ਦੁਨੀਆ ਭਰ ਦੇ ਲਗਪਗ ਸਾਰੇ ਪਾਂਡਿਆਂ 'ਤੇ ਚੀਨ ਦਾ ਹੱਕ ਹੈ। ਇਹ ਚੀਨ ਦੀ ਇਕ ਵਿਸ਼ੇਸ਼ ਨੀਤੀ ਜਿਸਨੂੰ Panda Policy ਕਿਹਾ ਜਾਂਦਾ ਹੈ, ਕਰਕੇ ਹੈ। ਇਹ ਸਿਰਫ ਪਾਂਡਿਆਂ ਦੇ ਮੈਨੇਜਮੈਂਟ ਲਈ ਨਹੀਂ, ਸਗੋਂ ਚੀਨ ਦੀ ਸਾਫਟ ਪਾਵਰ ਤੇ ਗਲੋਬਲ ਰਿਲੇਸ਼ਨਜ਼ ਦਾ ਇਕ ਮਹੱਤਵਪੂਰਨ ਹਿੱਸਾ ਹੈ। ਆਓ ਇਸ ਬਾਰੇ ਜਾਣਕਾਰੀ ਹਾਸਲ ਕਰੀਏ।
ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਪਾਂਡਾ ਬੇਹੱਦ ਪਿਆਰਾ ਜਾਨਵਰ ਹੁੰਦਾ ਹੈ, ਪਰ ਇਹ ਪ੍ਰਜਾਤੀ ਓਨੀ ਹੀ ਦੁਰਲੱਭ ਵੀ ਹੈ। ਇਸ ਲਈ ਚਿੜੀਆਘਰਾਂ 'ਚ ਪਾਂਡਾ ਦੀ ਵਿਸ਼ੇਸ਼ ਦੇਖਭਾਲ ਕੀਤੀ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਪਾਂਡਾ ਭਾਵੇਂ ਉਹ ਦੁਨੀਆ ਦੇ ਕਿਸੇ ਵੀ ਚਿੜੀਆਘਰ 'ਚ ਜਨਮ ਲੈਂਦਾ ਹੈ, ਉਸ 'ਤੇ ਮਾਲਕੀ ਹੱਕ ਚੀਨ ਦਾ ਹੀ ਹੁੰਦਾ ਹੈ?
ਹਾਂ, ਇਹ ਬਿਲਕੁਲ ਸੱਚ ਹੈ। ਦੁਨੀਆ ਭਰ ਦੇ ਲਗਪਗ ਸਾਰੇ ਪਾਂਡਿਆਂ 'ਤੇ ਚੀਨ ਦਾ ਹੱਕ ਹੈ। ਇਹ ਚੀਨ ਦੀ ਇਕ ਵਿਸ਼ੇਸ਼ ਨੀਤੀ ਜਿਸਨੂੰ "ਪਾਂਡਾ ਪਾਲਿਸੀ" ਕਿਹਾ ਜਾਂਦਾ ਹੈ, ਕਰਕੇ ਹੈ। ਇਹ ਸਿਰਫ ਪਾਂਡਿਆਂ ਦੇ ਮੈਨੇਜਮੈਂਟ ਲਈ ਨਹੀਂ, ਸਗੋਂ ਚੀਨ ਦੀ ਸਾਫਟ ਪਾਵਰ ਤੇ ਗਲੋਬਲ ਰਿਲੇਸ਼ਨਜ਼ ਦਾ ਇਕ ਮਹੱਤਵਪੂਰਨ ਹਿੱਸਾ ਹੈ। ਆਓ ਇਸ ਬਾਰੇ ਜਾਣਕਾਰੀ ਹਾਸਲ ਕਰੀਏ।
