ਬਰਤਾਨੀਆ ’ਚ ਗ਼ੈਰ ਕਾਨੂੰਨੀ ਸ਼ਰਨਾਰਥੀਆਂ ’ਤੇ ਵਧੇਗੀ ਸਖ਼ਤੀ, ਐਲਾਨ ਅੱਜ
ਮੰਨਿਆ ਜਾ ਰਿਹਾ ਹੈ ਕਿ ਮਹਿਮੂਦ ਸੋਮਵਾਰ ਤੋਂ ਸੰਸਦ ਦੇ ਹੇਠਲੇ ਸਦਨ-ਹਾਊਸ ਆਫ ਕਾਮਨਸ-’ਚ ਸ਼ਰਨਾਰਥੀ ਸਮੱਸਿਆ ਦੇ ਮਾਮਲੇ ’ਚ ਸਖ਼ਤ ਉਪਾਵਾਂ ਦਾ ਐਲਾਨ ਕਰਨ ਵਾਲੇ ਹਨ। ਇਸ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ’ਚ ਮਹਿਮੂਦ ਨੇ ਕਿਹਾ ਕਿ ਦੇਸ਼ ਦੀ ਤਬਾਹ ਹੋ ਚੁੱਕੀ ਸ਼ਰਨਾਰਥੀ ਵਿਵਸਥਾ ਨੂੰ ਠੀਕ ਕਰਨਾ ਉਨ੍ਹਾਂ ਦੀ ਇਖ਼ਲਾਕੀ ਜ਼ਿੰਮੇਵਾਰੀ ਹੈ।
Publish Date: Mon, 17 Nov 2025 12:09 PM (IST)
Updated Date: Mon, 17 Nov 2025 12:12 PM (IST)
ਲੰਡਨ (ਏਜੰਸੀ) : ਬਰਤਾਨੀਆ ’ਚ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਐਤਵਾਰ ਨੂੰ ਕਿਹਾ ਕਿ ਨਾਜਾਇਜ਼ ਪਰਵਾਸ ਦੇਸ਼ ਨੂੰ ਵੰਡ ਰਿਹਾ ਹੈ, ਲੋਕ ਇਕ ਦੂਜੇ ਦੇ ਦੁਸ਼ਮਣ ਬਣ ਰਹੇ ਹਨ ਤੇ ਸਮਾਜ ’ਚ ਆਪਸੀ ਤਾਲਮੇਲ ਦੀ ਖਾਈ ਡੂੰਘੀ ਹੁੰਦੀ ਜਾ ਰਹੀ ਹੈ। ਦੇਸ਼ ਨੂੰ ਇਕਜੁੱਟ ਕਰਨ ਲਈ ਸਖ਼ਤ ਉਪਾਅ ਕੀਤੇ ਜਾਣ ਦੀ ਜ਼ਰੂਰਤ ਹੈ। ਇਸ ਤਹਿਤ ਸ਼ਰਨਾਰਥੀਆਂ ਲਈ ਸਥਾਈ ਨਾਗਰਿਕਤਾ ਦੀ ਉਡੀਕ 20 ਸਾਲ ਵਰਗੇ ਉਪਾਅ ਕਰਨ ਦੀ ਜ਼ਰੂਰਤ ਹੈ।
ਮੰਨਿਆ ਜਾ ਰਿਹਾ ਹੈ ਕਿ ਮਹਿਮੂਦ ਸੋਮਵਾਰ ਤੋਂ ਸੰਸਦ ਦੇ ਹੇਠਲੇ ਸਦਨ-ਹਾਊਸ ਆਫ ਕਾਮਨਸ-’ਚ ਸ਼ਰਨਾਰਥੀ ਸਮੱਸਿਆ ਦੇ ਮਾਮਲੇ ’ਚ ਸਖ਼ਤ ਉਪਾਵਾਂ ਦਾ ਐਲਾਨ ਕਰਨ ਵਾਲੇ ਹਨ। ਇਸ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ’ਚ ਮਹਿਮੂਦ ਨੇ ਕਿਹਾ ਕਿ ਦੇਸ਼ ਦੀ ਤਬਾਹ ਹੋ ਚੁੱਕੀ ਸ਼ਰਨਾਰਥੀ ਵਿਵਸਥਾ ਨੂੰ ਠੀਕ ਕਰਨਾ ਉਨ੍ਹਾਂ ਦੀ ਇਖ਼ਲਾਕੀ ਜ਼ਿੰਮੇਵਾਰੀ ਹੈ।
ਉਨ੍ਹਾਂ ਸੰਕੇਤ ਦਿੱਤੇ ਕਿ ਬਰਤਾਨੀਆ ’ਚ ਡੈਨਮਾਰਕ ਦੀ ਤਰਜ਼ ’ਤੇ ਸਥਾਈ ਨਾਗਰਿਕਤਾ ਹਾਸਲ ਕਰਨ ਲਈ ਲੰਬੀ ਉਡੀਕ ਕਰਨ ਵਾਲਾ ਨਿਯਮ ਲਾਗੂ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਡੈਨਮਾਰਕ ’ਚ ਸਥਾਈ ਨਾਗਰਿਕਤਾ ਹਾਸਲ ਕਰਨ ਲਈ ਅੱਠ ਸਾਲ ਦੀ ਉਡੀਕ ਦਾ ਨਿਯਮ ਹੈ। ਬਰਤਾਨੀਆ ’ਚ ਇਹ ਨਿਯਮ 10 ਸਾਲ ਦਾ ਕੀਤਾ ਜਾ ਸਕਦਾ ਹੈ।
ਦੇਸ਼ ’ਚ ਨਾਜਾਇਜ਼ ਤਰੀਕੇ ਨਾਲ ਆਉਣ ਵਾਲੇ ਪਰਵਾਸੀਆਂ ’ਤੇ ਇਹ ਨਿਯਮ ਲਾਗੂ ਹੋਵੇਗਾ। ਮਹਿਮੂਦ ਨੇ ਦੱਸਿਆ ਕਿ ਬਰਤਾਨੀਆ ’ਚ ਸ਼ਰਨਾਰਥੀ ਦਾ ਦਰਜਾ ਆਰਜ਼ੀ ਹੋਵੇਗਾ ਤੇ ਜਿਨ੍ਹਾਂ ਦੇ ਦੇਸ਼ ਸੁਰੱਖਿਅਤ ਹੋ ਜਾਣਗੇ, ਉਨ੍ਹਾਂ ਨੂੰ ਤੁਰੰਤ ਘਰ ਭੇਜ ਦਿੱਤਾ ਜਾਵੇਗਾ ਤੇ ਹਰ 30 ਮਹੀਨਿਆਂ ’ਚ ਉਨ੍ਹਾਂ ਦੀ ਸ਼ਰਨਾਰਥੀ ਸਥਿਤੀ ਦੀ ਸਮੀਖਿਆ ਕੀਤੀ ਜਾਵੇਗੀ।