ਜ਼ਮੀਨ ਦੇ ਮਾਮੂਲੀ ਟੁਕੜੇ ਲਈ ਖ਼ੂਨੀ ਖੇਡ: ਢਾਈ ਫੁੱਟ ਰਸਤੇ ਪਿੱਛੇ ਦੋ ਸਕੇ ਭਰਾਵਾਂ ਨੇ ਕੀਤਾ ਇਕ-ਦੂਜੇ ਦਾ ਕਤਲ
ਸੂਚਨਾ ’ਤੇ ਪਹੁੰਚੇ ਖਡਗਪੁਰ ਐੱਸਡੀਪੀਓ ਅਨਿਲ ਕੁਮਾਰ ਨੇ ਇਸ ਮਾਮਲੇ ਦੀ ਜਾਂਚ ਕੀਤੀ ਹੈ।• ਦੋਵੇਂ ਭਰਾਵਾਂ ’ਚ ਪਹਿਲਾਂ ਤੋਂ ਹੀ ਕੋਰਟ ’ਚ ਜ਼ਮੀਨ ਦਾ ਵਿਵਾਦ ਚੱਲ ਰਿਹਾ ਸੀ
Publish Date: Wed, 21 Jan 2026 09:12 AM (IST)
Updated Date: Wed, 21 Jan 2026 09:16 AM (IST)
ਮੁੰਗੇਰ : ਬਿਹਾਰ ’ਚ ਮੁੰਗੇਰ ਜ਼ਿਲ੍ਹੇ ਦੇ ਖਪੜਾ ਪਿੰਡ ’ਚ ਸਿਰਫ਼ ਢਾਈ ਫੁੱਟ ਰਸਤੇ ਲਈ ਦੋ ਸਗੇ ਭਰਾਵਾਂ ’ਚ ਛੁਰਾ ਮਾਰ ਕੇ ਇਕ ਦੂਜੇ ਦਾ ਕਤਲ ਕਰ ਦਿੱਤਾ। ਘਟਨਾ ’ਚ ਛੋਟੇ ਭਰਾ ਸ਼ੈਲੇਸ਼ ਕੁਮਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਵੱਡੇ ਭਰਾ ਮੁਕੇਸ਼ ਕੁਮਾਰ ਦੀ ਹਸਪਤਾਲ ਲਿਜਾਦਿਆਂ ਮੌਤ ਹੋ ਗਈ। ਸੂਚਨਾ ’ਤੇ ਪਹੁੰਚੇ ਖਡਗਪੁਰ ਐੱਸਡੀਪੀਓ ਅਨਿਲ ਕੁਮਾਰ ਨੇ ਇਸ ਮਾਮਲੇ ਦੀ ਜਾਂਚ ਕੀਤੀ ਹੈ।• ਦੋਵੇਂ ਭਰਾਵਾਂ ’ਚ ਪਹਿਲਾਂ ਤੋਂ ਹੀ ਕੋਰਟ ’ਚ ਜ਼ਮੀਨ ਦਾ ਵਿਵਾਦ ਚੱਲ ਰਿਹਾ ਸੀ। ਹਾਲਾਂਕਿ ਚਾਰ ਭਰਾਵਾਂ ’ਚ ਸਾਲ ਪਹਿਲਾਂ ਜਮੀਨ ਦੀ ਵੰਡ ਹੋ ਚੁੱਕੀ ਸੀ। ਸ਼ੈਲੇਸ਼ ਅਤੇ ਮੁਕੇਸ਼ ਦੇ ਵਿਚਕਾਰ ਰਸਤੇ ਲਈ ਜ਼ਮੀਨ ਛੱਡਣ ਨੂੰ ਲੈ ਕੇ ਵੰਡ ਹੋ ਚੁੱਕੀ ਸੀ।