ਇਸ ਨੀਤੀ ਦੀਆਂ ਜੜ੍ਹਾਂ 1950 ਦੇ ਦਹਾਕੇ 'ਚ ਹਨ, ਜਦੋਂ ਚੀਨ ਨੇ ਪਹਿਲੀ ਵਾਰ ਪਾਂਡਿਆਂ ਨੂੰ ਹੋਰ ਦੇਸ਼ਾਂ ਨੂੰ "ਕੂਟਨੀਤਿਕ ਤੋਹਫ਼ੇ" ਦੇ ਰੂਪ 'ਚ ਦੇਣਾ ਸ਼ੁਰੂ ਕੀਤਾ। ਇਹ ਦੋਸਤੀ ਤੇ ਸ਼ੁਭਕਾਮਨਾਵਾਂ ਦਾ ਪ੍ਰਤੀਕ ਸੀ। ਹਾਲਾਂਕਿ, 1980 ਦੇ ਦਹਾਕੇ ਤਕ ਪਾਂਡਾ ਇਕ ਐਨਡੇਂਜਰਡ ਸਪੈਸ਼ਿਜ਼ ਅਤੇ ਅੰਤਰਰਾਸ਼ਟਰੀ ਸਮਝੌਤਿਆਂ ਕਾਰਨ ਉਨ੍ਹਾਂ ਦਾ ਵਪਾਰ ਰੋਕਿਆ ਗਿਆ। ਇਸ ਤੋਂ ਬਾਅਦ ਚੀਨ ਨੇ ਆਪਣੀ ਰਣਨੀਤੀ ਬਦਲ ਲਈ ਤੇ "ਉਪਹਾਰ" ਦੀ ਥਾਂ "ਕਰਜ਼" ਜਾਂ "ਲੀਜ਼" ਦੀ ਵਿਵਸਥਾ ਸ਼ੁਰੂ ਕਰ ਦਿੱਤੀ। ਇਸ ਦਾ ਮਤਲਬ ਹੈ ਕਿ ਚੀਨ ਕਿਸੇ ਵੀ ਦੇਸ਼ ਨੂੰ ਪਾਂਡਾ ਇਕ ਸੀਮਤ ਸਮੇਂ ਲਈ ਉਧਾਰ ਦਿੰਦਾ ਹੈ।
- ਚੀਨ ਦਾ ਮਾਲਕੀ ਹੱਕ : ਚੀਨ ਦਾ ਇਹ ਸਾਫ ਦਾਅਵਾ ਹੈ ਕਿ ਦੁਨੀਆ ਦਾ ਹਰ ਵਿਸ਼ਾਲ ਪਾਂਡਾ, ਭਾਵੇਂ ਉਹ ਕਿੱਥੇ ਵੀ ਪੈਦਾ ਹੋਇਆ ਹੋਵੇ, ਚੀਨ ਦੀ ਜਾਇਦਾਦ ਹੈ। ਇਹ ਦਾਅਵਾ ਉਨ੍ਹਾਂ ਦੀ ਕੁਦਰਤੀ ਰਿਹਾਇਸ਼ 'ਤੇ ਆਧਾਰਿਤ ਹੈ।
- ਸਰਪ੍ਰਸਤੀ 'ਤੇ ਜ਼ੋਰ : ਚੀਨ ਦਾ ਕਹਿਣਾ ਹੈ ਕਿ ਇਹ ਨੀਤੀ ਪਾਂਡਿਆਂ ਦੀ ਸਰਪ੍ਰਸਤੀ ਅਤੇ ਉਨ੍ਹਾਂ ਦੀ ਘਟਦੀ ਆਬਾਦੀ ਨੂੰ ਵਧਾਉਣ ਲਈ ਹੈ। ਵਿਦੇਸ਼ਾਂ 'ਚ ਪਾਂਡਿਆਂ ਨੂੰ ਭੇਜਣ ਦਾ ਮੁੱਖ ਟੀਚਾ "ਰਿਸਰਚ" ਦੱਸਿਆ ਜਾਂਦਾ ਹੈ ਤਾਂ ਜੋ ਉਨ੍ਹਾਂ ਦੇ ਪ੍ਰਜਣਨ, ਵਿਹਾਰ ਤੇ ਦੇਖਭਾਲ ਬਾਰੇ ਕੌਮਾਂਤਰੀ ਸਹਿਯੋਗ ਨਾਲ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।
