ਗੁੱਸੇ ਨੇ ਬਣਾਇਆ ਹੈਵਾਨ! ਪਤੀ ਦੇ ਦੇਰ ਨਾਲ ਆਉਣ 'ਤੇ ਪਤਨੀ ਨੇ ਮਾਸੂਮ ਬੱਚੀ ਨਾਲ ਜੋ ਕੀਤਾ, ਸੁਣ ਕੇ ਕੰਬ ਜਾਵੇਗੀ ਰੂਹ
ਮੁਲਜ਼ਮ ਔਰਤ (30) ਦਾ ਪਤੀ, ਜਿਹੜਾ ਦਿਹਾੜੀ ਮਜ਼ਦੂਰ ਹੈ, ਰਾਤ ਦੇਰ ਨਾਲ ਕੰਮ ਤੋਂ ਘਰ ਆਇਆ ਸੀ। ਇਸ ਗੱਲ ’ਤੇ ਪਤੀ-ਪਤਨੀ ਵਿਚਾਲੇ ਝਗੜਾ ਹੋ ਗਿਆ। ਗੁੱਸੇ ਵਿਚ ਆ ਕੇ ਔਰਤ ਨੇ ਘਰ ਵਿਚ ਰੱਖੇ ਇਕ ਤੇਜ਼ਦਾਰ ਚਾਕੂ ਨਾਲ ਆਪਣੀ ਧੀ ’ਤੇ ਹਮਲਾ ਕਰ ਦਿੱਤਾ।
Publish Date: Thu, 22 Jan 2026 08:51 AM (IST)
Updated Date: Thu, 22 Jan 2026 08:54 AM (IST)
ਲਾਤੂਰ : ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਵਿਚ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਪਤੀ ਦੇ ਦੇਰ ਨਾਲ ਘਰ ਆਉਣ ’ਤੇ ਹੋਏ ਝਗੜੇ ਪਿੱਛੋਂ ਇਕ ਔਰਤ ਨੇ ਆਪਣੀ ਇਕ ਸਾਲ ਦੀ ਮਾਸੂਮ ਧੀ ਦੀ ਚਾਕੂ ਨਾਲ ਹੱਤਿਆ ਕਰ ਦਿੱਤੀ। ਪੁਲਿਸ ਅਨੁਸਾਰ, ਇਹ ਘਟਨਾ ਸੋਮਵਾਰ ਸਵੇਰੇ ਸ਼ਿਆਮ ਨਗਰ ਖੇਤਰ ਵਿਚ ਵਾਪਰੀ। ਮੁਲਜ਼ਮ ਔਰਤ (30) ਦਾ ਪਤੀ, ਜਿਹੜਾ ਦਿਹਾੜੀ ਮਜ਼ਦੂਰ ਹੈ, ਰਾਤ ਦੇਰ ਨਾਲ ਕੰਮ ਤੋਂ ਘਰ ਆਇਆ ਸੀ। ਇਸ ਗੱਲ ’ਤੇ ਪਤੀ-ਪਤਨੀ ਵਿਚਾਲੇ ਝਗੜਾ ਹੋ ਗਿਆ। ਗੁੱਸੇ ਵਿਚ ਆ ਕੇ ਔਰਤ ਨੇ ਘਰ ਵਿਚ ਰੱਖੇ ਇਕ ਤੇਜ਼ਦਾਰ ਚਾਕੂ ਨਾਲ ਆਪਣੀ ਧੀ ’ਤੇ ਹਮਲਾ ਕਰ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚੀ ਦੇ ਚਿਹਰੇ, ਪੇਟ, ਛਾਤੀ, ਕਮਰ, ਸਿਰ ਅਤੇ ਨਿੱਜੀ ਅੰਗਾਂ ’ਤੇ ਕਈ ਵਾਰ ਕੀਤੇ ਗਏ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬੱਚੀ ਦੇ ਪਿਤਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ।