ਬੌਂਡੀ ਬੀਚ ’ਤੇ ਹਮਲੇ ਦੌਰਾਨ ਇਕ ਸਿੱਖ ਨੇ ਕਾਬੂ ਕੀਤਾ ਸੀ ਅੱਤਵਾਦੀ, ਪੁਲਿਸ ਪਹੁੰਚਣ ਤਕ ਰੱਖਿਆ ਫੜ ਕੇ
ਹਮਲੇ ਦੇ ਸਮੇਂ ਅਮਨਦੀਪ ਸਿੰਘ ਬੋਲਾ ਬੌਂਡੀ ਬੀਚ ’ਤੇ ਸੀ। ਹਮਲੇ ਦੇ ਸਮੇਂ ਜਦੋਂ ਲੋਕ ਘਬਰਾਏ ਹੋਏ ਸਨ, ਉਸਨੇ ਹਿੰਮਤ ਦਿਖਾਈ ਤੇ ਹਮਲਾਵਰ ਨੂੰ ਜ਼ਮੀਨ ’ਤੇ ਸੁੱਟ ਕੇ ਉਸਨੂੰ ਕਾਬੂ ਕਰ ਲਿਆ।
Publish Date: Wed, 17 Dec 2025 10:59 AM (IST)
Updated Date: Wed, 17 Dec 2025 11:05 AM (IST)
ਸਿਡਨੀ. ਬੌਂਡੀ ਬੀਚ ’ਤੇ ਅੱਤਵਾਦੀ ਹਮਲੇ ਦੌਰਾਨ ਜਦੋਂ ਹਫੜਾ-ਦਫੜੀ ਦਾ ਮਾਹੌਲ ਸੀ ਤਾਂ ਨਿਊਜ਼ੀਲੈਂਡ ਦੇ ਇਕ ਸਿੱਖ ਨੌਜਵਾਨ ਨੇ ਹਮਲਾਵਰ ਨੂੰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਕਾਬੂ ਕਰ ਲਿਆ ਸੀ। ਹਮਲੇ ਦੇ ਸਮੇਂ ਅਮਨਦੀਪ ਸਿੰਘ ਬੋਲਾ ਬੌਂਡੀ ਬੀਚ ’ਤੇ ਸੀ। ਹਮਲੇ ਦੇ ਸਮੇਂ ਜਦੋਂ ਲੋਕ ਘਬਰਾਏ ਹੋਏ ਸਨ, ਉਸਨੇ ਹਿੰਮਤ ਦਿਖਾਈ ਤੇ ਹਮਲਾਵਰ ਨੂੰ ਜ਼ਮੀਨ ’ਤੇ ਸੁੱਟ ਕੇ ਉਸਨੂੰ ਕਾਬੂ ਕਰ ਲਿਆ। ਚਮਸ਼ਦੀਦਾਂ ਨੇ ਦੱਸਿਆ ਕਿ ਉਸਨੇ ਹਮਲਾਵਰ ਨੂੰ ਉਸ ਸਮੇਂ ਤੱਕ ਫੜ ਕੇ ਰੱਖਿਆ ਜਦੋਂ ਤੱਕ ਪੁਲਿਸ ਮੌਕੇ ’ਤੇ ਪਹੁੰਚ ਨਹੀਂ ਗਈ। ਅਮਨਦੀਪ ਸਿੰਘ ਬੋਲਾ ਪਿੰਡ ਨੋਰਾ, ਜ਼ਿਲ੍ਹਾ ਨਵਾਂ ਸ਼ਹਿਰ ਨਾਲ ਸਬੰਧਤ ਹੈ।