ਖ਼ਤਰਨਾਕ ਸੋਸ਼ਲ ਮੀਡੀਆ ਟ੍ਰੈਂਡ ਨੇ ਲਈ ਵਿਦਿਆਰਥਣ ਦੀ ਜਾਨ: ਵਜ਼ਨ ਘਟਾਉਣ ਲਈ ਬੋਰੈਕਸ ਦਾ ਸੇਵਨ ਪਿਆ ਮਹਿੰਗਾ, ਇਕ ਗਲਤੀ ਤੇ ਜ਼ਿੰਦਗੀ ਖ਼ਤਮ
ਤਾਮਿਲਨਾਡੂ ਦੇ ਮਦੁਰਈ ਵਿਚ 19 ਸਾਲਾ ਕਾਲਜ ਵਿਦਿਆਰਥਣ ਦੀ ਬੋਰੈਕਸ ਖਾਣ ਨਾਲ ਮੌਤ ਹੋ ਗਈ। ਵਿਦਿਆਰਥਣ ਨੇ ਇਹ ਪਦਾਰਥ ਇਕ ਇੰਟਰਨੈੱਟ ਮੀਡੀਆ ਵੀਡੀਓ ਵਿਚ ਦੱਸੇ ਗਏ ਤਰੀਕੇ ਮੁਤਾਬਕ ਵਜ਼ਨ ਘਟਾਉਣ ਲਈ ਲਿਆ ਸੀ।
Publish Date: Thu, 22 Jan 2026 08:45 AM (IST)
Updated Date: Thu, 22 Jan 2026 08:50 AM (IST)
ਮਦੁਰਈ (ਪੀਟੀਆਈ) : ਇੰਟਰਨੈੱਟ ਮੀਡੀਆ ’ਤੇ ਵਾਇਰਲ ਹੋ ਰਹੇ ਵਜ਼ਨ ਘਟਾਉਣ ਦੇ ਖ਼ਤਰਨਾਕ ਨੁਸਖਿਆਂ ਨੇ ਇਕ ਹੋਰ ਜਾਨ ਲੈ ਲਈ। ਤਾਮਿਲਨਾਡੂ ਦੇ ਮਦੁਰਈ ਵਿਚ 19 ਸਾਲਾ ਕਾਲਜ ਵਿਦਿਆਰਥਣ ਦੀ ਬੋਰੈਕਸ ਖਾਣ ਨਾਲ ਮੌਤ ਹੋ ਗਈ। ਵਿਦਿਆਰਥਣ ਨੇ ਇਹ ਪਦਾਰਥ ਇਕ ਇੰਟਰਨੈੱਟ ਮੀਡੀਆ ਵੀਡੀਓ ਵਿਚ ਦੱਸੇ ਗਏ ਤਰੀਕੇ ਮੁਤਾਬਕ ਵਜ਼ਨ ਘਟਾਉਣ ਲਈ ਲਿਆ ਸੀ।
ਪੁਲਿਸ ਅਨੁਸਾਰ, ਮ੍ਰਿਤਕਾ ਕਲੈਯਾਰਸੀ ਪਹਿਲੇ ਸਾਲ ਦੀ ਵਿਦਿਆਰਥਣ ਸੀ ਅਤੇ ਉਹ ਵਜ਼ਨ ਘਟਾਉਣ ਦੇ ਉਪਾਅ ਲੱਭ ਰਹੀ ਸੀ। ਇਸ ਦੌਰਾਨ ਉਸ ਨੇ ਯੂਟਿਊਬ ’ਤੇ ‘ਬੋਰੈਕਸ ਨਾਲ ਚਰਬੀ ਪਿਘਲਾਓ ਅਤੇ ਸਰੀਰ ਪਤਲਾ ਕਰੋ’ ਸਿਰਲੇਖ ਵਾਲੀ ਵੀਡੀਓ ਦੇਖੀ। ਇਸ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਦਵਾਈ ਦੀ ਦੁਕਾਨ ਤੋਂ ਬੋਰੈਕਸ ਖਰੀਦ ਕੇ ਇਸ ਦਾ ਸੇਵਨ ਕੀਤਾ। ਇਸ ਤੋਂ ਕੁਝ ਹੀ ਸਮੇਂ ਬਾਅਦ ਉਸ ਦੀ ਤਬੀਅਤ ਖ਼ਰਾਬ ਹੋ ਗਈ ਅਤੇ ਉਸ ਨੂੰ ਉਲਟੀ-ਦਸਤ ਦੀ ਸ਼ਿਕਾਇਤ ਹੋਣ ਲੱਗੀ। ਸ਼ਾਮ ਵੇਲੇ ਉਸ ਨੂੰ ਪੇਟ ਵਿਚ ਤੇਜ਼ ਦਰਦ ਤੇ ਮਲ ਵਿਚ ਖੂਨ ਆਉਣ ਦੀ ਸ਼ਿਕਾਇਤ ਨਾਲ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ।