ਡੈਬਿਟ ਕਾਰਡ ਨੇ ਆਮ ਆਦਮੀ ਲਈ ਬੈਂਕਿੰਗ ਸੇਵਾ ਨੂੰ ਬੇਹੱਦ ਸਰਲ ਬਣਾ ਦਿੱਤਾ ਹੈ। ਹੁਣ ਤੁਹਾਨੂੰ ਕਿਸੇ ਸਾਮਾਨ ਜਾਂ ਸੇਵਾ ਲਈ ਪੇਮੈਂਟ ਕਰਦੇ ਸਮੇਂ ਕੈਸ਼ ਨਾਲ ਨਹੀਂ ਰੱਖਣਾ ਪਵੇਗਾ। ਮਹਿਜ਼ ਇਕ ਕਾਰਡ ਸਵਾਈਪ ਕਰੋ ਤੇ ਤੁਹਾਡੀ ਪੇਮੈਂਟ ਪੂਰੀ ਹੋ ਜਾਂਦੀ ਹੈ। ਇਕ ਅਜਿਹਾ ਕਾਰਡ ਜਿਹੜਾ ਤੁਹਾਡੇ ਬੈਂਕ ਅਕਾਊਂਟ ਨਾਲ ਜੁੜਿਆ ਹੈ ਤੇ ਤੁਹਾਨੂੰ 24X7 ਪੇਮੈਂਟ ਦੀ ਗਾਰੰਟੀ ਦਿੰਦਾ ਹੈ। ਸ਼ਰਤ ਇਹ ਹੈ ਕਿ ਤੁਹਾਡੇ ਬੈਂਕ ਅਕਾਊਂਟ 'ਚ ਪੇਮੈਂਟ ਲਈ ਪੈਸੇ ਹੋਣੇ ਚਾਹੀਦੇ ਹਨ। ਸੁਰੱਖਿਆ ਤੇ ਪੇਮੈਂਟ ਪ੍ਰੋਸੈੱਸ 'ਚ ਸਹੂਲੀਅਤ ਲਈ ਇਸ ਕਾਰਡ ਵਿਚ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਹੁੰਦੀਆਂ ਹਨ, ਜਿਸ ਨੂੰ ਤੁਹਾਨੂੰ ਜਾਣਾ ਚਾਹੀਦਾ ਹੈ। ਮਸਲਨ, ਤੁਹਾਡੇ ਕਾਰਡ ਨੂੰ ਕਿਸ ਕੰਪਨੀ ਨੇ ਜਾਰੀ ਕੀਤਾ ਹੈ, ਤੁਹਾਡੇ ਕਾਰਡ 'ਤੇ 16 ਡਿਜੀਟ ਨੰਬਰ ਦਾ ਕੀ ਮਤਲਬ ਹੈ, ਸੀਵੀਵੀ ਕੀ ਹੁੰਦਾ ਹੈ ਆਦਿ। ਆਓ ਇਸ ਬਾਰੇ ਪੂਰੀ ਜਾਣਕਾਰੀ ਹਾਸਲ ਕਰੀਏ...

ਜਦੋਂ ਤੁਸੀਂ ਆਨਲਾਈਨ ਪੇਮੈਂਟ ਕਰਦੇ ਹੋ ਤਾਂ ਇਨ੍ਹਾਂ ਨੰਬਰਾਂ ਦੀ ਮਦਦ ਨਾਲ ਪੇਮੈਂਟ ਸਿਸਟਮ ਇਹ ਪਤਾ ਕਰ ਲੈਂਦਾ ਹੈ ਕਿ ਤੁਹਾਨੂੰ ਕਿਸ ਨੈੱਟਵਰਕ ਕੰਪਨੀ ਵੱਲੋਂ ਇਹ ਕਾਰਡ ਜਾਰੀ ਕੀਤਾ ਗਿਆ ਹੈ। ਨਾਲ ਹੀ ਇਹ ਨੰਬਰ ਤੁਹਾਨੂੰ ਤੁਹਾਡੇ ਬੈਂਕ ਅਕਾਊਂਟ ਬਾਰੇ ਵੀ ਜਾਣਕਾਰੀ ਦਿੰਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਨੰਬਰਾਂ ਦੀ ਮਦਦ ਨਾਲ ਤੁਹਾਡੇ ਕਾਰਡ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾਂਦੀ ਹੈ। ਇਹੀ ਵਜ੍ਹਾ ਹੈ ਕਿ ਕਾਰਡ ਗਵਾਚ ਜਾਣ 'ਤੇ ਕੋਈ ਵੀ ਵਿਅਕਤੀ ਤੁਹਾਡੇ ਕਾਰਡ ਤੋਂ ਕੁਝ ਖਰਚ ਨਹੀਂ ਕਰ ਸਕਦਾ।

ਕੀ ਹੁੰਦਾ ਹੈ CVV

ਆਨਲਾਈਨ ਪੇਮੈਂਟ ਕਰਦੇ ਸਮੇਂ ਤੁਹਾਨੂੰ CVV ਨੰਬਰ ਦੀ ਜ਼ਰੂਰਤ ਪੈਂਦੀ ਹੈ। ਇਹ 3 ਡਿਜਿਟ ਦਾ ਨੰਬਰ ਹੁੰਦਾ ਹੈ ਜਿਸ ਨੂੰ ਕਾਰਡ ਦੇ ਪਿੱਛੇ ਵਾਲੇ ਪੈਸੇ ਪ੍ਰਿੰਟ ਕੀਤਾ ਗਿਆ ਹੁੰਦਾ ਹੈ।

ਕਾਰਡ 'ਤੇ ਮੌਜੂਦ 16 digits ਦਾ ਮਤਲਬ

ਕਿਸੇ ਵੀ ਡੈਬਿਟ ਕਾਰਡ 'ਤੇ ਸਾਹਮਣੇ ਵਾਲੇ ਪਾਸੇ 16 ਡਿਜਿਟਸ ਦਾ ਇਕ ਕੋਡ ਲਿਖਿਆ ਹੁੰਦਾ ਹੈ। ਆਨਲਾਈਨ ਪੇਮੈਂਟ ਕਰਦੇ ਸਮੇਂ ਵੀ ਤੁਸੀਂ ਇਹ ਨੰਬਰ ਭਰਨਾ ਹੁੰਦਾ ਹੈ। ਇਸ ਕਾਰਡ ਦੇ ਪਹਿਲੇ 6 ਨੰਬਰ ਬੈਂਕ ਆਇਡੈਂਟੀਫਿਕੇਸ਼ਨ ਨੰਬਰ ਹੁੰਦੇ ਹਨ। ਇਸ ਤੋਂ ਬਾਅਦ ਦੇ 10 ਨੰਬਰਾਂ ਨੂੰ ਕਾਰਡ ਹੋਲਡਰ ਦਾ ਯੂਨੀਕ ਅਕਾਊਂਟ ਨੰਬਰ (Unique Account Number) ਕਿਹਾ ਜਾਂਦਾ ਹੈ। ਤੁਹਾਡਾ ਡੈਬਿਟ/ਏਟੀਐੱਮ ਕਾਰਡ 'ਤੇ ਲੱਗਾ ਗਲੋਬਲ ਹੋਲੋਗ੍ਰਾਮ br ਸਕਿਓਰਟੀ ਹੋਲੋਗ੍ਰਾਮ ਹੁੰਦਾ ਹੈ, ਜਿਸ ਨੂੰ ਕਾਪੀ ਕਰਨਾ ਕਾਫੀ ਮੁਸ਼ਕਲ ਹੈ। ਇਹ ਹੋਲੋਗ੍ਰਾਮ 3D ਹੁੰਦਾ ਹੈ। ਕਾਰਡ 'ਤੇ ਉਸ ਦੇ ਐਕਸਪਾਇਰ ਹੋਣ ਦੀ ਤਰੀਕ ਵੀ ਲਿਖੀ ਹੁੰਦੀ ਹੈ। ਕਾਰਡ 'ਤੇ ਛਪੇ ਇਸ 16 ਡਿਜੀਟ ਦੇ ਇਕ-ਇਕ ਨੰਬਰ ਦਾ ਕੀ ਮਤਲਬ ਹੁੰਦਾ ਹੈ...ਆਓ ਜਾਣਦੇ ਹਾਂ...

