ਡਾਇਬੀਟੀਜ਼ ਤੇ ਕੈਂਸਰ ਵਰਗੇ ਖ਼ਤਰਨਾਕ ਬਿਮਾਰੀਆਂ ਤੋਂ ਬਚਣ ਲਈ ਫਲਾਂ ਦੇ ਜੂਸ ਤੇ ਮਿੱਠੇ ਪੀਣ ਯੋਗ ਪਾਣੀਆਂ ’ਤੇ ਟੈਕਸ ਵਧਾਓ: WHO
ਡਬਲਯੂਐੱਚਓ ਨੇ ਕਿਹਾ ਕਿ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਉਤਪਾਦ ਲਗਾਤਾਰ ਜ਼ਿਆਦਾ ਸਸਤੇ ਹੁੰਦੇ ਜਾ ਰਹੇ ਹਨ। ਖਪਤ ’ਚ ਸਸਤੇ ਹੋਣ ਕਾਰਨ ਇਹ ਹਾਨੀਕਾਰਕ ਉਤਪਾਦ ਅਰਬਾਂ ਡਾਲਰ ਦਾ ਮੁਨਾਫ਼ਾ ਕਮਾ ਰਹੇ ਹਨ। ਦੁਨੀਆ ਭਰ ’ਚ ਸਿਹਤ ਪ੍ਰਣਾਲੀਆਂ ਰੋਕੀਆਂ ਜਾ ਸਕਣ ਵਾਲੀਆਂ ਗ਼ੈਰ-ਲਾਗ ਵਾਲੀਆਂ ਬਿਮਾਰੀਆਂ ਅਤੇ ਚੋਟਾਂ ਕਾਰਨ ਵੱਧਦੇ ਮਾਲੀ ਦਬਾਅ ਦਾ ਸਾਹਮਣਾ ਕਰ ਰਹੀਆਂ ਹਨ।
Publish Date: Thu, 15 Jan 2026 08:18 AM (IST)
Updated Date: Thu, 15 Jan 2026 08:21 AM (IST)
ਨਵੀਂ ਦਿੱਲੀ, ਆਈਏਐੱਨਐੱਸ : ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਕਿਹਾ ਹੈ ਕਿ ਮੋਟਾਪਾ, ਡਾਇਬਟੀਜ਼, ਦਿਲ ਦੇ ਰੋਗ, ਕੈਂਸਰ ਅਤੇ ਹੋਰ ਗ਼ੈਰ-ਲਾਗ ਦੀਆਂ ਬਿਮਾਰੀਆਂ ਵਿਸ਼ੇਸ਼ ਤੌਰ ’ਤੇ ਬੱਚਿਆਂ ਅਤੇ ਨੌਜਵਾਨਾਂ ’ਚ ਵੱਡੀ ਸਮੱਸਿਆ ਵਜੋਂ ਸਾਹਮਣੇ ਆ ਰਹੀਆਂ ਹਨ। ਇਸ ਨਾਲ ਨਜਿੱਠਣ ਲਈ ਫਲਾਂ ਦਾ ਜੂਸ, ਡੱਬਾ ਬੰਦ ਮਿੱਠੇ ਪੀਣ ਵਾਲੇ ਪਦਾਰਥਾਂ ਅਤੇ ਸ਼ਰਾਬ ’ਤੇ ਟੈਕਸ ਵਧਾਉਣਾ ਜ਼ਰੂਰੀ ਹੈ। ਡਬਲਯੂਐੱਚਓ ਨੇ ਦੋ ਨਵੀਆਂ ਵਿਸ਼ਵ ਪੱਧਰੀ ਰਿਪੋਰਟਾਂ ’ਚ ਚਿੰਤਾ ਪ੍ਰਗਟ ਕੀਤੀ ਹੈ ਕਿ ਜ਼ਿਆਦਾਤਰ ਦੇਸ਼ਾਂ ’ਚ ਲਗਾਤਾਰ ਘੱਟ ਟੈਕਸ ਦਰਾਂ ਕਾਰਨ ਮਿੱਠੇ ਪੀਣ ਵਾਲੇ ਪਦਾਰਥ ਅਤੇ ਸ਼ਰਾਬ ਸਸਤੇ ਹੋ ਰਹੇ ਹਨ।
