ਹਾਈ ਕੋਰਟ ਨੇ ਪੋਕਸੋ ਮਾਮਲੇ 'ਚ ਜ਼ਿਲ੍ਹਾ ਅਦਾਲਤ ਦੇ ਹੁਕਮ ਨੂੰ ਕੀਤਾ ਖਾਰਜ, ਕਿਹਾ- ਗਵਾਹੀ ਕਲਮਬੰਦ ਹੋਣ ਪਿੱਛੋਂ ਪੀੜਤਾ ਨੂੰ ਦੁਬਾਰਾ ਨਹੀਂ ਬੁਲਾਇਆ ਜਾ ਸਕਦਾ
ਅਦਾਲਤ ਤੋਂ ਮਿਲੀ ਜਾਣਕਾਰੀ ਮੁਤਾਬਕ ਸੂਬੇ ਦੇ ਹੁਗਲੀ ਜ਼ਿਲ੍ਹੇ ਵਿਚ ਇਕ ਨਾਬਾਲਿਗ ਕੁੜੀ ਦੀ ਗੁਮਸ਼ੁਦਗੀ ਦੇ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਉਸ ਨੂੰ ਯੌਨ ਸ਼ੋਸ਼ਣ ਲਈ ਵੇਚ ਦਿੱਤਾ ਗਿਆ ਸੀ। ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੇ ਉਸ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਗ ਵੀ ਕੀਤਾ ਸੀ।
Publish Date: Sat, 03 Jan 2026 12:08 PM (IST)
Updated Date: Sat, 03 Jan 2026 12:11 PM (IST)
ਸਟੇਟ ਬਿਊਰੋ, ਜਾਗਰਣ, ਕੋਲਕਾਤਾ : ਕੋਲਕਾਤਾ ਹਾਈ ਕੋਰਟ ਨੇ ਪੋਕਸੋ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਦੇ ਹੁਕਮ ਨੂੰ ਖ਼ਾਰਜ ਕਰਦਿਆਂ ਕਿਹਾ ਹੈ ਕਿ ਗਵਾਹੀ ਕਲਮਬੰਦ ਹੋਣ ਤੋਂ ਬਾਅਦ ਪੀੜਤ ਇਸਤਰੀ ਨੂੰ ਦੁਬਾਰਾ ਅਦਾਲਤ ਵਿਚ ਨਹੀਂ ਬੁਲਾਇਆ ਜਾ ਸਕਦਾ। ਕਾਨੂੰਨ ਪੀੜਤ ਨੂੰ ਆਦਰ ਅਤੇ ਮਾਨਸਿਕ ਸੁਰੱਖਿਆ ਮੁਹੱਈਆ ਕਰਵਾਉਂਣਦਾ ਹੈ ਤੇ ਉਸ ਦੇ ਅਧਿਕਾਰਾਂ ਦੀ ਵੀ ਰੱਖਿਆ ਕਰਦਾ ਹੈ।
ਅਦਾਲਤ ਤੋਂ ਮਿਲੀ ਜਾਣਕਾਰੀ ਮੁਤਾਬਕ ਸੂਬੇ ਦੇ ਹੁਗਲੀ ਜ਼ਿਲ੍ਹੇ ਵਿਚ ਇਕ ਨਾਬਾਲਿਗ ਕੁੜੀ ਦੀ ਗੁਮਸ਼ੁਦਗੀ ਦੇ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਉਸ ਨੂੰ ਯੌਨ ਸ਼ੋਸ਼ਣ ਲਈ ਵੇਚ ਦਿੱਤਾ ਗਿਆ ਸੀ। ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੇ ਉਸ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਗ ਵੀ ਕੀਤਾ ਸੀ। ਇਸ ਮਾਮਲੇ ਵਿਚ ਅਗਵਾਕਾਰੀ, ਮਨੁੱਖੀ ਤਸਕਰੀ, ਮਾੜਾ ਸਲੂਕ, ਸਾਜ਼ਿਸ਼ ਅਤੇ ਪੋਕਸੋ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸੁਣਵਾਈ ਦੌਰਾਨ ਜ਼ਿਲ੍ਹਾ ਅਦਾਲਤ ਨੇ ਦੋ ਦਿਨਾਂ ਤੱਕ ਪੀੜਤ ਦੇ ਬਿਆਨ ਦਰਜ ਕੀਤੇ।