ਰਸੋਈ ਦੀ ਕੜਾਹੀ ਤੋਂ ਅਸਮਾਨ ਤੱਕ: ਹੁਣ ਬਚੇ ਹੋਏ ਤੇਲ ਨਾਲ ਜਹਾਜ਼ ਭਰਨਗੇ ਉਡਾਣ! ਜਾਣੋ ਕਿਵੇਂ
ਐੱਸਏਐੱਫ ਰਵਾਇਤੀ ਜੈੱਟ ਫਿਊਲ ਦੀ ਤੁਲਨਾ ਵਿਚ 80 ਫ਼ੀਸਦ ਤੱਕ ਘੱਟ ਕਾਰਬਨ ਨਿਕਾਸੀ ਕਰਦਾ ਹੈ ਅਤੇ ਮੌਜੂਦਾ ਹਵਾਈ ਜਹਾਜ਼ਾਂ ਵਿਚ ਬਿਨਾਂ ਕਿਸੇ ਬਦਲਾਅ ਦੇ ਵਰਤਿਆ ਜਾ ਸਕਦਾ ਹੈ।
Publish Date: Sat, 03 Jan 2026 08:36 AM (IST)
Updated Date: Sat, 03 Jan 2026 08:41 AM (IST)
ਜਾਗਰਣ ਬਿਊਰੋ, ਨਵੀਂ ਦਿੱਲੀ : ਜੇ ਤੁਸੀਂ ਸੋਚਦੇ ਹੋ ਕਿ ਹੋਟਲਾਂ ਜਾਂ ਘਰਾਂ ਵਿਚ ਵਰਤੇ ਹੋਏ ਕੁਕਿੰਗ ਤੇਲ ਨਾਲ ਹਵਾਈ ਜਹਾਜ਼ ਉਡਾਇਆ ਜਾ ਸਕਦਾ ਹੈ, ਤਾਂ ਇਹ ਗੱਲ ਸ਼ਾਇਦ ਵਿਸ਼ਵਾਸਯੋਗ ਨਹੀਂ ਲੱਗੇਗੀ। ਦੂਜੇ ਪਾਸੇ, ਦੇਸ਼ ਦੀ ਸਰਕਾਰੀ ਤੇਲ ਕੰਪਨੀ ਨੇ ਇਸ ਬਾਰੇ ਕੰਮ ਸ਼ੁਰੂ ਕਰ ਦਿੱਤਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਦੱਸਿਆ ਹੈ ਕਿ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚਪੀਸੀਐੱਲ) ਦੀ ਵਿਸ਼ਾਖਾਪਟਨਮ ਰਿਫਾਈਨਰੀ ਨੇ ਸਸਤੇਨਬਲ ਐਵੀਏਸ਼ਨ ਫਿਊਲ (ਐੱਸਏਐੱਫ) ਉਤਪਾਦਨ ਲਈ ਡੈਮੋਨਸਟਰੈਸ਼ਨ ਪਲਾਂਟ ਦਾ ਉਦਘਾਟਨ ਕੀਤਾ ਹੈ। ਇਸ ਪਲਾਂਟ ਵਿਚ ਘਰਾਂ, ਹੋਟਲਾਂ ਤੇ ਰੈਸਟੋਰੈਂਟਾਂ ਤੋਂ ਇਕੱਠੇ ਕੀਤੇ ਹੋਏ ਵਰਤੇ ਹੋਏ ਕੁਕਿੰਗ ਤੇਲ (ਯੂਜ਼ਡ ਕੂਕਿੰਗ ਆਇਲ-ਯੂਕੋ) ਨੂੰ ਮੌਜੂਦਾ ਰਿਫਾਈਨਰੀ ਦੀ ਫੁੱਲ ਕੰਵਰਜ਼ਨ ਹਾਈਡ੍ਰੋਕ੍ਰੈਕਰ ਯੂਨਿਟ ਵਿਚ ਕੋ-ਪ੍ਰੋਸੈਸਿੰਗ ਕਰ ਕੇ ਹਵਾਈ ਜਹਾਜ਼ਾਂ ਵਿਚ ਵਰਤੋਂ ਲਈ ਬਾਲਣ ਬਣਾਇਆ ਜਾਵੇਗਾ। ਸਰਕਾਰ ਨੇ ਇਸ ਪਹਿਲ ਨੂੰ ਉਡਾਣ ਖੇਤਰ ਤੋਂ ਹੋਣ ਵਾਲੇ ਕਾਰਬਨ ਨਿਕਾਸੀ ਨੂੰ ਘਟਾਉਣ ਅਤੇ ਵੇਸਟ ਟੂ ਵੈਲਥ (ਕਚਰੇ ਤੋਂ ਧਨ ਬਣਾਉਣਾ) ਦੀ ਦਿਸ਼ਾ ਵਿਚ ਅਹਿਮ ਦੱਸਿਆ ਹੈ।
ਹਵਾਈ ਜਹਾਜ਼ਾਂ ਵਿਚ ਵਰਤੋਂ ਹੋਣ ਵਾਲੇ ਬਾਲਣ ਏਟੀਐੱਫ ਨੂੰ ਵਧੇਰੇ ਵਾਤਾਵਰਣ-ਮਿੱਤਰ ਬਣਾਉਣ ਦੀ ਕੋਸ਼ਿਸ਼ ਦੁਨੀਆ ਭਰ ਵਿਚ ਜਾਰੀ ਹੈ। ਐੱਸਏਐੱਫ ਰਵਾਇਤੀ ਜੈੱਟ ਫਿਊਲ ਦੀ ਤੁਲਨਾ ਵਿਚ 80 ਫ਼ੀਸਦ ਤੱਕ ਘੱਟ ਕਾਰਬਨ ਨਿਕਾਸੀ ਕਰਦਾ ਹੈ ਅਤੇ ਮੌਜੂਦਾ ਹਵਾਈ ਜਹਾਜ਼ਾਂ ਵਿਚ ਬਿਨਾਂ ਕਿਸੇ ਬਦਲਾਅ ਦੇ ਵਰਤਿਆ ਜਾ ਸਕਦਾ ਹੈ।
ਐੱਚਪੀਸੀਐੱਲ ਦੇ ਰੋਡਮੈਪ ਮੁਤਾਬਕ ਅੰਤਰਰਾਸ਼ਟਰੀ ਸਰਟੀਫਿਕੇਸ਼ਨ ਮਿਲਣ ਤੋਂ ਬਾਅਦ ਜਨਵਰੀ 2027 ਤੋਂ ਵਿਸ਼ਾਖਾਪਟਨਮ ਰਿਫਾਈਨਰੀ ਤੋਂ ਸਾਲਾਨਾ ਲਗਪਗ 10 ਹਜ਼ਾਰ ਟਨ ਐੱਸਏਐੱਫ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ। ਇਹ ਭਾਰਤ ਦੇ ਐੱਸਏਐੱਫ ਬਲੈਂਡਿੰਗ ਟੀਚਿਆਂ ਨੂੰ ਪੂਰਾ ਕਰਨ ਵਿਚ ਅਹਿਮ ਭੂਮਿਕਾ ਨਿਭਾਏਗਾ। ਇਸ ਟੀਚੇ ਮੁਤਾਬਕ ਸਰਕਾਰ ਨੇ ਸਾਲ 2030 ਤੱਕ ਏਟੀਐੱਫ ਵਿਚ ਪੰਜ ਫ਼ੀਸਦ ਐੱਸਏਐੱਫ ਦਾ ਮਿਸ਼ਰਣ ਤਿਆਰ ਕਰਨ ਦੀ ਯੋਜਨਾ ਬਣਾਈ ਹੈ।
ਪੁਰੀ ਨੇ ਕਿਹਾ ਕਿ, "ਫ੍ਰਾਈੰਗ ਪੈਨ ਵਿਚ ਵਰਤੇ ਹੋਏ ਕੁਕਿੰਗ ਤੇਲ ਨਾਲ ਹਵਾਈ ਜਹਾਜ਼ ਉੱਡ ਸਕਣਗੇ। ਅਸੀਂ 2027 ਤੱਕ ਸਾਰੀਆਂ ਕੌਮਾਂਤਰੀ ਉਡਾਣਾਂ ਦੇ ਈਂਧਣ ਵਿਚ ਇਕ ਫ਼ੀਸਦ ਐੱਸਏਐੱਫ ਵਰਤਣ ਦੇ ਟੀਚਾ ਨੂੰ ਪੂਰਾ ਕਰਨ ਅਤੇ ਐਵੀਏਸ਼ਨ ਫਿਊਲ ਵਿਚ ਕਾਰਬਨ ਨਿਕਾਸੀ ਘਟਾਉਣ ਦੀ ਦਿਸ਼ਾ ਵਿਚ ਤੇਜ਼ੀ ਨਾਲ ਅੱਗੇ ਵੱਧ ਰਹੇ ਹਾਂ।