- ਫਾਇਨਾਂਸ਼ੀਅਲ ਕਮਿਟਮੈਂਟ : ਕੋਈ ਵੀ ਦੇਸ਼ ਚੀਨ ਤੋਂ ਪਾਂਡਾ "ਲੀਜ਼" 'ਤੇ ਲੈ ਸਕਦਾ ਹੈ, ਪਰ ਇਸ ਦੀ ਕੀਮਤ ਬਹੁਤ ਜ਼ਿਆਦਾ ਹੈ। ਦੇਸ਼ਾਂ ਨੂੰ ਹਰ ਸਾਲ ਲਗਪਗ 10 ਤੋਂ 20 ਲੱਖ ਅਮਰੀਕੀ ਡਾਲਰ ਦਾ ਭੁਗਤਾਨ ਕਰਨਾ ਪੈਂਦਾ ਹੈ। ਇਹ ਰਕਮ ਸਿੱਧੇ ਤੌਰ 'ਤੇ ਚੀਨ ਦੇ ਪਾਂਡਾ ਕੰਜ਼ਰਵੇਸ਼ਨ ਪ੍ਰੋਗਰਾਮ 'ਚ ਜਾਂਦੀ ਹੈ।
ਪਾਂਡਾ ਪਾਲਿਸੀ ਸਿਰਫ ਪੈਸੇ ਅਤੇ ਕੰਜ਼ਰਵੇਸ਼ਨ ਤਕ ਸੀਮਤ ਨਹੀਂ ਹੈ। ਇਹ ਚੀਨ ਦੀ ਸਾਫਟ ਪਾਵਰ ਤੇ ਕੂਟਨੀਤੀ ਦਾ ਮਹੱਤਵਪੂਰਨ ਹਿੱਸਾ ਹੈ। ਜਦੋਂ ਚੀਨ ਕਿਸੇ ਦੇਸ਼ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਤਾਂ ਪਾਂਡਾ ਇਕ "ਸੋਚ ਸਮਝ ਕੇ ਦਿੱਤਾ ਗਿਆ ਉਪਹਾਰ" ਦੇ ਤੌਰ 'ਤੇ ਕੰਮ ਕਰਦਾ ਹੈ। ਉਦਾਹਰਨ ਵਜੋਂ, 1972 'ਚ ਅਮਰੀਕਾ-ਚੀਨ ਰਿਸ਼ਤਿਆਂ 'ਚ ਪਿਘਲਾਵ ਦੌਰਾਨ ਚੀਨ ਨੇ ਅਮਰੀਕਾ ਨੂੰ ਪਾਂਡਾ ਭੇਟ ਕੀਤੇ ਸਨ। ਇਸੇ ਤਰ੍ਹਾਂ, ਵਪਾਰ ਸਮਝੌਤਿਆਂ ਜਾਂ ਰਾਜਨੀਤਿਕ ਰਿਸ਼ਤਿਆਂ ਨੂੰ ਸੁਧਾਰਨ ਲਈ ਪਾਂਡਾ ਕਰਜ਼ 'ਚ ਦਿੱਤੇ ਜਾਂਦੇ ਹਨ।
ਇਸ ਦੇ ਨਾਲ ਹੀ ਪਾਂਡਾ ਜਿਸ ਚਿੜੀਆਘਰ 'ਚ ਜਾਂਦੇ ਹਨ, ਉਥੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ 'ਚ ਵੱਡਾ ਵਾਧਾ ਹੁੰਦਾ ਹੈ ਜਿਸ ਨਾਲ ਉਸ ਦੇਸ਼ ਨੂੰ ਆਰਥਿਕ ਫਾਇਦਾ ਹੁੰਦਾ ਹੈ। ਇਸ ਤਰ੍ਹਾਂ, ਇਹ ਚੀਨ ਦੇ ਨਾਲ ਉਸ ਦੇਸ਼ ਦੇ ਆਰਥਿਕ ਰਿਸ਼ਤਿਆਂ ਨੂੰ ਵੀ ਮਜ਼ਬੂਤ ਕਰਦਾ ਹੈ।