3200 ਕਰੋੜ ਦੇ ਸ਼ਰਾਬ ਘੁਟਾਲੇ ’ਚ ਬਘੇਲ ਦੀ ਕਰੀਬੀ ਸੌਮਿਆ ਗ੍ਰਿਫ਼ਤਾਰ, 570 ਕਰੋੜ ਦੇ ਕਥਿਤ ਕੋਲਾ ਘੁਟਾਲੇ ਦੇ ਮਾਮਲੇ ’ਚ ਵੀ ਜਾ ਚੁੱਕੀ ਹੈ ਜੇਲ੍ਹ
ਸੂਤਰਾਂ ਮੁਤਾਬਕ, ਸੌਮਿਆ ਚੌਰਸੀਆ ’ਤੇ ਸ਼ਰਾਬ ਕਾਰੋਬਾਰ ’ਚ ਨਾਜਾਇਜ਼ ਵਸੂਲੀ, ਕਮਿਸ਼ਨਖੋਰੀ ਤੇ ਸਰਕਾਰੀ ਤੰਤਰ ਦੀ ਦੁਰਵਰਤੋਂ ਦੇ ਗੰਭੀਰ ਦੋਸ਼ ਹਨ। ਈਡੀ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਘੁਟਾਲੇ ਦੀ ਰਾਸ਼ੀ ਦੇ ਲੈਣ-ਦੇਣ ਤੇ ਉਸ ਨਾਲ ਜੁੜੇ ਨੈੱਟਵਰਕ ਨੂੰ ਲੈ ਕੇ ਕਈ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ।
Publish Date: Wed, 17 Dec 2025 11:20 AM (IST)
Updated Date: Wed, 17 Dec 2025 01:52 PM (IST)
ਜਾਸ, ਰਾਏਪੁਰ : ਛੱਤੀਸਗੜ੍ਹ ਦੇ ਬਹੁਚਰਚਿਤ 3200 ਕਰੋੜ ਰੁਪਏ ਦੇ ਕਥਿਤ ਸ਼ਰਾਬ ਘੁਟਾਲੇ ’ਚ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਨੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੀ ਕਰੀਬੀ ਤੇ ਡਿਪਟੀ ਸਕੱਤਰ ਰਹੀ ਸੌਮਿਆ ਚੌਰਸੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਈਡੀ ਨੇ ਸ਼ਰਾਬ ਘੁਟਾਲੇ ਨਾਲ ਜੁੜੇ ਮਨੀ ਲਾਂਡ੍ਰਿੰਗ ਮਾਮਲੇ ’ਚ ਉਨ੍ਹਾਂ ਨੂੰ ਸੰਮਨ ਜਾਰੀ ਕਰ ਕੇ ਪੁੱਛਗਿੱਛ ਲਈ ਤਲਬ ਕੀਤਾ ਸੀ। ਲੰਬੀ ਪੁੱਛਗਿੱਛ ਦੇ ਬਾਅਦ ਜਾਂਚ ਏਜੰਸੀ ਨੇ ਉਚਿਤ ਸਬੂਤ ਮਿਲਣ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਦੀ ਗ੍ਰਿਫ਼ਤਾਰੀ ਕੀਤੀ। ਇਸ ਤੋਂ ਪਹਿਲਾਂ ਉਹ 570 ਕਰੋੜ ਰੁਪਏ ਦੇ ਕਥਿਤ ਕੋਲਾ ਘੁਟਾਲੇ ਦੇ ਮਾਮਲੇ ’ਚ ਵੀ ਜੇਲ੍ਹ ਜਾ ਚੁੱਕੀ ਹੈ।
ਸੂਤਰਾਂ ਮੁਤਾਬਕ, ਸੌਮਿਆ ਚੌਰਸੀਆ ’ਤੇ ਸ਼ਰਾਬ ਕਾਰੋਬਾਰ ’ਚ ਨਾਜਾਇਜ਼ ਵਸੂਲੀ, ਕਮਿਸ਼ਨਖੋਰੀ ਤੇ ਸਰਕਾਰੀ ਤੰਤਰ ਦੀ ਦੁਰਵਰਤੋਂ ਦੇ ਗੰਭੀਰ ਦੋਸ਼ ਹਨ। ਈਡੀ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਘੁਟਾਲੇ ਦੀ ਰਾਸ਼ੀ ਦੇ ਲੈਣ-ਦੇਣ ਤੇ ਉਸ ਨਾਲ ਜੁੜੇ ਨੈੱਟਵਰਕ ਨੂੰ ਲੈ ਕੇ ਕਈ ਅਹਿਮ ਜਾਣਕਾਰੀਆਂ ਸਾਹਮਣੇ ਆਈਆਂ ਹਨ। ਗ੍ਰਿਫ਼ਤਾਰੀ ਦੇ ਬਾਅਦ ਉਨ੍ਹਾਂ ਨੂੰ ਬੁੱਧਵਾਰ ਸਵੇਰੇ 11 ਵਜੇ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ ਜਾਏਗਾ, ਜਿੱਥੇ ਈਡੀ ਉਨ੍ਹਾਂ ਦਾ ਰਿਮਾਂਡ ਮੰਗ ਸਕਦੀ ਹੈ।