Kids Health Tips : ਭਾਵੇਂ ਕਮਰੇ ਦਾ ਤਾਪਮਾਨ ਬਿਲਕੁਲ ਠੀਕ ਹੋਵੇ, ਫਿਰ ਵੀ ਉਨ੍ਹਾਂ ਦੀ ਨੀਂਦ ਟੁੱਟਦੀ ਹੈ। ਇਸ ਦਾ ਬਹੁਤ ਹੀ ਆਸਾਨ, ਪੁਰਾਣਾ ਤੇ ਬਿਨਾਂ ਖ਼ਰਚੇ ਵਾਲਾ ਹੱਲ ਹੈ- ਕਮਰੇ ਦੇ ਇਕ ਕੋਨੇ 'ਚ ਪਾਣੀ ਨਾਲ ਭਰੀ ਬਾਲਟੀ ਰੱਖ ਦੇਣਾ। ਆਓ ਸਮਝਦੇ ਹਾਂ ਕਿ ਇਹ ਘਰੇਲੂ ਨੁਸਖ਼ਾ ਕਿਉਂ ਇੰਨਾ ਅਸਰਦਾਰ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਗਰਮੀਆਂ ਦੀ ਰਾਤ 'ਚ AC ਦੀ ਠੰਢੀ ਹਵਾ ਕਿਸੇ ਜੰਨਤ ਤੋਂ ਘੱਟ ਨਹੀਂ ਲੱਗਦੀ। ਬੱਚੇ ਵੀ ਠੰਢੇ ਕਮਰੇ 'ਚ ਆਰਾਮ ਨਾਲ ਸੌਂਦੇ ਹਨ, ਪਰ ਕੀ ਤੁਸੀਂ ਕਦੇ ਗੌਰ ਕੀਤਾ ਹੈ ਕਿ ਲਗਾਤਾਰ ਏਸੀ ਚੱਲਣ ਨਾਲ ਬੱਚੇ ਅਕਸਰ ਸਵੇਰੇ ਉੱਠ ਕੇ ਗਲੇ 'ਚ ਖ਼ਰਾਸ਼, ਰੁੱਖੇ ਬੁੱਲ੍ਹ, ਅੱਖਾਂ 'ਚ ਜਲਣ ਜਾਂ ਬੰਦ ਨੱਕ ਦੀ ਸ਼ਿਕਾਇਤ ਕਰਦੇ ਹਨ?
ਭਾਵੇਂ ਕਮਰੇ ਦਾ ਤਾਪਮਾਨ ਬਿਲਕੁਲ ਠੀਕ ਹੋਵੇ, ਫਿਰ ਵੀ ਉਨ੍ਹਾਂ ਦੀ ਨੀਂਦ ਟੁੱਟਦੀ ਹੈ। ਇਸ ਦਾ ਬਹੁਤ ਹੀ ਆਸਾਨ, ਪੁਰਾਣਾ ਤੇ ਬਿਨਾਂ ਖ਼ਰਚੇ ਵਾਲਾ ਹੱਲ ਹੈ- ਕਮਰੇ ਦੇ ਇਕ ਕੋਨੇ 'ਚ ਪਾਣੀ ਨਾਲ ਭਰੀ ਬਾਲਟੀ ਰੱਖ ਦੇਣਾ। ਆਓ ਸਮਝਦੇ ਹਾਂ ਕਿ ਇਹ ਘਰੇਲੂ ਨੁਸਖ਼ਾ ਕਿਉਂ ਇੰਨਾ ਅਸਰਦਾਰ ਹੈ।
ਏਸੀ ਦਾ ਕੰਮ ਸਿਰਫ਼ ਕਮਰੇ ਨੂੰ ਠੰਢਾ ਕਰਨਾ ਨਹੀਂ ਬਲਕਿ ਇਹ ਕੰਮ ਕਰਦੇ ਸਮੇਂ ਹਵਾ 'ਚ ਮੌਜੂਦ ਨਮੀ (Moisture) ਨੂੰ ਵੀ ਸੋਖ ਲੈਂਦਾ ਹੈ। ਰਾਤ ਦੇ ਸਮੇਂ ਜਦੋਂ ਕਮਰੇ ਦੀ ਖਿੜਕੀ-ਦਰਵਾਜ਼ੇ 6-8 ਘੰਟਿਆਂ ਤਕ ਪੂਰੀ ਤਰ੍ਹਾਂ ਬੰਦ ਰਹਿੰਦੇ ਹਨ ਤਾਂ ਹਵਾ ਜ਼ਰੂਰਤ ਤੋਂ ਜ਼ਿਆਦਾ ਖੁਸ਼ਕ ਹੋ ਜਾਂਦੀ ਹੈ। ਵੱਡਿਆਂ ਦੇ ਮੁਕਾਬਲੇ ਬੱਚਿਆਂ 'ਤੇ ਇਸ ਦਾ ਅਸਰ ਜਲਦੀ ਪੈਂਦਾ ਹੈ ਕਿਉਂਕਿ ਉਨ੍ਹਾਂ ਦੀ ਸਾਹ ਨਲੀ ਭੀੜੀ ਤੇ ਚਮੜੀ ਬੇਹੱਦ ਨਾਜ਼ੁਕ ਹੁੰਦੀ ਹੈ। ਬੱਚੇ ਹਮੇਸ਼ਾ ਆਪਣੀ ਪਰੇਸ਼ਾਨੀ ਦੱਸ ਨਹੀਂ ਪਾਉਂਦੇ, ਉਹ ਬੱਸ ਬੇਚੈਨ ਹੋ ਕੇ ਪਾਸੇ ਬਦਲਦੇ ਰਹਿੰਦੇ ਹਨ, ਵਾਰ-ਵਾਰ ਪਾਣੀ ਮੰਗਦੇ ਹਨ ਜਾਂ ਮੂੰਹ ਰਾਹੀਂ ਸਾਹ ਲੈਣ ਲੱਗਦੇ ਹਨ।
ਕਮਰੇ 'ਚ ਪਾਣੀ ਦੀ ਇਕ ਬਾਲਟੀ ਰੱਖਣ ਦਾ ਵਿਗਿਆਨ ਬਹੁਤ ਸਿੱਧਾ ਹੈ। ਰਾਤ ਭਰ ਪਾਣੀ ਹੌਲੀ-ਹੌਲੀ ਭਾਪ ਬਣ ਕੇ ਸੁੱਕੀ ਹਵਾ 'ਚ ਦੁਬਾਰਾ ਨਮੀ ਘੋਲਣ ਲੱਗਦਾ ਹੈ। ਇਹ ਕਿਸੇ ਮਹਿੰਗੇ ਹਿਊਮਿਡੀਫਾਇਰ (Humidifier) ਜਾਂ ਸਪਾ ਵਰਗੀ ਮਸ਼ੀਨ ਦੀ ਜਗ੍ਹਾ ਤਾਂ ਨਹੀਂ ਲੈ ਸਕਦਾ, ਪਰ ਇਹ ਹਵਾ ਦੇ ਰੁੱਖੇਪਣ ਨੂੰ ਕਾਫ਼ੀ ਹੱਦ ਤਕ ਘਟਾ ਦਿੰਦਾ ਹੈ। ਹਵਾ 'ਚ ਹਲਕੀ ਨਮੀ ਵਾਪਸ ਆਉਣ ਨਾਲ ਬੱਚਿਆਂ ਦੇ ਗਲੇ ਦੀ ਖ਼ਰਾਸ਼ ਤੇ ਨੱਕ ਦਾ ਸੁੱਕਣਾ ਘੱਟ ਹੋ ਜਾਂਦਾ ਹੈ। ਜਿਨ੍ਹਾਂ ਬੱਚਿਆਂ ਨੂੰ ਹਲਕੀ ਸਰਦੀ, ਐਲਰਜੀ ਜਾਂ ਚੈਸਟ ਕੰਜੈਸ਼ਨ ਦੀ ਸ਼ਿਕਾਇਤ ਹੈ, ਉਨ੍ਹਾਂ ਲਈ ਨਮੀ ਵਾਲੀ ਹਵਾ ਸਾਹ ਲੈਣ 'ਚ ਬਹੁਤ ਰਾਹਤ ਦਿੰਦੀ ਹੈ।
ਸੁੱਕੀ ਹਵਾ ਦਾ ਅਸਰ ਸਿਰਫ਼ ਸਾਹਾਂ 'ਤੇ ਨਹੀਂ ਹੁੰਦਾ। ਲਗਾਤਾਰ ਏਸੀ 'ਚ ਰਹਿਣ ਨਾਲ ਬੱਚਿਆਂ ਦੀ ਚਮੜੀ 'ਚ ਡਰਾਈਨੈੱਸ (ਰੁੱਖਾਪਣ) ਹੋ ਸਕਦੀ ਹੈ ਤੇ ਅੱਖਾਂ 'ਚ ਥਕਾਵਟ ਜਾਂ ਜਲਣ ਮਹਿਸੂਸ ਹੋ ਸਕਦੀ ਹੈ। ਕਮਰੇ 'ਚ ਮੌਜੂਦ ਪਾਣੀ ਇਸ ਹਵਾ ਨੂੰ ਥੋੜ੍ਹਾ 'ਨਰਮ' ਬਣਾ ਦਿੰਦਾ ਹੈ, ਜਿਸ ਨਾਲ ਚਮੜੀ ਤੇ ਅੱਖਾਂ ਨੂੰ ਚੁਭਨ ਮਹਿਸੂਸ ਨਹੀਂ ਹੁੰਦੀ ਅਤੇ ਬੱਚੇ ਸਕੂਨ ਨਾਲ ਸੌਂ ਸਕਦੇ ਹਨ।
ਅੱਜਕੱਲ੍ਹ ਬਾਜ਼ਾਰ 'ਚ ਹਵਾ 'ਚ ਨਮੀ ਲਿਆਉਣ ਲਈ ਕਈ ਇਲੈਕਟ੍ਰਾਨਿਕ ਉਪਕਰਨ ਮੌਜੂਦ ਹਨ। ਪਰ ਹਰ ਮਾਤਾ-ਪਿਤਾ ਬੱਚਿਆਂ ਦੇ ਕਮਰੇ 'ਚ ਬਹੁਤ ਸਾਰੇ ਗੈਜੇਟਸ ਰੱਖਣਾ ਪਸੰਦ ਨਹੀਂ ਕਰਦੇ। ਅਜਿਹੇ 'ਚ ਪਾਣੀ ਦੀ ਬਾਲਟੀ ਇਕ ਅਜਿਹਾ ਰਵਾਇਤੀ ਤਰੀਕਾ ਹੈ ਜਿਸ ਨੂੰ ਸਾਡੀਆਂ ਪੀੜ੍ਹੀਆਂ ਆਪਣੀ ਸਮਝ ਤੇ ਤਜਰਬੇ ਨਾਲ ਅਜ਼ਮਾਉਂਦੀਆਂ ਆ ਰਹੀਆਂ ਹਨ। ਇਸ ਵਿਚ ਨਾ ਬਿਜਲੀ ਦਾ ਬਿੱਲ ਆਉਂਦਾ ਹੈ, ਨਾ ਮਸ਼ੀਨ ਦੀ ਆਵਾਜ਼ ਹੁੰਦੀ ਹੈ ਤੇ ਨਾ ਹੀ ਕੋਈ ਫਿਲਟਰ ਬਦਲਣ ਦੀ ਲੋੜ ਪੈਂਦੀ ਹੈ।
ਇਸ ਦੇਸੀ ਉਪਾਅ ਨੂੰ ਅਪਣਾਉਂਦੇ ਸਮੇਂ ਥੋੜ੍ਹਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਬਾਲਟੀ ਹਮੇਸ਼ਾ ਸਾਫ਼ ਹੋਣੀ ਚਾਹੀਦੀ ਹੈ ਅਤੇ ਉਸ ਨੂੰ ਅਜਿਹੀ ਸੁਰੱਖਿਅਤ ਜਗ੍ਹਾ ਰੱਖੋ ਜਿੱਥੋਂ ਉਹ ਡਿੱਗੇ ਨਾ। ਛੋਟੇ ਬੱਚਿਆਂ ਵਾਲੇ ਘਰ ਵਿੱਚ ਸੁਰੱਖਿਆ ਸਭ ਤੋਂ ਉੱਪਰ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ, ਚੰਗੀ ਤੇ ਗੂੜ੍ਹੀ ਨੀਂਦ ਲਈ ਸਿਰਫ਼ ਕਮਰੇ ਦਾ ਠੰਢਾ ਹੋਣਾ ਹੀ ਕਾਫ਼ੀ ਨਹੀਂ ਹੈ। ਤੁਹਾਨੂੰ ਕੁਝ ਹੋਰ ਗੱਲਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ:
ਬੱਚਿਆਂ ਦੀ ਬਿਹਤਰ ਨੀਂਦ ਕਈ ਛੋਟੀਆਂ-ਛੋਟੀਆਂ ਚੀਜ਼ਾਂ ਦੇ ਸਹੀ ਤਾਲਮੇਲ ਨਾਲ ਆਉਂਦੀ ਹੈ। ਅਗਲੀ ਵਾਰ ਜਦੋਂ ਗਰਮੀ ਜ਼ਿਆਦਾ ਹੋਵੇ ਤੇ ਏਸੀ ਲਗਾਤਾਰ ਚੱਲ ਰਿਹਾ ਹੋਵੇ ਤਾਂ ਇਹ ਪੁਰਾਣਾ ਤੇ ਆਸਾਨ ਨੁਸਖ਼ਾ ਜ਼ਰੂਰ ਅਜ਼ਮਾ ਕੇ ਦੇਖੋ। ਹਵਾ ਵਿੱਚ ਆਈ ਇਹ ਮਾਮੂਲੀ ਜਿਹੀ ਨਮੀ ਤੁਹਾਡੇ ਬੱਚੇ ਦੀ ਨੀਂਦ ਨੂੰ ਕਿਤੇ ਜ਼ਿਆਦਾ ਆਰਾਮਦਾਇਕ ਬਣਾ ਸਕਦੀ ਹੈ।