Delhi Blast : NIA ਦੀ ਕਸਟਡੀ 'ਚ ਭੇਜਿਆ ਆਮਿਰ ਰਾਸ਼ਿਦ ਅਲੀ, 10 ਦਿਨ ਹੋਵੇਗੀ ਪੁੱਛਗਿੱਛ; ਖੁੱਲ੍ਹ ਸਕਦੇ ਹਨ ਵੱਡੇ ਰਾਜ਼
Delhi Blast : NIA ਦੀ ਟੀਮ ਨੇ ਕਸ਼ਮੀਰ ਦੇ ਰਹਿਣ ਵਾਲੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤਾ ਗਿਆ ਨੌਜਵਾਨ ਹੀ ਆਤਮਘਾਤੀ ਹਮਲਾਵਰ ਦੇ ਨਾਲ ਮਿਲ ਕੇ ਇਸ ਆਤੰਕੀ ਹਮਲੇ ਦੀ ਸਾਜ਼ਿਸ਼ ਰਚਣ 'ਚ ਸ਼ਾਮਲ ਸੀ।
Publish Date: Mon, 17 Nov 2025 01:48 PM (IST)
Updated Date: Mon, 17 Nov 2025 01:58 PM (IST)
ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : Delhi Blast 2025 : ਦਿੱਲੀ ਕਾਰ ਬਲਾਸਟ ਦੀ ਸਾਜ਼ਿਸ਼ ਰਚਣ ਵਾਲੇ ਦੋਸ਼ੀ ਆਮਿਰ ਰਾਸ਼ਿਦ ਅਲੀ ਨੂੰ 10 ਦਿਨਾਂ ਲਈ ਐਨਆਈਏ ਦੀ ਕਸਟਡੀ 'ਚ ਭੇਜ ਦਿੱਤਾ ਗਿਆ ਹੈ। ਸੋਮਵਾਰ ਨੂੰ ਉਸਨੂੰ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ ਕਸਟਡੀ 'ਚ ਭੇਜਿਆ ਗਿਆ।
ਇਹ ਜਾਣਕਾਰੀ ਮਿਲੀ ਹੈ ਕਿ ਐਨਆਈਏ ਦੀ ਟੀਮ ਨੇ ਐਤਵਾਰ ਨੂੰ ਆਤੰਕੀ ਉਮਰ ਨਬੀ ਦੇ ਸਾਥੀ ਆਮਿਰ ਰਾਸ਼ਿਦ ਅਲੀ ਨੂੰ ਗ੍ਰਿਫ਼ਤਾਰ ਕੀਤਾ ਸੀ। ਜਾਂਚ ਵਿਚ ਪਤਾ ਲੱਗਿਆ ਕਿ ਆਮਿਰ ਤੇ ਉਮਰ ਨੇ ਮਿਲ ਕੇ ਦਿੱਲੀ ਬਲਾਸਟ ਦੀ ਸਾਜ਼ਿਸ਼ ਘੜੀ ਸੀ।
ਦੂਜੇ ਪਾਸੇ, ਮੁਲਜ਼ਮ ਆਮਿਰ ਰਾਸ਼ਿਦ ਅਲੀ ਐਨਆਈਏ ਦੀ ਪੁੱਛਗਿੱਛ 'ਚ ਵੱਡੇ ਖੁਲਾਸੇ ਕਰ ਸਕਦਾ ਹੈ। ਹੁਣ ਐਨਆਈਏ ਦੀ ਟੀਮ 10 ਦਿਨਾਂ ਤਕ ਉਸਦੀ ਪੁੱਛਤਾਛ ਕਰੇਗੀ।
ਐਨਆਈਏ (NIA) ਦੀ ਟੀਮ ਨੇ ਕਸ਼ਮੀਰ ਦੇ ਰਹਿਣ ਵਾਲੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤਾ ਗਿਆ ਨੌਜਵਾਨ ਹੀ ਆਤਮਘਾਤੀ ਹਮਲਾਵਰ ਦੇ ਨਾਲ ਮਿਲ ਕੇ ਇਸ ਆਤੰਕੀ ਹਮਲੇ ਦੀ ਸਾਜ਼ਿਸ਼ ਰਚਣ 'ਚ ਸ਼ਾਮਲ ਸੀ।
ਦਿੱਲੀ 'ਚ ਹੋਏ ਆਤੰਕੀ ਧਮਾਕੇ 'ਚ 10 ਲੋਕਾਂ ਦੀ ਮੌਤ ਹੋਈ ਤੇ 32 ਲੋਕ ਜ਼ਖਮੀ ਹੋਏ। ਆਮਿਰ ਰਾਸ਼ਿਦ ਅਲੀ ਦੇ ਨਾਂ 'ਤੇ ਹਮਲੇ 'ਚ ਸ਼ਾਮਲ ਕਾਰ ਰਜਿਸਟਰ ਕੀਤੀ ਗਈ ਸੀ। ਐਨਆਈਏ ਨੇ ਸੁਸਾਈਡ ਬੌਮਰ ਦੇ ਸਾਥੀ ਨੂੰ ਦਿੱਲੀਓਂ ਗ੍ਰਿਫ਼ਤਾਰ ਕੀਤਾ ਹੈ। ਐਨਆਈਏ ਨੇ ਦਿੱਲੀ ਪੁਲਿਸ ਤੋਂ ਮਾਮਲਾ ਆਪਣੇ ਹੱਥ ਵਿਚ ਲੈਣ ਦੇ ਬਾਅਦ ਵਿਆਪਕ ਤਲਾਸ਼ ਮੁਹਿੰਮ ਸ਼ੁਰੂ ਕੀਤੀ ਸੀ।