Jammu Kashmir : ਕਿਸ਼ਤਵਾੜ 'ਚ ਦਰਦਨਾਕ ਹਾਦਸਾ, 7 ਦੀ ਮੌਤ, ਟਾਟਾ ਸੂਮੋ ਡੂੰਘੀ ਖੱਡ 'ਚ ਡਿੱਗੀ, 5 ਜ਼ਖ਼ਮੀ
ਕਿਸ਼ਤਵਾੜ ਜ਼ਿਲੇ ਦੇ ਬੁੰਦਾ ਛਤਰੂ ਛਾਂਗਾ ਇਲਾਕੇ 'ਚ ਟਾਟਾ ਸੂਮੋ ਰਜਿਸਟ੍ਰੇਸ਼ਨ ਨੰਬਰ ਜੇਕੇ 17-9117 ਦੇ ਡਰਾਈਵਰ ਨੇ ਗੱਡੀ 'ਤੇ ਕੰਟਰੋਲ ਗੁਆ ਦਿੱਤਾ। ਇਸ ਕਾਰਨ ਟਾਟਾ ਸੂਮੋ ਸਿੱਧੀ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਕਾਰਨ ਗੱਡੀ ਵਿੱਚ ਸਵਾਰ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ....
Publish Date: Tue, 30 Aug 2022 05:54 PM (IST)
Updated Date: Tue, 30 Aug 2022 06:10 PM (IST)
ਜੇਐੱਨਐੱਨ, ਜੰਮੂ-ਕਸ਼ਮੀਰ : ਜੰਮੂ ਡਿਵੀਜ਼ਨ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਪੰਜ ਹੋਰ ਗੰਭੀਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਕਿਸ਼ਤਵਾੜ ਜ਼ਿਲੇ ਦੇ ਬੁੰਦਾ ਛਤਰੂ ਛਾਂਗਾ ਇਲਾਕੇ 'ਚ ਟਾਟਾ ਸੂਮੋ ਰਜਿਸਟ੍ਰੇਸ਼ਨ ਨੰਬਰ ਜੇਕੇ 17-9117 ਦੇ ਡਰਾਈਵਰ ਨੇ ਗੱਡੀ 'ਤੇ ਕੰਟਰੋਲ ਗੁਆ ਦਿੱਤਾ। ਇਸ ਕਾਰਨ ਟਾਟਾ ਸੂਮੋ ਸਿੱਧੀ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਕਾਰਨ ਗੱਡੀ ਵਿੱਚ ਸਵਾਰ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਦੋ ਹੋਰਾਂ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ। ਗੱਡੀ 'ਚ ਸਵਾਰ ਪੰਜ ਹੋਰ ਲੋਕਾਂ ਨੂੰ ਸਥਾਨਕ ਲੋਕਾਂ, ਪੁਲਿਸ ਅਤੇ ਫ਼ੌਜ ਦੀ ਮਦਦ ਨਾਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਹਨ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।