ਦਿੱਲੀ ਬਲਾਸਟ ਕੇਸ : ਅਲ-ਫਲਾਹ ਯੂਨੀਵਰਸਿਟੀ 'ਤੇ ED ਦਾ ਐਕਸ਼ਨ, 4 ਸੂਬਿਆਂ 'ਚ 30 ਟਿਕਾਣਿਆਂ 'ਤੇ ਰੇਡ
NIA ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਥਿਤ ਤੌਰ 'ਤੇ ਆਤਮਘਾਤੀ ਹਮਲਾਵਰ ਡਾਕਟਰ ਉਮਰ ਨਬੀ ਦੇ ਕਰੀਬੀ ਸਹਿਯੋਗੀ ਹਨ। ਮਹੂ 'ਚ ਯੂਨੀਵਰਸਿਟੀ ਦੇ ਚੇਅਰਮੈਨ ਜਵਾਦ ਅਹਿਮਦ ਦੀ ਪੁਰਾਣੀ ਰਿਹਾਇਸ਼ ਅਤੇ ਫਰੀਦਾਬਾਦ 'ਚ ਅਲ ਫਲਾਹ ਦੇ ਕੈਂਪਸ, ਓਖਲਾ 'ਚ ਟਰੱਸਟ ਦੇ ਦਫਤਰ ਸਮੇਤ 30 ਟਿਕਾਣਿਆਂ 'ਤੇ ਛਾਪੇਮਾਰੀ ਜਾਰੀ ਹੈ।
Publish Date: Tue, 18 Nov 2025 08:46 AM (IST)
Updated Date: Tue, 18 Nov 2025 09:32 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਅਲ ਫਲਾਹ ਯੂਨੀਵਰਸਿਟੀ ਨਾਲ ਸਬੰਧਤ ਮਾਮਲੇ 'ਚ ਈਡੀ ਦੀ ਟੀਮ ਦਿੱਲੀ, ਹਰਿਆਣਾ, ਮੱਧ ਪ੍ਰਦੇਸ਼ ਸਮੇਤ ਚਾਰ ਸੂਬਿਆਂ 'ਚ ਛਾਪੇਮਾਰੀ ਕਰ ਰਹੀ ਹੈ। ਇਸ ਯੂਨੀਵਰਸਿਟੀ 'ਤੇ ਮਨੀ ਲਾਂਡਰਿੰਗ ਦਾ ਇਕ ਮਾਮਲਾ ਵੀ ਦਰਜ ਕੀਤਾ ਗਿਆ ਸੀ। ਮਹੂ 'ਚ ਯੂਨੀਵਰਸਿਟੀ ਦੇ ਚੇਅਰਮੈਨ ਜਵਾਦ ਅਹਿਮਦ ਦੀ ਪੁਰਾਣੀ ਰਿਹਾਇਸ਼ ਅਤੇ ਫਰੀਦਾਬਾਦ 'ਚ ਅਲ ਫਲਾਹ ਦੇ ਕੈਂਪਸ, ਓਖਲਾ 'ਚ ਟਰੱਸਟ ਦੇ ਦਫਤਰ ਸਮੇਤ 30 ਟਿਕਾਣਿਆਂ 'ਤੇ ਛਾਪੇਮਾਰੀ ਜਾਰੀ ਹੈ।
ਹੁਣ ਤਕ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਥਿਤ ਤੌਰ 'ਤੇ ਆਤਮਘਾਤੀ ਹਮਲਾਵਰ ਡਾਕਟਰ ਉਮਰ ਨਬੀ ਦੇ ਕਰੀਬੀ ਸਹਿਯੋਗੀ ਹਨ।
#WATCH | Delhi | The Enforcement Directorate is conducting searches in the Al Falah University case involving its trustees, related persons, and entities since 5 am today. The raids are being conducted at 25 locations across Delhi and other places: Sources
(Visuals from Shaheen… pic.twitter.com/TYBg9rI1pe
— ANI (@ANI) November 18, 2025
ਅਲ ਫਲਾਹ ਯੂਨੀਵਰਸਿਟੀ ਦਾ ਦਿੱਲੀ ਬਲਾਸਟ ਨਾਲ ਕੁਨੈਕਸ਼ਨ ?
10 ਨਵੰਬਰ 2025 ਨੂੰ ਦਿੱਲੀ ਦੇ ਲਾਲ ਕਿਲਾ ਮੈਟਰੋ ਸਟੇਸ਼ਨ ਨੇੜੇ ਇਕ ਸਫੈਦ ਹੁੰਡਾਈ i20 ਕਾਰ 'ਚ ਧਮਾਕਾ ਹੋਇਆ। ਇਸ ਘਟਨਾ 'ਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋਏ। ਇਹ ਧਮਾਕਾ ਇਕ ਆਤੰਕੀ ਮਡਿਊਲ ਨਾਲ ਜੁੜਿਆ ਹੋਇਆ ਦੱਸਿਆ ਗਿਆ ਹੈ। ਇਸ ਦੀ ਜਾਂਚ ਐਨਆਈਏ (NIA) ਤੇ ਦਿੱਲੀ ਪੁਲਿਸ ਕਰ ਰਹੀ ਹੈ।
ਪੁਲਿਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਇਸ ਘਟਨਾ ਨਾਲ ਜੁੜੇ ਲੋਕ ਡਾਕਟਰ ਸਨ। ਜਾਂਚ ਵਿਚ ਇਹ ਵੀ ਪਤਾ ਲੱਗਾ ਕਿ ਧਮਾਕੇ 'ਚ ਸ਼ਾਮਲ ਆਤੰਕੀ ਉਮਰ ਵੀ ਡਾਕਟਰ ਸੀ ਤੇ ਅਲ ਫਲਾਹ ਯੂਨੀਵਰਸਿਟੀ 'ਚ ਪ੍ਰੋਫੈਸਰ ਸੀ। ਹਾਲਾਂਕਿ ਯੂਨੀਵਰਸਿਟੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਸ ਤੋਂ ਇਲਾਵਾ, ਅਲ ਫਲਾਹ ਵੱਲੋਂ ਕਿਹਾ ਗਿਆ ਹੈ ਕਿ ਉਸਦੇ ਕੈਂਪਸ ਦਾ ਕਿਸੇ ਵੀ ਆਤੰਕੀ ਗਤੀਵਿਧੀਆਂ 'ਚ ਇਸਤੇਮਾਲ ਨਹੀਂ ਹੋਇਆ ਹੈ।