Alert! ਕਿਤੇ ਤੁਸੀਂ ਵੀ ਤਾਂ ਨਹੀਂ ਵਰਤ ਰਹੇ ਇਹ ਦਵਾਈਆਂ, ਕੇਂਦਰੀ ਲੈਬਾਂ ’ਚ 64 ਤੇ ਸੂਬਾਈ ’ਚ 141 ਦਵਾਈਆਂ ਦੇ ਨਮੂਨੇ ਫੇਲ੍ਹ
ਕੇਂਦਰੀ ਦਵਾਈ ਮਿਆਰ ਕੰਟਰੋਲ ਸੰਗਠਨ (ਸੀਡੀਐੱਸਸੀਓ) ਹਰ ਮਹੀਨੇ ਆਪਣੇ ਪੋਰਟਲ 'ਤੇ ਗੈਰ-ਮਿਆਰੀ ਗੁਣਵੱਤਾ (ਐਨਐਸਕਿਊ) ਅਤੇ ਨਕਲੀ ਦਵਾਈਆਂ ਦੀ ਸੂਚੀ ਜਾਰੀ ਕਰਦਾ ਹੈ। ਔਸ਼ਧੀ ਲੈਬਾਰਟਰੀਜ਼ ਵੱਲੋਂ ਜਾਰੀ ਕੀਤੀ ਸੂਚੀ ਬਾਜ਼ਾਰ ਵਿਚ ਮੁਹੱਈਆ ਦਵਾਈਆਂ 'ਤੇ ਕੀਤੇ ਗਏ ਨਿਯਮਤ ਟੈਸਟਾਂ ਦੇ ਅਧਾਰ 'ਤੇ ਤਿਆਰ ਕੀਤੀ ਜਾਂਦੀ ਹੈ।
Publish Date: Sat, 20 Dec 2025 09:53 AM (IST)
Updated Date: Sat, 20 Dec 2025 09:57 AM (IST)
ਨਵੀਂ ਦਿੱਲੀ (ਪੀਟੀਆਈ) : ਦੇਸ਼ ਵਿਚ ਦਵਾਈਆਂ ਦੀ ਗੁਣਵੱਤਾ ਨੂੰ ਲੈ ਕੇ ਚਿੰਤਾ ਇਕ ਵਾਰ ਫਿਰ ਵੱਧ ਗਈ ਹੈ। ਕੇਂਦਰੀ ਦਵਾਈ ਪਰਖ ਲੈਬਾਰਟਰੀਜ਼ ਨੇ ਨਵੰਬਰ ਮਹੀਨੇ ਦੇ ਦਵਾਈ ਅਲਰਟ ਵਿਚ ਵੱਖ-ਵੱਖ ਕੰਪਨੀਆਂ ਦੇ 64 ਨਮੂਨਿਆਂ ਨੂੰ ਮਿਆਰਾਂ 'ਤੇ ਖਰਾ ਨਾ ਉਤਰਣ ਵਾਲਾ ਪਾਇਆ ਹੈ। ਇਸ ਤੋਂ ਇਲਾਵਾ ਸੂਬਿਆਂ ਦੀਆਂ ਲੈਬਾਰਟਰੀਜ਼ ਨੇ ਵੀ 141 ਦਵਾਈਆਂ ਨੂੰ ਗੁਣਵੱਤਾ ਤੋਂ ਸੱਖਣੀਆਂ ਕਰਾਰ ਦਿੱਤਾ ਹੈ। ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਕਿ ਇਹ ਜਾਂਚ ਨਿਯਮਤ ਨਿਗਰਾਨੀ ਦਾ ਹਿੱਸਾ ਹੈ।
ਕੇਂਦਰੀ ਦਵਾਈ ਮਿਆਰ ਕੰਟਰੋਲ ਸੰਗਠਨ (ਸੀਡੀਐੱਸਸੀਓ) ਹਰ ਮਹੀਨੇ ਆਪਣੇ ਪੋਰਟਲ 'ਤੇ ਗੈਰ-ਮਿਆਰੀ ਗੁਣਵੱਤਾ (ਐਨਐਸਕਿਊ) ਅਤੇ ਨਕਲੀ ਦਵਾਈਆਂ ਦੀ ਸੂਚੀ ਜਾਰੀ ਕਰਦਾ ਹੈ। ਔਸ਼ਧੀ ਲੈਬਾਰਟਰੀਜ਼ ਵੱਲੋਂ ਜਾਰੀ ਕੀਤੀ ਸੂਚੀ ਬਾਜ਼ਾਰ ਵਿਚ ਮੁਹੱਈਆ ਦਵਾਈਆਂ 'ਤੇ ਕੀਤੇ ਗਏ ਨਿਯਮਤ ਟੈਸਟਾਂ ਦੇ ਅਧਾਰ 'ਤੇ ਤਿਆਰ ਕੀਤੀ ਜਾਂਦੀ ਹੈ। ਐੱਨਐੱਸਕਿਊ ਦਵਾਈਆਂ ਦੇ ਨਮੂਨਿਆਂ ਦੀ ਜਾਂਚ ਗੁਣਵੱਤਾ ਮਿਆਰਾਂ ਵਿਚ ਫੇਲ੍ਹ ਹੋਣ ਦੇ ਅਧਾਰ 'ਤੇ ਕੀਤੀ ਜਾਂਦੀ ਹੈ। ਦਵਾਈਆਂ ਦੇ ਨਮੂਨੇ ਫੇਲ੍ਹ ਹੋਣ ਬਾਰੇ ਇਹ ਨਤੀਜੇ, ਪ੍ਰਯੋਗਸ਼ਾਲਾ ਵੱਲੋਂ ਜਾਂਚੇ ਗਏ ਬੈਚ ਦੇ ਦਵਾਈ ਉਤਪਾਦਾਂ ਤੱਕ ਹੀ ਸੀਮਤ ਹਨ ਅਤੇ ਬਾਜ਼ਾਰ ਵਿਚ ਮੁਹੱਈਆ ਹੋਰ ਦਵਾਈ ਉਤਪਾਦਾਂ ਬਾਰੇ ਚਿੰਤਾ ਦੀ ਕੋਈ ਵਜ੍ਹਾ ਨਹੀਂ ਹੈ।
ਇਸ ਤੋਂ ਇਲਾਵਾ, ਨਵੰਬਰ ਵਿਚ ਗਾਜ਼ੀਅਬਾਦ ਤੋਂ ਦੋ ਦਵਾਈਆਂ ਦੇ ਨਮੂਨੇ ਨਕਲੀ ਪਾਏ ਗਏ ਸਨ, ਜੋ ਕਿ ਅਣਅਧਿਕਾਰਤ ਦਵਾਈਸਾਜ਼ ਕੰਪਨੀਆਂ ਨੇ ਕਿਸੇ ਹੋਰ ਕੰਪਨੀ ਦੇ ਮਾਲਕੀ ਬ੍ਰਾਂਡ ਨਾਂ ਦੀ ਦੁਰਵਰਤੋਂ ਕਰ ਕੇ ਬਣਾਈਆਂ ਸਨ। ਠੱਗੀ ਦੇ ਉਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕਾਨੂੰਨ ਤੇ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।