ਵਿਆਹ 'ਚ ਮਿਊਜ਼ਿਕ ਸਿਸਟਮ ਚਾਲੂ ਨਾ ਕਰਨ ’ਤੇ ਰਿਸ਼ਤੇਦਾਰਾਂ 'ਤੇ ਚੜ੍ਹਾਈ ਕਾਰ, ਤਿੰਨ ਦੀ ਮੌਤ
ਇਸ ਨਾਲ ਲਾੜੇ ਦੇ ਦੋ ਤਾਇਆਂ ਤੇ ਮਾਸੜ ਦੀ ਮੌਤ ਹੋ ਗਈ। ਫਰਾਰ ਮੁਲਜ਼ਮ ਲਾੜੇ ਦੇ ਰਿਸ਼ਤੇਦਾਰ ਦਾ ਸਾਲਾ ਦੱਸਿਆ ਗਿਆ ਹੈ। ਫਰਾਰ ਮੁਲਜ਼ਮ ਦੀ ਪਛਾਣ ਕੌਸ਼ਲ ਵਜੋਂ ਹੋਈ ਹੈ। ਸੀਓ ਸੰਦੀਪ ਵਰਮਾ ਨੇ ਦੱਸਿਆ ਕਿ ਪੀੜਤ ਧਿਰ ਵੱਲੋਂ ਹਾਲੇ ਸ਼ਿਕਾਇਤ ਨਹੀਂ ਪ੍ਰਾਪਤੀ ਹੋਈ।
Publish Date: Fri, 05 Dec 2025 09:43 AM (IST)
Updated Date: Fri, 05 Dec 2025 09:45 AM (IST)
ਜਾਸ, ਕਾਸਗੰਜ : ਉੱਤਰ ਪ੍ਰਦੇਸ਼ ਦੇ ਕਾਸਗੰਜ ’ਚ ਜੈਮਾਲਾ ਹੋਣ ਤੋਂ ਬਾਅਦ ਰਿਸ਼ਤੇਦਾਰ ਬੁੱਧਵਾਰ ਰਾਤ ਦੋ ਵਜੇ ਮੁੜ ਮਿਊਜ਼ਿਕ ਸਿਸਟਮ ਸ਼ੁਰੂ ਕਰਨ ਦੀ ਜ਼ਿੱਦ ’ਤੇ ਅੜ ਗਿਆ। ਪਰਿਵਾਰਕ ਮੈਂਬਰਾਂ ਦੇ ਮਨ੍ਹਾ ਕਰਨ ’ਤੇ ਉਹ ਇਸ ਹੱਦ ਤੱਕ ਬੌਖਾਲਿਆ ਕਿ ਮੰਡਪ ਦੇ ਬਾਹਰ ਵਾਹਨ ਦੀ ਉਡੀਕ ’ਚ ਖੜ੍ਹੇ ਰਿਸ਼ਤੇਦਾਰਾਂ ’ਤੇ ਕਾਰ ਚੜ੍ਹਾ ਦਿੱਤੀ। ਇਸ ਨਾਲ ਲਾੜੇ ਦੇ ਦੋ ਤਾਇਆਂ ਤੇ ਮਾਸੜ ਦੀ ਮੌਤ ਹੋ ਗਈ। ਫਰਾਰ ਮੁਲਜ਼ਮ ਲਾੜੇ ਦੇ ਰਿਸ਼ਤੇਦਾਰ ਦਾ ਸਾਲਾ ਦੱਸਿਆ ਗਿਆ ਹੈ। ਫਰਾਰ ਮੁਲਜ਼ਮ ਦੀ ਪਛਾਣ ਕੌਸ਼ਲ ਵਜੋਂ ਹੋਈ ਹੈ। ਸੀਓ ਸੰਦੀਪ ਵਰਮਾ ਨੇ ਦੱਸਿਆ ਕਿ ਪੀੜਤ ਧਿਰ ਵੱਲੋਂ ਹਾਲੇ ਸ਼ਿਕਾਇਤ ਨਹੀਂ ਪ੍ਰਾਪਤੀ ਹੋਈ।