ਡਬਲਯੂਐੱਚਓ ਨੇ ਕਿਹਾ ਕਿ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਉਤਪਾਦ ਲਗਾਤਾਰ ਜ਼ਿਆਦਾ ਸਸਤੇ ਹੁੰਦੇ ਜਾ ਰਹੇ ਹਨ। ਖਪਤ ’ਚ ਸਸਤੇ ਹੋਣ ਕਾਰਨ ਇਹ ਹਾਨੀਕਾਰਕ ਉਤਪਾਦ ਅਰਬਾਂ ਡਾਲਰ ਦਾ ਮੁਨਾਫ਼ਾ ਕਮਾ ਰਹੇ ਹਨ। ਦੁਨੀਆ ਭਰ ’ਚ ਸਿਹਤ ਪ੍ਰਣਾਲੀਆਂ ਰੋਕੀਆਂ ਜਾ ਸਕਣ ਵਾਲੀਆਂ ਗ਼ੈਰ-ਲਾਗ ਵਾਲੀਆਂ ਬਿਮਾਰੀਆਂ ਅਤੇ ਚੋਟਾਂ ਕਾਰਨ ਵੱਧਦੇ ਮਾਲੀ ਦਬਾਅ ਦਾ ਸਾਹਮਣਾ ਕਰ ਰਹੀਆਂ ਹਨ। ਸੰਸਥਾ ਨੇ ਸਰਕਾਰਾਂ ਨੂੰ ਮਿੱਠੇ ਪੀਣ ਵਾਲੇ ਪਦਾਰਥਾਂ ਅਤੇ ਨਸ਼ੇ ਵਾਲੇ ਪੀਣ ਵਾਲੇ ਪਦਾਰਥਾਂ ’ਤੇ ਟੈਕਸ ਕਾਫ਼ੀ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ।
ਡਬਲਯੂਐੱਚਓ ਦੇ ਡਾਇਰੈਕਟਰ ਜਨਰਲ ਡਾ. ਟੇਡਰੋਸ ਅਧਾਨੋਮ ਘੇਬਰੇਅਸ ਨੇ ਕਿਹਾ, ‘ਸਿਹਤ ਟੈਕਸ ਸਿਹਤ ਨੂੰ ਵਧਾਉਣ ਅਤੇ ਬਿਮਾਰੀਆਂ ਨੂੰ ਰੋਕਣ ਲਈ ਸਾਡੇ ਕੋਲ ਮੌਜੂਦ ਸਭ ਤੋਂ ਪ੍ਰਭਾਵਸ਼ਾਲੀ ਟੂਲਾਂ ’ਚੋਂ ਇੱਕ ਹੈ।’ ਉਨ੍ਹਾਂ ਨੇ ਅੱਗੇ ਕਿਹਾ, ‘ਤਮਾਕੂ, ਮਿੱਠੇ ਪੀਣ ਵਾਲੇ ਪਦਾਰਥ ਅਤੇ ਸ਼ਰਾਬ ਵਰਗੇ ਉਤਪਾਦਾਂ ’ਤੇ ਟੈਕਸ ਵਧਾ ਕੇ ਸਰਕਾਰਾਂ ਹਾਨੀਕਾਰਕ ਖਪਤ ਨੂੰ ਘਟਾ ਸਕਦੀਆਂ ਹਨ ਅਤੇ ਮਹੱਤਵਪੂਰਨ ਸਿਹਤ ਸੇਵਾਵਾਂ ਲਈ ਫੰਡ ਇਕੱਠਾ ਕਰ ਸਕਦੀਆਂ ਹਨ।’