ਬਿਜਲੀ ਬੋਰਡ ਦਾ ਨਵਾਂ ਫਰਮਾਨ, ਹੁਣ ਬਿਨਾਂ ਇਜਾਜ਼ਤ ਨਿੱਜੀ ਕੰਮ ਲਈ ਮੁਲਾਜ਼ਮਾਂ ਦਾ ਹੈੱਡਕੁਆਰਟਰ ਆਉਣਾ ਬੈਨ
ਉੱਤਰੀ ਹਰਿਆਣਾ ਬਿਜਲੀ ਵੰਡ ਨਿਗਮ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤਾ ਗਿਆ ਹੈ। ਨਿਗਮ ਦੇ ਰੀਜਨਲ ਦਫਤਰਾਂ, ਉਪਮੰਡਲਾਂ, ਮੰਡਲਾਂ, ਜ਼ੋਨ ਤੇ ਹੈੱਡਕੁਆਰਟਰ 'ਚ ਕੰਮ ਕਰ ਰਹੇ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਲਈ ਇਹ ਹੁਕਮ ਲਾਗੂ ਹੋਵੇਗਾ।
Publish Date: Sun, 23 Nov 2025 01:12 PM (IST)
Updated Date: Sun, 23 Nov 2025 01:30 PM (IST)
ਸਟੇਟ ਬਿਊਰੋ, ਚੰਡੀਗੜ੍ਹ : ਉੱਤਰੀ ਹਰਿਆਣਾ ਬਿਜਲੀ ਵੰਡ ਨਿਗਮ ਦੇ ਮੁਲਾਜ਼ਮ ਨਿੱਜੀ ਕੰਮਾਂ ਲਈ ਉੱਚ ਅਧਿਕਾਰੀਆਂ ਦੀ ਇਜਾਜ਼ਤ ਦੇ ਬਿਨਾਂ ਪੰਚਕੂਲਾ ਸਥਿਤ ਹੈੱਡਕੁਆਰਟਰ ਨਹੀਂ ਆ ਸਕਣਗੇ।
ਨਿੱਜੀ ਮਾਮਲਿਆਂ ਦੇ ਹੱਲ ਲਈ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਸੰਬੰਧਿਤ ਐਸਡੀਓ, ਉਪ-ਵਿਭਾਗੀ ਅਧਿਕਾਰੀ ਜਾਂ ਦਫਤਰ ਦੇ ਇੰਚਾਰਜ ਦੇ ਪੱਧਰ 'ਤੇ ਕੋਸ਼ਿਸ਼ ਕਰਨੀ ਹੋਵੇਗੀ। ਜੇਕਰ ਕੋਈ ਅਤਿ ਜ਼ਰੂਰੀ ਜਾਂ ਸੰਵੇਦਨਸ਼ੀਲ ਮਾਮਲਾ ਹੈ ਤਾਂ ਮੁਲਾਜ਼ਮ ਨੂੰ ਸੰਬੰਧਿਤ ਕੰਟ੍ਰੋਲਰ ਅਧਿਕਾਰੀ ਤੋਂ ਟੈਲੀਫੋਨ ਜਾਂ ਈਮੇਲ ਰਾਹੀਂ ਇਜਾਜ਼ਤ ਲੈਣੀ ਹੋਵੇਗੀ।
ਉੱਤਰੀ ਹਰਿਆਣਾ ਬਿਜਲੀ ਵੰਡ ਨਿਗਮ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤਾ ਗਿਆ ਹੈ। ਨਿਗਮ ਦੇ ਰੀਜਨਲ ਦਫਤਰਾਂ, ਉਪਮੰਡਲਾਂ, ਮੰਡਲਾਂ, ਜ਼ੋਨ ਤੇ ਹੈੱਡਕੁਆਰਟਰ 'ਚ ਕੰਮ ਕਰ ਰਹੇ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਲਈ ਇਹ ਹੁਕਮ ਲਾਗੂ ਹੋਵੇਗਾ।
ਜੇ ਮੁਲਾਜ਼ਮ ਅਧਿਕਾਰੀਆਂ ਨਾਲ ਸੰਪਰਕ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਟੈਲੀਫੋਨ ਜਾਂ ਈਮੇਲ ਦਾ ਇਸਤੇਮਾਲ ਕਰਨਾ ਪਵੇਗਾ। ਜੇ ਉੱਚ ਅਧਿਕਾਰੀਆਂ ਨੂੰ ਮਿਲਣਾ ਜ਼ਰੂਰੀ ਹੋਵੇ, ਤਾਂ ਇਜਾਜ਼ਤ ਲੈਣਾ ਜ਼ਰੂਰੀ ਹੈ ਤਾਂ ਜੋ ਮਿਲਣ ਲਈ ਸਹੀ ਸਮਾਂ ਨਿਰਧਾਰਤ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਉਡੀਕ ਨਾ ਕਰਨੀ ਪਵੇ।
ਜਿਨ੍ਹਾਂ ਮਾਮਲਿਆਂ ਨੂੰ ਪਹਿਲਾਂ ਹੀ ਕਿਸੇ ਪੱਧਰ 'ਤੇ ਉਠਾਇਆ ਗਿਆ ਹੈ ਅਤੇ ਜਿਨ੍ਹਾਂ ਵਿਚ ਉੱਚ ਅਧਿਕਾਰੀਆਂ ਦੇ ਦਖ਼ਲ ਦੀ ਲੋੜ ਹੈ, ਮੁਲਾਜ਼ਮਾਂ ਨੂੰ ਆਪਣੇ ਕੰਟ੍ਰੋਲਰ ਅਧਿਕਾਰੀ ਨੂੰ ਸੂਚਿਤ ਕਰਨ ਤੋਂ ਬਾਅਦ ਅਗਲੀ ਅਥਾਰਟੀ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।