Delhi Sakshi Murder : ਸਾਹਿਲ ਨਾਲ ਦੋਸਤੀ ਬਾਰੇ ਸਾਕਸ਼ੀ ਦੇ ਪਿਤਾ ਨੂੰ ਪਤਾ ਸੀ, ਕਿਹਾ-ਤੁਸੀਂ ਛੋਟੇ ਹੋ, ਪੜ੍ਹਾਈ 'ਤੇ ਧਿਆਨ ਦਿਓ...
ਨਿਊਜ਼ ਏਜੰਸੀ ਆਈਏਐੱਨਐਸ ਮੁਤਾਬਕ ਸਾਕਸ਼ੀ ਦੇ ਪਿਤਾ ਨੇ ਐਫਆਈਆਰ ਵਿੱਚ ਕਿਹਾ ਹੈ ਕਿ ਉਹ ਸਾਕਸ਼ੀ ਅਤੇ ਉਸ ਦੇ ਦੋਸਤ ਸਾਹਿਲ ਬਾਰੇ ਜਾਣਦੇ ਸਨ। ਇੰਨਾ ਹੀ ਨਹੀਂ, ਉਸਨੇ ਸਾਕਸ਼ੀ ਨੂੰ ਕਈ ਵਾਰ ਚੇਤਾਵਨੀ ਦਿੱਤੀ ਕਿ ਉਹ ਅਜੇ ਛੋਟੀ ਹੈ, ਆਪਣੀ ਪੜ੍ਹਾਈ 'ਤੇ ਧਿਆਨ ਦੇ, ਇਨ੍ਹਾਂ ਸਾਰੀਆਂ ਗੱਲਾਂ ਤੋਂ ਦੂਰ ਰਹੇ...
Publish Date: Thu, 01 Jun 2023 09:44 AM (IST)
Updated Date: Thu, 01 Jun 2023 04:39 PM (IST)
ਏਜੰਸੀ, ਨਵੀਂ ਦਿੱਲੀ : ਦਿੱਲੀ ਦੇ ਸ਼ਾਹਬਾਦ 'ਚ 28 ਮਈ ਦੀ ਰਾਤ ਨੂੰ ਹੋਏ ਸਾਕਸ਼ੀ ਕਤਲ ਕਾਂਡ 'ਚ ਵੱਡਾ ਖ਼ੁਲਾਸਾ ਹੋਇਆ ਹੈ। ਇਸ ਗੱਲ ਦਾ ਖੁਲਾਸਾ ਪੁਲਿਸ ਵੱਲੋਂ ਦਰਜ ਐਫਆਈਆਰ ਤੋਂ ਹੋਇਆ ਹੈ। ਜਿੱਥੇ ਸਾਕਸ਼ੀ ਦੇ ਪਿਤਾ ਸ਼ੁਰੂ ਤੋਂ ਹੀ ਮੀਡੀਆ 'ਚ ਕਹਿ ਰਹੇ ਸਨ ਕਿ ਉਹ ਸਾਹਿਲ ਨੂੰ ਨਹੀਂ ਜਾਣਦੇ ਜਾਂ ਬੇਟੀ ਅਤੇ ਸਾਹਿਲ ਦੀ ਦੋਸਤੀ ਨੂੰ ਜਾਣਦੇ ਹਨ, ਉਹ ਗੱਲ ਹੁਣ ਗਲਤ ਸਾਬਤ ਹੋ ਰਹੀ ਹੈ।
ਨਿਊਜ਼ ਏਜੰਸੀ ਆਈਏਐੱਨਐਸ ਮੁਤਾਬਕ ਸਾਕਸ਼ੀ ਦੇ ਪਿਤਾ ਨੇ ਐਫਆਈਆਰ ਵਿੱਚ ਕਿਹਾ ਹੈ ਕਿ ਉਹ ਸਾਕਸ਼ੀ ਅਤੇ ਉਸ ਦੇ ਦੋਸਤ ਸਾਹਿਲ ਬਾਰੇ ਜਾਣਦੇ ਸਨ। ਇੰਨਾ ਹੀ ਨਹੀਂ, ਉਸਨੇ ਸਾਕਸ਼ੀ ਨੂੰ ਕਈ ਵਾਰ ਚੇਤਾਵਨੀ ਦਿੱਤੀ ਕਿ ਉਹ ਅਜੇ ਛੋਟੀ ਹੈ, ਆਪਣੀ ਪੜ੍ਹਾਈ 'ਤੇ ਧਿਆਨ ਦੇ, ਇਨ੍ਹਾਂ ਸਾਰੀਆਂ ਗੱਲਾਂ ਤੋਂ ਦੂਰ ਰਹੇ।
ਸਾਕਸ਼ੀ ਦੇ ਪਿਤਾ ਜਨਕ ਰਾਜ (35) ਨੇ ਦੱਸਿਆ ਕਿ ਉਹ ਅਕਸਰ ਸਾਹਿਲ ਬਾਰੇ ਗੱਲਾਂ ਕਰਦੀ ਰਹਿੰਦੀ ਸੀ ਅਤੇ ਅਸੀਂ ਉਸ ਨੂੰ ਸਮਝਾਉਂਦੇ ਸੀ ਕਿ ਉਹ ਇਸ ਸਭ ਲਈ ਅਜੇ ਛੋਟੀ ਹੈ। ਹਾਲਾਂਕਿ ਉਹ ਇਸ ਗੱਲ ਤੋਂ ਨਾਰਾਜ਼ ਹੋ ਜਾਂਦੀ ਸੀ ਅਤੇ ਆਪਣੀ ਸਹੇਲੀ ਨੀਤੂ ਦੇ ਘਰ ਜਾਂਦੀ ਸੀ।