ਨਾਂਦੇੜ 'ਚ ਪ੍ਰੇਮ ਦਾ ਖੌਫਨਾਕ ਅੰਜਾਮ, ਪ੍ਰੇਮਿਕਾ ਨੇ ਪ੍ਰੇਮੀ ਦੀ ਲਾਸ਼ ਨਾਲ ਕੀਤਾ ਵਿਆਹ
ਆਂਚਲ ਦੇ ਘਰ ਵਾਲੇ ਇਸ ਪਿਆਰ ਦੇ ਇੰਨੇ ਖਿਲਾਫ਼ ਹੋ ਗਏ ਕਿ ਉਸਦੇ ਭਰਾ ਤੇ ਪਿਤਾ ਨੇ ਮਿਲ ਕੇ ਲੜਕੇ ਸਕਸ਼ਮ ਦੀ ਹੱਤਿਆ ਕਰ ਦਿੱਤੀ। ਦੋਵਾਂ ਨੇ ਮਿਲ ਕੇ ਪਹਿਲਾਂ ਬੇਟੀ ਦੇ ਪ੍ਰੇਮੀ ਨੂੰ ਬੇਰਹਿਮੀ ਨਾਲ ਕੁੱਟਿਆ ਤੇ ਫਿਰ ਉਸਦੇ ਸਿਰ 'ਚ ਗੋਲੀ ਮਾਰ ਦਿੱਤੀ। ਇੰਨੇ ਨਾਲ ਵੀ ਮਨ ਨਹੀਂ ਭਰਿਆ ਤਾਂ ਦੋਵਾਂ ਨੇ ਮਿਲ ਕੇ ਉਸਦਾ ਸਿਰ ਪੱਥਰ ਨਾਲ ਕੁਚਲ ਦਿੱਤਾ।
Publish Date: Mon, 01 Dec 2025 05:03 PM (IST)
Updated Date: Mon, 01 Dec 2025 05:07 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਮਹਾਰਾਸ਼ਟਰ ਦੇ ਨਾਂਦੇੜ ਤੋਂ ਇਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਆਂਚਲ ਨਾਂ ਦੀ ਇਕ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸਦੇ ਪ੍ਰੇਮੀ ਸਕਸ਼ਮ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਲੜਕੇ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸਨੇ ਦੂਜੇ ਧਰਮ ਦੀ ਲੜਕੀ ਨਾਲ ਪਿਆਰ ਕੀਤਾ ਸੀ।
ਆਂਚਲ ਦੇ ਘਰ ਵਾਲੇ ਇਸ ਪਿਆਰ ਦੇ ਇੰਨੇ ਖਿਲਾਫ਼ ਹੋ ਗਏ ਕਿ ਉਸਦੇ ਭਰਾ ਤੇ ਪਿਤਾ ਨੇ ਮਿਲ ਕੇ ਲੜਕੇ ਸਕਸ਼ਮ ਦੀ ਹੱਤਿਆ ਕਰ ਦਿੱਤੀ। ਦੋਵਾਂ ਨੇ ਮਿਲ ਕੇ ਪਹਿਲਾਂ ਬੇਟੀ ਦੇ ਪ੍ਰੇਮੀ ਨੂੰ ਬੇਰਹਿਮੀ ਨਾਲ ਕੁੱਟਿਆ ਤੇ ਫਿਰ ਉਸਦੇ ਸਿਰ 'ਚ ਗੋਲੀ ਮਾਰ ਦਿੱਤੀ। ਇੰਨੇ ਨਾਲ ਵੀ ਮਨ ਨਹੀਂ ਭਰਿਆ ਤਾਂ ਦੋਵਾਂ ਨੇ ਮਿਲ ਕੇ ਉਸਦਾ ਸਿਰ ਪੱਥਰ ਨਾਲ ਕੁਚਲ ਦਿੱਤਾ।
ਬੇਰਹਿਮੀ ਨਾਲ ਹੋਈ ਸੀ ਸਕਸ਼ਮ ਦੀ ਹੱਤਿਆ
ਸਕਸ਼ਮ ਦੀ ਹੱਤਿਆ ਇੰਨੀ ਬੇਰਹਿਮੀ ਨਾਲ ਕੀਤੀ ਗਈ ਸੀ ਕਿ ਪੁਲਿਸ ਵੀ ਘਟਨਾ ਸਥਾਨ 'ਤੇ ਹੈਰਾਨ ਰਹਿ ਗਈ। ਨਾਂਦੇੜ ਦੇ ਮਿਲਿੰਦ ਨਗਰ ਇਲਾਕੇ ਦੀ ਇਹ ਘਟਨਾ ਵੀਰਵਾਰ ਸ਼ਾਮ ਇਤਵਾਰਾ ਪੁਲਿਸ ਥਾਣਾ ਖੇਤਰ 'ਚ ਵਾਪਰੀ ਸੀ। ਸਕਸ਼ਮ ਦੀ ਹੱਤਿਆ ਦੀ ਜਾਣਕਾਰੀ ਹੋਣ 'ਤੇ ਆਂਚਲ ਉਸਦੇ ਘਰ ਗਈ ਤੇ ਪ੍ਰੇਮੀ ਦੀ ਲਾਸ਼ ਦੇ ਨਾਲ ਵਿਆਹ ਕਰ ਲਿਆ (Married the dead body of her lover)।