ਨਿਰਭੈਆ ਵਰਗਾ ਹੋਰ ਕਾਂਡ: ਹਵਸ 'ਚ ਅੰਨ੍ਹੇ ਗੁਆਂਢੀ ਨੇ 6 ਸਾਲਾ ਮਾਸੂਮ ਦੀ ਇੱਜ਼ਤ ਕੀਤੀ ਤਾਰ-ਤਾਰ, ਗੁਪਤ ਅੰਗ 'ਚ ਪਾਇਆ ਸਰੀਆ; ਜ਼ੇਰੇ ਇਲਾਜ
ਪੀੜਿਤ ਬੱਚੀ ਨੂੰ ਰਾਜਕੋਟ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਨੇ ਇਕ ਵਾਰ ਫਿਰ ਦਿੱਲੀ ’ਚ ਨਿਰਭੈਆ ਨਾਲ ਹੋਏ ਤਸ਼ੱਸਦ ਦੀ ਯਾਦ ਤਾਜ਼ਾ ਕਰ ਦਿੱਤੀ ਹੈ। ਦੋਸ਼ੀ ਨੂੰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕਰ ਲਿਆ।
Publish Date: Thu, 11 Dec 2025 08:47 AM (IST)
Updated Date: Thu, 11 Dec 2025 08:51 AM (IST)
ਸਟੇਟ ਬਿਊਰੋ, ਅਹਿਮਦਾਬਾਦ : ਗੁਜਰਾਤ ਦੇ ਰਾਜਕੋਟ ’ਚ ਇਕ ਛੇ ਸਾਲਾ ਬੱਚੀ ਨਾਲ ਗੁਆਂਢੀ ਵੱਲੋਂ ਜਬਰ ਜਨਾਹ ਕੀਤਾ ਗਿਆ। ਜਦੋਂ ਬੱਚੀ ਨੇ ਇਸ ਦਾ ਵਿਰੋਧ ਕੀਤਾ, ਤਾਂ ਉਸ ਦੇ ਗੁਪਤ ਅੰਗ ’ਚ ਲੋਹੇ ਦਾ ਸਰੀਆ ਪਾ ਦਿੱਤਾ। ਪੀੜਿਤ ਬੱਚੀ ਨੂੰ ਰਾਜਕੋਟ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਨੇ ਇਕ ਵਾਰ ਫਿਰ ਦਿੱਲੀ ’ਚ ਨਿਰਭੈਆ ਨਾਲ ਹੋਏ ਤਸ਼ੱਸਦ ਦੀ ਯਾਦ ਤਾਜ਼ਾ ਕਰ ਦਿੱਤੀ ਹੈ। ਦੋਸ਼ੀ ਨੂੰ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਗ੍ਰਿਫ਼ਤਾਰ ਕਰ ਲਿਆ।
ਰਾਜਕੋਟ ਜ਼ਿਲ੍ਹੇ ਦੇ ਇਕ ਪਿੰਡ ਦੇ ਇਕ ਮਜ਼ਦੂਰ ਪਰਿਵਾਰ ਦੀ ਛੇ ਸਾਲਾ ਬੱਚੀ ਨੂੰ ਉਸ ਦੇ ਗੁਆਂਢੀ ਨੇ ਆਪਣਾ ਸ਼ਿਕਾਰ ਬਣਾਇਆ ਹੈ। ਪੁਲਿਸ ਅਧਿਕਾਰੀ ਵਿਜੇ ਸਿੰਘ ਗੁੱਜਰ ਨੇ ਦੱਸਿਆ ਕਿ ਇਹ ਘਟਨਾ ਚਾਰ ਦਸੰਬਰ ਸਵੇਰੇ ਦੀ ਹੈ। ਪੀੜਿਤ ਨੂੰ ਇਲਾਜ ਲਈ ਰਾਜਕੋਟ ਦੇ ਹਸਪਤਾਲ ’ਚ ਭਰਤੀ ਕੀਤਾ ਗਿਆ ਹੈ।