ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀਆਂ ਵਧੀਆਂ ਮੁਸ਼ਕਲਾਂ, ਇਸ ਮਾਮਲੇ 'ਚ ਅਦਾਲਤ ਨੇ ਨੋਟਿਸ ਕੀਤਾ ਜਾਰੀ
ਆਰਐੱਸਐੱਸ ਨਾਲ ਜੁੜੇ ਵਕੀਲ ਰਵਿੰਦਰ ਗੁਪਤਾ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਸੀ ਕਿ ਖੜਗੇ ਨੇ ਅਪ੍ਰੈਲ 2023 ਵਿਚ ਕਰਨਾਟਕ ਦੇ ਨਰੇਗਲ ਵਿਚ ਇਕ ਚੋਣ ਰੈਲੀ ਦੌਰਾਨ ਹੇਟ ਸਪੀਚ (ਨਫਰਤੀ ਭਾਸ਼ਾ) ਦਿੱਤੀ ਸੀ। ਖੜਗੇ ਦੇ ਬਿਆਨ ਨਾਲ ਉਨ੍ਹਾਂ ਅਤੇ ਉਨ੍ਹਾਂ ਦੇ ਸੰਗਠਨ ਨੂੰ ਠੇਸ ਪੁੱਜੀ ਹੈ।
Publish Date: Sat, 31 Jan 2026 11:54 AM (IST)
Updated Date: Sat, 31 Jan 2026 11:57 AM (IST)
ਜਾਸ, ਨਵੀਂ ਦਿੱਲੀ : ਰਾਊਜ਼ ਐਵੇਨਿਊ ਸਥਿਤ ਵਿਸ਼ੇਸ਼ ਅਦਾਲਤ ਨੇ ਮਾਣਹਾਨੀ ਮਾਮਲੇ ਵਿਚ ਨਜ਼ਰਸਾਨੀ ਪਟੀਸ਼ਨ ’ਤੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਨੋਟਿਸ ਜਾਰੀ ਕੀਤਾ ਹੈ। ਅਗਲੀ ਸੁਣਵਾਈ 27 ਫਰਵਰੀ ਨੂੰ ਹੋਵੇਗੀ।
ਆਰਐੱਸਐੱਸ ਨਾਲ ਜੁੜੇ ਵਕੀਲ ਰਵਿੰਦਰ ਗੁਪਤਾ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਸੀ ਕਿ ਖੜਗੇ ਨੇ ਅਪ੍ਰੈਲ 2023 ਵਿਚ ਕਰਨਾਟਕ ਦੇ ਨਰੇਗਲ ਵਿਚ ਇਕ ਚੋਣ ਰੈਲੀ ਦੌਰਾਨ ਹੇਟ ਸਪੀਚ (ਨਫਰਤੀ ਭਾਸ਼ਾ) ਦਿੱਤੀ ਸੀ। ਖੜਗੇ ਦੇ ਬਿਆਨ ਨਾਲ ਉਨ੍ਹਾਂ ਅਤੇ ਉਨ੍ਹਾਂ ਦੇ ਸੰਗਠਨ ਨੂੰ ਠੇਸ ਪੁੱਜੀ ਹੈ। 11 ਨਵੰਬਰ 2025 ਨੂੰ ਨਿਆਇਕ ਮੈਜਿਸਟ੍ਰੇਟ ਪਹਿਲਾ ਦਰਜਾ ਪ੍ਰੀਤੀ ਰਾਜੋਰੀਆ ਨੇ ਗੁਪਤਾ ਦੀ ਅਪਰਾਧਕ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ ਸੀ। ਕੋਰਟ ਨੇ ਕਿਹਾ ਸੀ ਕਿ ਖੜਗੇ ਦਾ ਬਿਆਨ ਕਿਸੇ ਵਿਸ਼ੇਸ਼ ਫਿਰਕੇ, ਧਰਮ, ਜਾਤੀ ਜਾਂ ਜਾਤੀ ਸਮੂਹ ਨੂੰ ਨਿਸ਼ਾਨਾ ਨਹੀਂ ਬਣਾਉਂਦਾ। ਉਨ੍ਹਾਂ ਦਾ ਬਿਆਨ ਰਾਜਨੀਤਕ ਅਤੇ ਵਿਚਾਰਕ ਆਲੋਚਨਾ ਦੇ ਦਾਇਰੇ ਵਿਚ ਆਉਂਦਾ ਹੈ ਅਤੇ ਇਸ ਨਾਲ ਨਾ ਤਾਂ ਕਿਸੇ ਫਿਰਕੇ ਖ਼ਿਲਾਫ਼ ਨਫਰਤ ਫੈਲਦੀ ਹੈ ਅਤੇ ਨਾ ਹੀ ਕਿਸੇ ਕਿਸਮ ਦੀ ਹਿੰਸਾ ਲਈ ਭੜਕਾਹਟ ਮਿਲਦੀ ਹੈ। ਗੁਪਤਾ ਨੇ ਇਸ ਖ਼ਿਲਾਫ਼ ਨਜ਼ਰਸਾਨੀ ਪਟੀਸ਼ਨ ਵਿਚ ਤੀਸ ਹਜ਼ਾਰੀ ਸਥਿਤ ਮੈਜਿਸਟ੍ਰੇਟ ਕੋਰਟ ਦੇ 11 ਨਵੰਬਰ, 2025 ਦੇ ਆਦੇਸ਼ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ’ਤੇ ਸੁਣਵਾਈ ਦੌਰਾਨ ਵਿਸ਼ੇਸ਼ ਅਦਾਲਤ ਨੇ ਟ੍ਰਾਇਲ ਕੋਰਟ ਦਾ ਰਿਕਾਰਡ ਵੀ ਮੰਗਿਆ ਹੈ।