ਹਰ ਸਾਲ 11 ਅਪ੍ਰੈਲ ਨੂੰ National Pet Day ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਉਨ੍ਹਾਂ ਪਾਲਤੂ ਜਾਨਵਰਾਂ ਲਈ ਹੈ, ਜੋ ਤੁਹਾਡੀ ਹਰ ਖ਼ੁਸ਼ੀ ਅਤੇ ਦੁੱਖ ਨੂੰ ਸਮਝਦੇ ਹਨ ਅਤੇ ਤੁਹਾਡੇ ਨਾਲ ਖੜੇ ਰਹਿੰਦੇ ਹਨ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਆਪਣੇ ਪਾਲਤੂ ਜਾਨਵਰਾਂ ਤੇ ਸੜਕਾਂ ’ਤੇ ਰਹਿਣ ਵਾਲੇ ਜਾਨਵਰਾਂ ਨੂੰ ਪਿਆਰ ਕਰਨ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਜਾਗਰੂਕ ਕਰਨਾ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਹਰ ਸਾਲ 11 ਅਪ੍ਰੈਲ ਨੂੰ National Pet Day ਵਜੋਂ ਮਨਾਇਆ ਜਾਂਦਾ ਹੈ। ਇਹ ਦਿਨ ਉਨ੍ਹਾਂ ਪਾਲਤੂ ਜਾਨਵਰਾਂ ਲਈ ਹੈ, ਜੋ ਤੁਹਾਡੀ ਹਰ ਖ਼ੁਸ਼ੀ ਅਤੇ ਦੁੱਖ ਨੂੰ ਸਮਝਦੇ ਹਨ ਅਤੇ ਤੁਹਾਡੇ ਨਾਲ ਖੜੇ ਰਹਿੰਦੇ ਹਨ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਆਪਣੇ ਪਾਲਤੂ ਜਾਨਵਰਾਂ ਤੇ ਸੜਕਾਂ ’ਤੇ ਰਹਿਣ ਵਾਲੇ ਜਾਨਵਰਾਂ ਨੂੰ ਪਿਆਰ ਕਰਨ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਲਈ ਜਾਗਰੂਕ ਕਰਨਾ ਹੈ।
ਅਸੀਂ ਅਕਸਰ ਦੇਖਦੇ ਹਾਂ ਕਿ ਲੋਕ ਆਪਣੇ ਪਾਲਤੂ ਜਾਨਵਰਾਂ ਦੀ ਦੇਖਭਾਲ ਤਾਂ ਕਰਦੇ ਹਨ ਪਰ ਸੜਕ ’ਤੇ ਘੁੰਮਦੇ ਜਾਨਵਰਾਂ ਵੱਲ ਕੋਈ ਧਿਆਨ ਨਹੀਂ ਦਿੰਦਾ। ਲੋਕ ਉਨ੍ਹਾਂ ਨੂੰ ਪਿਆਰ ਕਰਨ ਤੋਂ ਕਤਰਾਉਂਦੇ ਹਨ। ਵੈਸੇ ਅਸੀਂ ਕਿਸੇ ਵਿਅਕਤੀ ਅਤੇ ਜਾਨਵਰ ਦੇ ਰਿਸ਼ਤੇ ਨੂੰ ਸ਼ਬਦਾਂ ’ਚ ਬਿਆਨ ਨਹੀਂ ਕਰ ਸਕਦੇ ਪਰ ਉਹ ਤੁਹਾਡੇ ਸਭ ਤੋਂ ਚੰਗੇ ਦੋਸਤ ਹਨ। ਪਾਲਤੂ ਜਾਨਵਰ ਤੁਹਾਡੇ ਬੱਚਿਆਂ ਵਰਗੇ ਬਣ ਜਾਂਦੇ ਹਨ, ਜਿਨ੍ਹਾਂ ਤੋਂ ਬਿਨਾਂ ਤੁਹਾਨੂੰ ਰਹਿਣਾ ਬਹੁਤ ਔਖਾ ਲੱਗਦਾ ਹੈ।
