ਵੈਲਨੈੱਸ ਜ਼ੋਨ ਨੂੰ ਸਿਰਫ਼ ਸੁੱਖ-ਸਹੂਲਤ ਲਈ ਨਹੀਂ, ਸਗੋਂ ਪੂਰੀ ਤਰ੍ਹਾਂ ਵਿਗਿਆਨਕ ਆਧਾਰ 'ਤੇ ਤਿਆਰ ਕੀਤਾ ਗਿਆ ਹੈ। ਇਸ ਦੇ ਡਿਜ਼ਾਈਨ ਅਤੇ ਸਹੂਲਤਾਂ ਨੂੰ ਵਿਗਿਆਨੀਆਂ ਅਤੇ ਸਲੀਪ ਐਕਸਪਰਟਸ (ਨੀਂਦ ਦੇ ਮਾਹਿਰਾਂ) ਦੀ ਨਿਗਰਾਨੀ ਵਿੱਚ ਤੈਅ ਕੀਤਾ ਗਿਆ ਹੈ। ਉਨ੍ਹਾਂ ਦਾ ਮਕਸਦ ਇਹ ਹੈ ਕਿ ਯਾਤਰੀ ਜਦੋਂ ਜਹਾਜ਼ ਤੋਂ ਉਤਰਨ, ਤਾਂ ਉਹ ਥਕੇ ਹੋਏ ਨਹੀਂ ਸਗੋਂ ਤਰੋਤਾਜ਼ਾ ਮਹਿਸੂਸ ਕਰਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਹਵਾਈ ਯਾਤਰਾ ਅਕਸਰ ਥਕਾਵਟ ਤੇ ਜੈੱਟ ਲੈਗ (Jet Lag) ਲਈ ਜਾਣੀ ਜਾਂਦੀ ਹੈ, ਖ਼ਾਸ ਕਰਕੇ ਜਦੋਂ ਸਫ਼ਰ 20 ਘੰਟੇ ਤੋਂ ਵੱਧ ਦਾ ਹੋਵੇ। ਪਰ ਹੁਣ ਅਸਮਾਨ ਦੀਆਂ ਉਚਾਈਆਂ 'ਚ ਥਕਾਵਟ ਮਿਟਾਉਣ ਅਤੇ ਸਿਹਤ ਨੂੰ ਦਰੁਸਤ ਰੱਖਣ ਦਾ ਨਵਾਂ ਵਿਕਲਪ ਮਿਲਣ ਜਾ ਰਿਹਾ ਹੈ।
ਇਕ ਆਸਟ੍ਰੇਲfਆਈ ਏਅਰਲਾਈਨ ਕੰਪਨੀ 'ਪ੍ਰੋਜੈਕਟ ਸਨਰਾਈਜ਼' ਤਹਿਤ ਦੁਨੀਆ ਦੀ ਪਹਿਲੀ ਅਜਿਹੀ ਫਲਾਈਟ ਸ਼ੁਰੂ ਕਰਨ ਜਾ ਰਹੀ ਹੈ ਜਿਸ ਵਿਚ ਯਾਤਰੀਆਂ ਲਈ 'ਵੈਲਨੈੱਸ ਜ਼ੋਨ' (Wellness Zone) ਬਣਾਇਆ ਗਿਆ ਹੈ। ਇਹ ਲੰਬੀਆਂ ਉਡਾਣਾਂ ਦੌਰਾਨ ਯਾਤਰੀਆਂ ਲਈ ਕਾਫ਼ੀ ਫਾਇਦੇਮੰਦ ਸਾਬਤ ਹੋਵੇਗਾ ਕਿਉਂਕਿ ਅਕਸਰ ਘੰਟਿਆਂ ਬੱਧੀ ਬੈਠੇ ਰਹਿਣ ਕਾਰਨ ਸਰੀਰ ਆਕੜਣ ਲੱਗਦਾ ਹੈ।
ਆਮ ਤੌਰ 'ਤੇ 20 ਤੋਂ 22 ਘੰਟੇ ਦੀਆਂ ਅਲਟਰਾ-ਲੌਂਗ ਉਡਾਣਾਂ 'ਚ ਯਾਤਰੀਆਂ ਨੂੰ ਲਗਾਤਾਰ ਇੱਕੋ ਸੀਟ 'ਤੇ ਬੈਠੇ ਰਹਿਣਾ ਪੈਂਦਾ ਹੈ। ਇਸ ਨਾਲ ਨਾ ਸਿਰਫ਼ ਸਰੀਰ 'ਚ ਅਕੜਾਅ ਪੈਆਦ ਹੁੰਦਾ ਹੈ, ਸਗੋਂ ਮਾਨਸਿਕ ਥਕਾਵਟ ਤੇ ਸਿਹਤ ਸੰਬੰਧੀ ਸਮੱਸਿਆਵਾਂ ਵੀ ਵਧ ਜਾਂਦੀਆਂ ਹਨ। ਇਸੇ ਸਮੱਸਿਆ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਏਅਰਬੱਸ A350-1000 ULR ਜਹਾਜ਼ ਨੂੰ ਖ਼ਾਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਫਿਲਹਾਲ ਇਸ ਜਹਾਜ਼ ਦਾ ਟਰਾਇਲ ਸ਼ੁਰੂ ਹੋ ਚੁੱਕਾ ਹੈ ਅਤੇ ਉਮੀਦ ਹੈ ਕਿ 2027 ਤੱਕ ਇਹ ਕਾਮਰਸ਼ੀਅਲ ਸੇਵਾਵਾਂ ਲਈ ਤਿਆਰ ਹੋ ਜਾਵੇਗਾ।
ਜਹਾਜ਼ ਦੇ ਅੰਦਰ ਬਣਿਆ ਇਹ ਵੈਲਨੈੱਸ ਜ਼ੋਨ ਕਿਸੇ ਛੋਟੇ ਫਿਟਨੈੱਸ ਸੈਂਟਰ ਵਰਗਾ ਅਨੁਭਵ ਦੇਵੇਗਾ। ਇੱਥੇ ਯਾਤਰੀਆਂ ਨੂੰ ਇੱਕੋ ਥਾਂ ਜੰਮੇ ਰਹਿਣ ਦੀ ਬਜਾਏ ਚੱਲਣ-ਫਿਰਨ ਅਤੇ ਸਰੀਰ ਨੂੰ ਐਕਟਿਵ ਰੱਖਣ ਦੀ ਆਜ਼ਾਦੀ ਹੋਵੇਗੀ। ਇਸ ਜ਼ੋਨ ਦੀਆਂ ਕੁਝ ਖ਼ਾਸ ਗੱਲਾਂ ਇਸ ਤਰ੍ਹਾਂ ਹਨ:
ਮੂਵਮੈਂਟ ਅਤੇ ਸਟ੍ਰੈਚਿੰਗ: ਇੱਥੇ ਯਾਤਰੀ ਹਲਕੀ ਕਸਰਤ ਅਤੇ ਸਟ੍ਰੈਚਿੰਗ ਕਰ ਸਕਣਗੇ, ਜਿਸ ਨਾਲ ਲੰਬੀ ਉਡਾਣ ਦੌਰਾਨ ਬਲੱਡ ਸਰਕੂਲੇਸ਼ਨ ਬਿਹਤਰ ਬਣਿਆ ਰਹੇ।
ਹਾਈਡ੍ਰੇਸ਼ਨ ਸਟੇਸ਼ਨ: ਸਰੀਰ 'ਚ ਪਾਣੀ ਦੀ ਕਮੀ ਨਾ ਹੋਵੇ, ਇਸ ਲਈ ਵਿਸ਼ੇਸ਼ ਹਾਈਡ੍ਰੇਸ਼ਨ ਪੁਆਇੰਟ ਬਣਾਏ ਗਏ ਹਨ।
ਸਮਾਰਟ ਲਾਈਟਿੰਗ ਸਿਸਟਮ: ਜਹਾਜ਼ 'ਚ ਅਜਿਹੀ ਲਾਈਟਿੰਗ ਦੀ ਵਰਤੋਂ ਕੀਤੀ ਗਈ ਹੈ ਜੋ ਸਰੀਰ ਦੀ ਜੈਵਿਕ ਘੜੀ (Biological Clock) ਨੂੰ ਸੰਤੁਲਿਤ ਰੱਖੇਗੀ, ਜਿਸ ਨਾਲ ਜੈੱਟ ਲੈਗ ਦਾ ਅਸਰ ਘੱਟ ਤੋਂ ਘੱਟ ਹੋਵੇਗਾ।
ਇਸ ਵੈਲਨੈੱਸ ਜ਼ੋਨ ਨੂੰ ਸਿਰਫ਼ ਸੁੱਖ-ਸਹੂਲਤ ਲਈ ਨਹੀਂ, ਸਗੋਂ ਪੂਰੀ ਤਰ੍ਹਾਂ ਵਿਗਿਆਨਕ ਆਧਾਰ 'ਤੇ ਤਿਆਰ ਕੀਤਾ ਗਿਆ ਹੈ। ਇਸ ਦੇ ਡਿਜ਼ਾਈਨ ਅਤੇ ਸਹੂਲਤਾਂ ਨੂੰ ਵਿਗਿਆਨੀਆਂ ਅਤੇ ਸਲੀਪ ਐਕਸਪਰਟਸ (ਨੀਂਦ ਦੇ ਮਾਹਿਰਾਂ) ਦੀ ਨਿਗਰਾਨੀ ਵਿੱਚ ਤੈਅ ਕੀਤਾ ਗਿਆ ਹੈ। ਉਨ੍ਹਾਂ ਦਾ ਮਕਸਦ ਇਹ ਹੈ ਕਿ ਯਾਤਰੀ ਜਦੋਂ ਜਹਾਜ਼ ਤੋਂ ਉਤਰਨ, ਤਾਂ ਉਹ ਥਕੇ ਹੋਏ ਨਹੀਂ ਸਗੋਂ ਤਰੋਤਾਜ਼ਾ ਮਹਿਸੂਸ ਕਰਨ।