ਸਰਬਉੱਚ ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਕਿ ਅਪਰਾਧਿਕ ਮੁਕੱਦਮੇਬਾਜ਼ੀ ਨੂੰ ‘ਹਿਸਾਬ-ਕਿਤਾਬ ਬਰਾਬਰ ਕਰਨ ਅਤੇ ਨਿੱਜੀ ਬਦਲਾਖੋਰੀ ਦਾ ਜ਼ਰੀਆ’ ਨਹੀਂ ਬਣਾਇਆ ਜਾ ਸਕਦਾ। ਜਸਟਿਸ ਬੀਵੀ ਨਾਗਰਤਨਾ ਤੇ ਆਰ. ਮਹਾਦੇਵਨ ਦੇ ਬੈਂਚ ਨੇ ਇਹ ਟਿੱਪਣੀ ਅਲੱਗ ਰਹਿ ਰਹੇ ਪਤੀ ਖ਼ਿਲਾਫ਼ ਪਤਨੀ ਵੱਲੋਂ ਦਰਜ ਕੀਤੇ ਅਪਰਾਧਿਕ ਮਾਮਲੇ ਨੂੰ ਰੱਦ ਕਰਦਿਆਂ ਕੀਤੀ। ਪਤਨੀ ਨੇ ਪਤੀ ’ਤੇ ਕਰੂਰਤਾ ਅਤੇ ਦਹੇਜ ਲਈ ਤੰਗ-ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਸੀ।

ਨਵੀਂ ਦਿੱਲੀ (ਪੀਟੀਆਈ) : ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਿਗੜੇ ਵਿਆਹੁਤਾ ਰਿਸ਼ਤਿਆਂ ਵਿਚ ਪਤੀ ਦੀ ਆਪਣੀ ਅਲੱਗ ਰਹਿ ਰਹੀ ਪਤਨੀ ’ਤੇ ਆਰਥਿਕ ਮੁਖਤਾਰੀ ਕਰੂਰਤਾ ਨਹੀਂ ਹੈ। ਸਰਬਉੱਚ ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਕਿ ਅਪਰਾਧਿਕ ਮੁਕੱਦਮੇਬਾਜ਼ੀ ਨੂੰ ‘ਹਿਸਾਬ-ਕਿਤਾਬ ਬਰਾਬਰ ਕਰਨ ਅਤੇ ਨਿੱਜੀ ਬਦਲਾਖੋਰੀ ਦਾ ਜ਼ਰੀਆ’ ਨਹੀਂ ਬਣਾਇਆ ਜਾ ਸਕਦਾ। ਜਸਟਿਸ ਬੀਵੀ ਨਾਗਰਤਨਾ ਤੇ ਆਰ. ਮਹਾਦੇਵਨ ਦੇ ਬੈਂਚ ਨੇ ਇਹ ਟਿੱਪਣੀ ਅਲੱਗ ਰਹਿ ਰਹੇ ਪਤੀ ਖ਼ਿਲਾਫ਼ ਪਤਨੀ ਵੱਲੋਂ ਦਰਜ ਕੀਤੇ ਅਪਰਾਧਿਕ ਮਾਮਲੇ ਨੂੰ ਰੱਦ ਕਰਦਿਆਂ ਕੀਤੀ। ਪਤਨੀ ਨੇ ਪਤੀ ’ਤੇ ਕਰੂਰਤਾ ਅਤੇ ਦਹੇਜ ਲਈ ਤੰਗ-ਪਰੇਸ਼ਾਨ ਕਰਨ ਦਾ ਦੋਸ਼ ਲਾਇਆ ਸੀ।
ਇਸ ਤੋਂ ਪਹਿਲਾਂ ਤੇਲੰਗਾਨਾ ਹਾਈ ਕੋਰਟ ਨੇ ਐੱਫਆਈਆਰ ਰੱਦ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ। ਹਾਈ ਕੋਰਟ ਦਾ ਹੁਕਮ ਰੱਦ ਕਰਦਿਆਂ ਜਸਟਿਸ ਨਾਗਰਤਨਾ ਨੇ ਕਿਹਾ ਕਿ ਪਤੀ ਦੀ ਆਰਥਿਕ ਤੇ ਵਿੱਤੀ ਮੁਖਤਾਰੀ ਕਰੂਰਤਾ ਦੀ ਉਦਾਹਰਨ ਨਹੀਂ ਮੰਨੀ ਜਾ ਸਕਦੀ। ਖ਼ਾਸ ਕਰ ਕੇ ਜਦੋਂ ਕੋਈ ਸਪਸ਼ਟ ਮਾਨਸਿਕ ਜਾਂ ਸਰੀਰਕ ਨੁਕਸਾਨ ਨਾ ਹੋਵੇ। ਇਹ ਸਥਿਤੀ ਭਾਰਤੀ ਸਮਾਜ ਦਾ ਸ਼ੀਸ਼ਾ ਹੈ ਜਿੱਥੇ ਘਰ ਦੇ ਪੁਰਸ਼ ਅਕਸਰ ਔਰਤਾਂ ’ਤੇ ਹਾਵੀ ਹੋਣ ਅਤੇ ਉਨ੍ਹਾਂ ਦੇ ਪੈਸੇ ’ਤੇ ਕੰਟਰੋਲ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਪਰ ਅਪਰਾਧਿਕ ਮੁਕੱਦਮੇਬਾਜ਼ੀ ਹਿਸਾਬ ਬਰਾਬਰ ਕਰਨ ਅਤੇ ਬਦਲਾ ਲੈਣ ਦਾ ਸਾਧਨ ਨਹੀਂ ਬਣ ਸਕਦੀ। ਬੈਂਚ ਵੱਲੋਂ ਫ਼ੈਸਲਾ ਲਿਖਣ ਵਾਲੀ ਜਸਟਿਸ ਨਾਗਰਤਨਾ ਨੇ ਅਲੱਗ ਰਹਿ ਰਹੇ ਪਤੀ ਵੱਲੋਂ ਭੇਜੇ ਗਏ ਪੈਸੇ ਦੇ ਖ਼ਰਚ ਦਾ ਵੇਰਵਾ ਮੰਗਣ ਨੂੰ ਕਰੂਰਤਾ ਮੰਨਣ ਤੋਂ ਇਨਕਾਰ ਕਰ ਦਿੱਤਾ।
ਬੈਂਚ ਨੇ ਕਿਹਾ ਕਿ ਸ਼ਿਕਾਇਤਾਂ ਨਾਲ ਨਜਿੱਠਦੇ ਸਮੇਂ ਅਦਾਲਤਾਂ ਨੂੰ ਬਹੁਤ ਸਾਵਧਾਨ ਅਤੇ ਚੌਕਸ ਰਹਿਣਾ ਚਾਹੀਦਾ ਹੈ। ਵਿਆਹੁਤਾ ਮਾਮਲਿਆਂ ਨਾਲ ਨਜਿੱਠਦੇ ਸਮੇਂ ਵਿਹਾਰਕ ਹਕੀਕਤ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਅਜਿਹੇ ਮਾਮਲਿਆਂ ਵਿਚ ਨਿਆਂ ਦੀ ਉਲੰਘਣਾ ਅਤੇ ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਰੋਕਣ ਲਈ ਦੋਸ਼ਾਂ ਦੀ ਜ਼ਿਆਦਾ ਸਾਵਧਾਨੀ ਤੇ ਸਿਆਣਪ ਨਾਲ ਜਾਂਚ ਕਰਨੀ ਚਾਹੀਦੀ ਹੈ।
ਅਦਾਲਤ ਨੇ ਖ਼ਰਚਿਆਂ ਸਬੰਧੀ ਹੋਏ ਵਿਵਾਦ ਨੂੰ ਵਿਆਹੁਤਾ ਜ਼ਿੰਦਗੀ ’ਚ ਰੋਜ਼ਾਨਾ ਆਉਣ ਵਾਲੀਆਂ ਮੁਸ਼ਕਲਾਂ ਦਾ ਪ੍ਰਤੀਬਿੰਬ ਦੱਸਿਆ ਅਤੇ ਕਿਹਾ ਕਿ ਅਜਿਹੇ ਕੰਮਾਂ ਨੂੰ ਭਾਰਤੀ ਦੰਡ ਸੰਹਿਤਾ ਤਹਿਤ ਕਰੂਰਤਾ ਦੀ ਸ਼੍ਰੇਣੀ ਵਿਚ ਨਹੀਂ ਰੱਖਿਆ ਜਾ ਸਕਦਾ। ਪਿਛਲੇ ਨਿਆਇਕ ਫ਼ੈਸਲੇ ’ਤੇ ਸਾਵਧਾਨੀਪੂਰਵਕ ਵਿਚਾਰ ਕਰਨ ਤੋਂ ਬਾਅਦ ਪਤੀ ਖ਼ਿਲਾਫ਼ ਲਗਾਏ ਗਏ ਦੋਸ਼•ਾਂ ’ਚ ਕੋਈ ਦੋਸ਼ ਸਾਬਿਤ ਨਹੀਂ ਹੁੰਦਾ।