ਡਰਾਈਵਰ ਅਜੇ ਨੇ ਇਹ ਵੀਡੀਓ ਕਾਲ ਕਰ ਕੇ ਆਪਣੀ ਮਿੱਤਰ-ਮੰਡਲੀ ਨਾਲ ਗੱਲ ਕੀਤੀ ਤੇ ਫੋਟੋਜ਼ ਅੱਗੇ ਭੇਜੀਆਂ ਸਨ। ਪੀੜਤ ਦੇ ਪਰਿਵਾਰ ਨੇ ਰੀਨਾ ਤੇ ਅਜੇ ਦੇ ਘਰ ਜਾ ਕੇ ਸ਼ਿਕਾਇਤ ਕੀਤੀ ਪਰ ਅਜੇ ਹੱਥ ਨਹੀਂ ਲੱਗਾ। ਜਦੋਂ ਉਸ ਨੂੰ ਫੋਨ ਕੀਤਾ ਤਾਂ ਉਸ ਨੇ ਖ਼ੁਦ ਆਉਣ ਬਜਾਏ 25 ਜਣੇ ਭੇਜ ਦਿੱਤੇ ਜੋ ਕਿ ਪੀੜਤ ਬੱਚੇ ਦੇ ਪਰਿਵਾਰ ਨਾਲ ਲੜਨ ਲੱਗ ਪਏ। ਪੁਲਿਸ ਨੇ ਐਤਵਾਰ ਰਾਤ ਵੇਲੇ ਅਜੇ ਨੂੰ ਫੜ ਲਿਆ ਸੀ ਤੇ ਸੋਮਵਾਰ ਸਵੇਰੇ ਪ੍ਰਿੰਸੀਪਲ ਰੀਨਾ ਵੀ ਕਾਬੂ ਕਰ ਲਈ। ਅਗਲੇਰੀ ਕਾਰਵਾਈ ਜਾਰੀ ਹੈ।
ਜਾਗਰਣ ਸੰਵਾਦਦਾਤਾ, ਪਾਨੀਪਤ : ਹਰਿਆਣਾ ਵਿਚ ਪਾਨੀਪਤ ਦੇ ਸਰਿਜਨ ਪਬਲਿਕ ਸਕੂਲ ਵਿਚ ਦੂਜੀ ਜਮਾਤ ਦੇ ਵਿਦਿਆਰਥੀ ਨਾਲ ਕਰੂਰਤਾ ਦੇ ਮਾਮਲੇ ਵਿਚ ਮਾਡਲ ਟਾਊਨ ਥਾਣੇ ਦੀ ਪੁਲਿਸ ਨੇ ਸਕੂਲ ਦੀ ਪ੍ਰਿੰਸੀਪਲ ਰੀਨਾ ਤੇ ਬੱਸ ਡਰਾਈਵਰ ਅਜੇ ਨੂੰ ਕਾਬੂ ਕਰ ਲਿਆ ਹੈ। ਦੋਵਾਂ ਨੇ ਪੁੱਛਗਿੱਛ ਦੌਰਾਨ ਬੱਚੇ ਨਾਲ ਕੀਤੇ ਮਾੜੇ ਵਤੀਰੇ ਬਾਰੇ ਜੁਰਮ ਕਬੂਲ ਕਰ ਲਿਆ ਹੈ। ਦੋਵਾਂ ਜਣਿਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨਾਂ ਦੇ ਰਿਮਾਂਡ ’ਤੇ ਲਿਆ ਗਿਆ ਹੈ, ਉਥੇ ਸਕੂਲ ਸੀਲ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਨਾਇਬ ਸੈਣੀ ਨੇ ਐੱਸਪੀ ਨੂੰ ਹਦਾਇਤ ਕੀਤੀ ਹੈ ਕਿ ਨਿਰਪੱਖਤਾ ਨਾਲ ਜਾਂਚ ਮਗਰੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ‘ਸਰਿਜਨ ਪਬਲਿਕ ਸਕੂਲ’ ਦੇ ਗ਼ੈਰ-ਮਾਨਤਾ ਪ੍ਰਾਪਤ ਹੋਣ ’ਤੇ ਇਸ ਸਬੰਧੀ ਕਲੋਜ਼ਰ ਨੋਟਿਸ ਜਾਰੀ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਮੁਖੀਜਾ ਕਾਲੋਨੀ ਦੀ ਇਕ ਔਰਤ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਸੱਤ ਸਾਲਾ ਪੁੱਤਰ ਵਿਰਾਟ ਇਲਾਕੇ ਦੇ ਸਰਿਜਨ ਪਬਲਿਕ ਸਕੂਲ ਵਿਚ ਦੂਜੀ ਜਮਾਤ ਵਿਚ ਪੜ੍ਹਦਾ ਹੈ। ਸ਼ਨਿੱਚਵਾਰ ਨੂੰ ਉਸ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਦੇਖਿਆ, ਜਿਸ ਵਿਚ ਉਸ ਦੇ ਪੁੱਤਰ ਨੂੰ ਸਕੂਲ ਦੇ ਕਲਾਸਰੂਮ ਵਿਚ ਖਿੜਕੀ ਨਾਲ ਬੰਨ੍ਹਿਆ ਗਿਆ ਸੀ। ਵੀਡੀਓ ਦੇ ਦੂਸਰੇ ਹਿੱਸੇ ਵਿਚ ਪ੍ਰਿੰਸੀਪਲ ਦੋ ਛੋਟੇ ਬੱਚਿਆਂ ਨੂੰ ਥੱਪੜ ਮਾਰਦੀ ਨਜ਼ਰ ਆਈ। ਇਹ ਦੇਖ ਕੇ ਉਸ ਨੇ ਪਤੀ ਨੂੰ ਫੋਨ ਕੀਤਾ ਤੇ ਪਰਿਵਾਰ ਸਕੂਲ ਪੁੱਜਾ। ਸਵਾਲ ਪੁੱਛਣ ’ਤੇ ਸਕੂਲ ਦੀ ਪ੍ਰਿੰਸੀਪਲ ਰੀਨਾ ਕਹਿਣ ਲੱਗੀ ਕਿ ਉਸ ਨੂੰ ਵੀਡੀਓ ਬਾਰੇ ਜਾਣਕਾਰੀ ਨਹੀਂ ਹੈ ਪਰ ਲੰਘੀ 13 ਅਗਸਤ ਨੂੰ ਉਸ ਦਾ ਪੁੱਤਰ ਸਕੂਲ ਨਹੀਂ ਆਇਆ ਸੀ। ਸਕੂਲ ਵਿਚ ਪੁਰਸ਼ ਅਧਿਆਪਕ ਨਾ ਹੋਣ ਕਾਰਨ ਬੱਸ ਡਰਾਈਵਰ ਨੂੰ ਅਜੇ ਨੂੰ ਕਿਹਾ ਸੀ ਕਿ ਉਹ ਬੱਚੇ ਨੂੰ ਝਿੜਕੇ। ਇਸ ਬਾਰੇ ਬੱਚੇ ਵਿਰਾਟ ਨੇ ਦੱਸਿਆ ਕਿ ਅਜੇ ਅੰਕਲ ਨੇ ਉਸ ਨੂੰ ਰੱਸੀ ਨਾਲ ਖਿੜਕੀ ਨਾਲ ਉਲਟਾ ਲਟਕਾ ਦਿੱਤਾ ਤੇ ਥੱਪੜ ਮਾਰ ਰਿਹਾ ਸੀ। ਡਰਾਈਵਰ ਅਜੇ ਨੇ ਇਹ ਵੀਡੀਓ ਕਾਲ ਕਰ ਕੇ ਆਪਣੀ ਮਿੱਤਰ-ਮੰਡਲੀ ਨਾਲ ਗੱਲ ਕੀਤੀ ਤੇ ਫੋਟੋਜ਼ ਅੱਗੇ ਭੇਜੀਆਂ ਸਨ। ਪੀੜਤ ਦੇ ਪਰਿਵਾਰ ਨੇ ਰੀਨਾ ਤੇ ਅਜੇ ਦੇ ਘਰ ਜਾ ਕੇ ਸ਼ਿਕਾਇਤ ਕੀਤੀ ਪਰ ਅਜੇ ਹੱਥ ਨਹੀਂ ਲੱਗਾ। ਜਦੋਂ ਉਸ ਨੂੰ ਫੋਨ ਕੀਤਾ ਤਾਂ ਉਸ ਨੇ ਖ਼ੁਦ ਆਉਣ ਬਜਾਏ 25 ਜਣੇ ਭੇਜ ਦਿੱਤੇ ਜੋ ਕਿ ਪੀੜਤ ਬੱਚੇ ਦੇ ਪਰਿਵਾਰ ਨਾਲ ਲੜਨ ਲੱਗ ਪਏ। ਪੁਲਿਸ ਨੇ ਐਤਵਾਰ ਰਾਤ ਵੇਲੇ ਅਜੇ ਨੂੰ ਫੜ ਲਿਆ ਸੀ ਤੇ ਸੋਮਵਾਰ ਸਵੇਰੇ ਪ੍ਰਿੰਸੀਪਲ ਰੀਨਾ ਵੀ ਕਾਬੂ ਕਰ ਲਈ। ਅਗਲੇਰੀ ਕਾਰਵਾਈ ਜਾਰੀ ਹੈ।