੋਈ ਗਾਰੰਟੀ ਨਹੀਂ ਹੈ ਕਿ ਉਸ ਦਿਨ ਵੀ ਫਿਟਨੈੱਸ ਹੋ ਸਕੇਗੀ। ਅਜਿਹੇ 'ਚ ਵਾਹਨ ਮਾਲਕ ਮਜਬੂਰਨ ਪੈਸੇ ਦੇ ਕੇ ਫਿਟਨੈੱਸ ਕਰਵਾਉਣ ਲਈ ਮਜਬੂਰ ਹਨ। ਉਨ੍ਹਾਂ ਦੀ ਮੰਨੀਏ ਤਾਂ ਅਜਿਹੇ 'ਚ ਫਿਟਨੈੱਸ 'ਚ ਫਰਜ਼ੀਵਾੜੇ ਦੀ ਵੀ ਗੁੰਜਾਇਸ਼ ਰਹਿੰਦੀ ਹੈ। ਇਕ ਆਟੋ ਦੇ ਮਾਲਕ ਕਹਿੰਦੇ ਹਨ ਕਿ ਨਿਯਮ ਇਹ ਕਹਿੰਦਾ ਹੈ ਕਿ ਜਿਸ ਦੇ ਨਾਂ ਨਾਲ ਆਟੋ ਹੈ, ਉਸ ਕੋਲ ਆਧਾਰ ਕਾਰਡ ਵੀ ਹੋਣਾ ਚਾਹੀਦਾ ਹੈ ਪਰ ਬਗੈਰ ਆਧਾਰ ਕਾਰਡ ਵਾਲਿਆਂ ਨੂੰ ਵੀ ਫਿਟਨੈੱਸ ਹੋਣ ਜਾ ਰਹੀ ਹੈ।