ਪਹਿਲੇ ਡਿਜਿਟ ਦਾ ਅਰਥ

ਪਹਿਲੇ ਡਿਜਿਟ ਤੋਂ ਪਤਾ ਚੱਲਦਾ ਹੈ ਕਿ ਕਿਸ ਇੰਡਸਟਰੀ ਨੇ ਇਸ ਕਾਰਡ ਨੂੰ ਜਾਰੀ ਕੀਤਾ ਹੈ। ਇਸ ਨੂੰ 'ਮੇਜਰ ਇੰਡਸਟਰੀ ਆਇਡੈਂਟੀਫਾਈ' (MII) ਕਿਹਾ ਜਾਂਦਾ ਹੈ। ਵੱਖ-ਵੱਖ ਇੰਡਸਟਰੀਜ਼ ਲਈ ਇਹ ਵੱਖ-ਵੱਖ ਹੁੰਦਾ ਹੈ।

1 - ISO

2 - ਏਅਰਲਾਈਂਸ

3 - ਏਅਰਲਾਈਂਸ ਤੇ ਹੋਰ ਇੰਡਸਟਰੀਜ਼

4 - ਟ੍ਰੈਵਲ ਤੇ ਐਂਟਰਟੇਨਮੈਂਟ

5 - ਬੈਂਕਿੰਗ ਐਂਡ ਫਾਇਨਾਂਸ (VISA)

6 - ਬੈਂਕਿੰਗ ਐਂਡ ਫਾਇਨਾਂਸ (Master Card)

7 - ਬੈਂਕਿੰਗ ਐਂਡ ਮਰਚੇਂਡਾਈਜ਼ਿੰਗ

8 - ਪੈਟਰੋਲੀਅਮ

9 - ਟੈਲੀਕਾਮ ਤੇ ਹੋਰ ਇੰਡਸਟਰੀਜ਼

ਪਹਿਲੇ 6 ਡਿਜਿਟ ਦਾ ਮਤਲਬ

ਪਹਿਲੇ 6 ਡਿਜਿਟ ਤੋਂ ਪਤਾ ਚੱਲਦਾ ਹੈ ਕਿ ਕਿਹੜੀ ਕੰਪਨੀ ਨੇ ਇਹ ਕਾਰਡ ਜਾਰੀ ਕੀਤਾ ਹੈ। ਇਸ ਨੂੰ ਐਸ਼ਿਓਰ ਆਇਡੈਂਟੀਫਿਕੇਸ਼ਨ ਨੰਬਰ (IIN) ਕਿਹਾ ਜਾਂਦਾ ਹੈ।

ਮਾਸਟਰ ਕਾਰਡ - 5XXXXX

ਵੀਜ਼ਾ - 4XXXXX

ਇਸ ਤੋਂ ਬਾਅਦ ਆਖਰੀ ਡਿਜਿਟ ਨੂੰ ਛੱਡ ਕੇ ਯਾਨੀ 7ਵੇਂ ਤੋਂ ਲੈ ਕੇ 15ਵੇਂ ਡਿਜਿਟ ਤਕ ਨੰਬਰ ਬੈਂਕ ਅਕਾਊਂਟ ਨਾਲ ਜੁੜਿਆ ਹੁੰਦਾ ਹੈ। ਇਹ ਬੈਂਕ ਅਕਾਊਂਟ ਨੰਬਰ ਨਹੀਂ ਹੁੰਦਾ, ਪਰ ਇਹ ਅਕਾਊਂਟ ਨਾਲ ਹੀ ਲਿੰਕ ਹੁੰਦਾ ਹੈ। ਇਸ ਬਾਰੇ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਕਿਸੇ ਵੀ ਹੋਰ ਵਿਅਕਤੀ ਨੂੰ ਇਸ ਨੰਬਰ ਰਾਹੀਂ ਤੁਹਾਡੇ ਅਕਾਊਂਟ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ। ਇਸ ਨੂੰ ਕਾਰਡ ਜਾਰੀਕਰਤਾ ਨੇ ਜਾਰੀ ਕੀਤਾ ਹੈ ਤੇ ਇਹ ਯੂਨੀਕ ਨੰਬਰ ਹੁੰਦਾ ਹੈ।

ਆਖਰੀ ਡਿਜਿਟ ਦਾ ਮਤਲਬ

ਕਿਸੇ ਵੀ ਡੈਬਿਟ ਕਾਰਡ ਦੇ ਆਖਰੀ ਡਿਜਿਟ ਦਾ ਮਤਲਬ ਚੈਕਸਮ ਡਿਜਿਟ ਹੁੰਦਾ ਹੈ ਜਿਸ ਤੋਂ ਕਾਰਡ ਵੈਲਿਡ ਹੈ ਜਾਂ ਨਹੀਂ, ਬਾਰੇ ਪਤਾ ਚੱਲਦਾ ਹੈ।

Posted By: Seema Anand