ਪਾਲਤੂ ਜਾਨਵਰ ਪਰਮਾਤਮਾ ਦੀ ਅਦਭੁੱਤ ਰਚਨਾ ਹਨ, ਜੋ ਕਦੇ ਵੀ ਆਪਣੇ ਮਾਲਕਾਂ ਨੂੰ ਧੋਖਾ ਨਹੀਂ ਦਿੰਦੇ। ਪਾਲਤੂ ਜਾਨਵਰ ਸਾਡੇ ਜੀਵਨ ’ਚ ਸਾਰਥਿਕ ਭੂਮਿਕਾ ਨਿਭਾਉਂਦੇ ਹਨ। ਹਰ ਸਾਲ 11 ਅਪ੍ਰੈਲ ਨੂੰ ਅਮਰੀਕਾ ’ਚ National Pet Day ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਕੁਝ ਸਮਾਂ ਕੱਢ ਕੇ ਆਪਣੇ ਪਾਲਤੂ ਜਾਨਵਰਾਂ ਵੱਲ ਜ਼ਿਆਦਾ ਧਿਆਨ ਦਿੰਦੇ ਹਨ ਅਤੇ ਉਨ੍ਹਾਂ ਦੀ ਦੇਖਭਾਲ ਕਰਦੇ ਹਨ।
ਕੋਲੀਨ ਪੇਜ ਵੱਲੋਂ 2006 ’ਚ National Pet Day ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਦਿਨ ਦਾ ਮੁੱਖ ਉਦੇਸ਼ ਸਾਡੇ ਘਰਾਂ ਦੇ ਅੰਦਰ ਜਾਂ ਬਾਹਰ ਸਾਡੇ ਲਈ ਉਡੀਕ ਕਰ ਰਹੇ ਜਾਨਵਰਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਨਾਲ ਹੀ, ਇਸ ਦਿਨ ਸਾਡੇ ਜੀਵਨ ’ਚ ਪਾਲਤੂ ਜਾਨਵਰਾਂ ਦੁਆਰਾ ਲਿਆਂਦੀ ਖ਼ੁਸ਼ੀ ਦਾ ਜਸ਼ਨ ਮਨਾਇਆ ਜਾਂਦਾ ਹੈ। ਇਹ ਦਿਨ ਮੁੱਖ ਤੌਰ ’ਤੇ ਅਮਰੀਕਾ ’ਚ ਮਨਾਇਆ ਜਾਂਦਾ ਹੈ ਪਰ ਇਹ ਦੂਜੇ ਦੇਸ਼ਾਂ ’ਚ ਵੀ ਬਹੁਤ ਪ੍ਰਸਿੱਧੀ ਹੈ।
National Pet Day ਦਾ ਮਹੱਤਵ
ਮਾਹਿਰਾਂ ਅਨੁਸਾਰ ਪਾਲਤੂ ਜਾਨਵਰ ਰੱਖਣ ਨਾਲ ਤੁਹਾਡੀ ਮਨੋਵਿਗਿਆਨਕ ਸਿਹਤ ’ਚ ਸੁਧਾਰ ਹੋ ਸਕਦਾ ਹੈ। ਘਰ ’ਚ ਉਨ੍ਹਾਂ ਦੀ ਮੌਜੂਦਗੀ ਅਤੇ ਪਿਆਰ ਤੁਹਾਨੂੰ ਆਪਣੇ ਆਪ ਦਾ ਅਹਿਸਾਸ ਦਿਵਾਉਂਦਾ ਹੈ। ਨਾਲ ਹੀ, ਉਹ ਤੁਹਾਡੇ ਦਿਲ ਅਤੇ ਦਿਮਾਗ਼ ਨੂੰ ਸਕੂਨ ਦਿੰਦੇ ਹਨ, ਜੋ ਹੈਰਾਨੀਜਨਕ ਰੂਪ ਨਾਲ ਖ਼ੁਸ਼ੀ ਦਿੰਦੇ ਹਨ ਅਤੇ ਤਣਾਅ ਨੂੰ ਘਟਾਉਂਦੇ ਹਨ।