ਦਾਜ ਨਾ ਮਿਲਣ ਤੇ ਪਤੀ ਨੇ ਨਿਕਾਹ ਦੇ ਤਿੰਨ ਦਿਨਾਂ ਅੰਦਰ ਨਵ-ਵਿਆਹੁਤਾ ਪਤਨੀ ਨੂੰ ਦਿੱਤਾ ਤਿੰਨ ਤਲਾਕ, ਪੀੜਤਾ ਨੇ ਲਗਾਈ ਇਨਸਾਫ਼ ਦੀ ਗੁਹਾਰ
ਔਰਤ ਨੇ ਸ਼ਿਕਾਇਤ ਦਿੱਤੀ ਕਿ ਸਹੁਰਾ ਪਰਿਵਾਰ ਉਸ ਨੂੰ ਦਾਜ ਲਈ ਪਰੇਸ਼ਾਨ ਕਰ ਰਿਹਾ ਸੀ। ਉਸ ਦੇ ਪਤੀ ਨੇ 21 ਅਕਤੂਬਰ ਨੂੰ ਤਿੰਨ ਤਲਾਕ ਬੋਲ ਕੇ ਉਸ ਨੂੰ ਤਲਾਕ ਦੇ ਦਿੱਤਾ ਤੇ ਉਸ ਨਾਲ ਕੁੱਟਮਾਰ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
Publish Date: Wed, 03 Dec 2025 11:02 AM (IST)
Updated Date: Wed, 03 Dec 2025 11:06 AM (IST)
ਜਾਸ, ਠਾਣੇ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੀ ਭਿਵੰਡੀ ਵਿਚ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਇਕ ਵਿਅਕਤੀ ਖ਼ਿਲਾਫ਼ ਨਵ-ਵਿਆਹੁਤਾ ਪਤਨੀ ਨੂੰ ਦਾਜ ਲਈ ਪਰੇਸ਼ਾਨ ਕਰਨ ਅਤੇ ਨਕਾਹ ਦੇ ਤਿੰਨ ਦਿਨਾਂ ਅੰਦਰ ਉਸ ਨੂੰ ਤਿੰਨ ਤਲਾਕ ਦੇਣ ਦੇ ਮਾਮਲੇ ਵਿਚ ਸ਼ਿਕਾਇਤ ਦਰਜ ਕੀਤੀ ਗਈ ਹੈ।
ਠਾਣੇ ਜ਼ਿਲ੍ਹੇ ਦੀ 25 ਸਾਲਾ ਔਰਤ ਨੇ ਐਤਵਾਰ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਕਿਹਾ ਕਿ 19 ਅਕਤੂਬਰ 2025 ਨੂੰ ਮੁਹੰਮਦ ਰਾਸ਼ਿਦ ਨਾਲ ਨਿਕਾਹ ਕਰਨ ਤੋਂ ਬਾਅਦ ਜਦੋਂ ਉਹ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਦੇ ਆਪਣੇ ਪਿੰਡ ਗਈ ਤਾਂ ਉਸ ਨੂੰ ਸਹੁਰਿਆਂ ਵੱਲੋਂ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਔਰਤ ਨੇ ਸ਼ਿਕਾਇਤ ਦਿੱਤੀ ਕਿ ਸਹੁਰਾ ਪਰਿਵਾਰ ਉਸ ਨੂੰ ਦਾਜ ਲਈ ਪਰੇਸ਼ਾਨ ਕਰ ਰਿਹਾ ਸੀ। ਉਸ ਦੇ ਪਤੀ ਨੇ 21 ਅਕਤੂਬਰ ਨੂੰ ਤਿੰਨ ਤਲਾਕ ਬੋਲ ਕੇ ਉਸ ਨੂੰ ਤਲਾਕ ਦੇ ਦਿੱਤਾ ਤੇ ਉਸ ਨਾਲ ਕੁੱਟਮਾਰ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।