Ant Mill ਦੀ ਇਹ ਘਟਨਾ ਅਕਸਰ ਆਰਮੀ ਕੀੜੀਆਂ (Army Ants) 'ਚ ਵੇਖੀ ਜਾਂਦੀ ਹੈ ਜੋ ਸਦਾ ਝੁੰਡ ਵਿਚ ਚਲਦੀਆਂ ਹਨ। ਅਸਲ ਵਿੱਚ, ਇਹ ਕੀੜੀਆਂ ਆਪਣੀ ਦਿਸ਼ਾ ਨਿਰਧਾਰਤ ਕਰਨ ਲਈ ਇਕ ਖਾਸ ਕਿਸਮ ਦੀ ਗੰਧ ਛੱਡਦੀਆਂ ਹਨ ਜਿਸਨੂੰ ਫੇਰੋਮੋਨ (Pheromones) ਕਹਿੰਦੇ ਹਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਸੋਚੋ, ਜ਼ਮੀਨ 'ਤੇ ਹਜ਼ਾਰਾਂ ਕੀੜੀਆਂ ਹਨ, ਪਰ ਉਹ ਕਿਸੇ ਖਾਣੇ ਦੀ ਤਲਾਸ਼ 'ਚ ਨਹੀਂ ਹਨ ਬਲਕਿ ਇਕ ਵਿਸ਼ਾਲ ਘੁੰਮਦੇ ਹੋਏ ਪਹੀਏ ਦੀ ਤਰ੍ਹਾਂ ਗੋਲ ਘੇਰੇ 'ਚ ਫਸ ਗਈਆਂ ਹਨ। ਉਹ ਰੁਕਦੀਆਂ ਨਹੀਂ, ਥਕਦੀਆਂ ਨਹੀਂ, ਬਸ ਲਗਾਤਾਰ ਦੌੜਦੀਆਂ ਰਹਿੰਦੀਆਂ ਹਨ... ਜਦ ਤਕ ਕਿ ਇਕ-ਇਕ ਕਰ ਕੇ ਡਿੱਗ ਕੇ ਮਰ ਨਹੀਂ ਜਾਂਦੀਆਂ! ਜੀ ਹਾਂ, ਕੁਦਰਤ ਦਾ ਇਹ ਨਜ਼ਾਰਾ ਜਿੰਨਾ ਹੈਰਾਨ ਕਰਨ ਵਾਲਾ ਹੈ, ਓਨਾ ਹੀ ਦੁਖਦਾਈ ਵੀ। ਵਿਗਿਆਨੀ ਇਸਨੂੰ 'ਆਂਟ ਮਿਲ' (Ant Mill) ਕਹਿੰਦੇ ਹਨ, ਜਿਸਦਾ ਮਤਲਬ ਹੈ ਇਕ ਅਜਿਹਾ ਖਤਰਨਾਕ ਲੂਪ ਜੋ ਕੀੜੀਆਂ ਨੂੰ ਸਿੱਧਾ ਮੌਤ ਦੇ ਮੂੰਹ 'ਚ ਖਿੱਚ ਲੈਂਦਾ ਹੈ।
ਆਂਟ ਮਿਲ ਦੀ ਇਹ ਘਟਨਾ ਅਕਸਰ ਆਰਮੀ ਕੀੜੀਆਂ (Army Ants) 'ਚ ਵੇਖੀ ਜਾਂਦੀ ਹੈ ਜੋ ਸਦਾ ਝੁੰਡ ਵਿਚ ਚਲਦੀਆਂ ਹਨ। ਅਸਲ ਵਿੱਚ, ਇਹ ਕੀੜੀਆਂ ਆਪਣੀ ਦਿਸ਼ਾ ਨਿਰਧਾਰਤ ਕਰਨ ਲਈ ਇਕ ਖਾਸ ਕਿਸਮ ਦੀ ਗੰਧ ਛੱਡਦੀਆਂ ਹਨ ਜਿਸਨੂੰ ਫੇਰੋਮੋਨ (Pheromones) ਕਹਿੰਦੇ ਹਨ। ਜਦੋਂ ਇਹ ਝੁੰਡ ਕਿਸੇ ਕਾਰਨ ਆਪਣੀ ਮੁੱਖ ਲਾਈਨ ਤੋਂ ਭਟਕ ਜਾਂਦਾ ਹੈ ਤਾਂ ਪਿੱਛੇ ਵਾਲੀ ਕੀੜੀ ਅੱਗੇ ਵਾਲੀ ਕੀੜੀ ਦੇ ਫੇਰੋਮੋਨ ਨੂੰ ਆਪਣੇ ਰਸਤੇ ਦਾ ਨਿਸ਼ਾਨ ਮੰਨ ਲੈਂਦੀ ਹੈ।
ਜਦੋਂ ਪਹਿਲੀ ਕੀੜੀ ਮੁੜ ਕੇ ਫਿਰ ਤੋਂ ਆਪਣੀ ਹੀ ਫੇਰੋਮੋਨ ਵਾਲੀ ਲਾਈਨ 'ਤੇ ਆ ਜਾਂਦੀ ਹੈ ਤਾਂ ਇਕ ਗੋਲ ਘੇਰਾ (Circular Loop) ਬਣ ਜਾਂਦਾ ਹੈ। ਹੁਣ ਹਰ ਕੀੜੀ ਸੋਚਦੀ ਹੈ ਕਿ ਉਹ ਆਪਣੀ ਸਾਥੀ ਦਾ ਪਿੱਛਾ ਕਰ ਰਹੀ ਹੈ ਅਤੇ ਆਪਣੇ ਬਿਲ ਵੱਲ ਜਾ ਰਹੀ ਹੈ। ਉਹ ਲਗਾਤਾਰ, ਬਿਨਾਂ ਰੁਕੇ, ਉਸ ਗੋਲ ਘੇਰੇ 'ਚ ਘੁੰਮਦੀ ਰਹਿੰਦੀ ਹੈ। ਉਹ ਨਾ ਤਾਂ ਖਾਣਾ ਖਾਂਦੀ ਹੈ ਤੇ ਨਾ ਹੀ ਪਾਣੀ ਪੀਂਦੀ ਹੈ।
ਇਹ ਚੱਕਰ ਉਦੋਂ ਤਕ ਚਲਦਾ ਰਹਿੰਦਾ ਹੈ ਜਦ ਤੱਕ ਕੀੜੀਆਂ ਪੂਰੀ ਤਰ੍ਹਾਂ ਥਕ ਨਹੀਂ ਜਾਂਦੀਆਂ। ਆਖਿਰਕਾਰ, ਭੁੱਖ, ਪਿਆਸ ਤੇ ਬਹੁਤ ਜ਼ਿਆਦਾ ਥਕਾਵਟ ਕਾਰਨ ਉਹ ਇਕ-ਇਕ ਕਰ ਕੇ ਮਰਨਾ ਲੱਗਦੀਆਂ ਹਨ। ਇਹ ਗੋਲ ਘੇਰਾ ਘੰਟਿਆਂ, ਕਈ ਵਾਰੀ ਤਾਂ ਪੂਰੇ ਇਕ ਦਿਨ ਤਕ ਚੱਲ ਸਕਦਾ ਹੈ, ਅਤੇ ਅੰਤ ਵਿਚ ਹਜ਼ਾਰਾਂ ਕੀੜੀਆਂ ਲਈ ਇਹ ਘੇਰਾ ਕਬਰਸਤਾਨ ਬਣ ਜਾਂਦਾ ਹੈ। ਇਹ ਦਰਸਾਉਂਦਾ ਹੈ ਕਿ ਇਕ ਛੋਟਾ-ਜਿਹਾ ਦਿਸ਼ਾ ਭ੍ਰਮ ਤੇ ਝੁੰਡ ਦਾ ਅੰਧਾਨੁਕਰਨ (Blind Following) ਕਿਸ ਤਰ੍ਹਾਂ ਕੁਦਰਤ ਵਿਚ ਇਕ ਖਤਰਨਾਕ ਤ੍ਰਾਸਦੀ ਬਣ ਸਕਦਾ ਹੈ।