Chaina Poda ਨੂੰ ਬਣਾਉਣ ਦੀ ਵਿਧੀ ਕਾਫ਼ੀ ਦਿਲਚਸਪ ਹੈ। ਇਸਨੂੰ ਬਣਾਉਣ 'ਚ ਤਾਜ਼ਾ ਛੈਣਾ, ਚੀਨੀ ਅਤੇ ਸੂਜੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਮਿਸ਼ਰਣ ਨੂੰ ਸਾਲ (Sal) ਦੇ ਪੱਤਿਆਂ 'ਚ ਲਪੇਟਿਆ ਜਾਂਦਾ ਹੈ। ਸਾਲ ਦੇ ਪੱਤੇ ਇਸਨੂੰ ਇਕ ਖਾਸ ਸਮੋਕੀ ਫਲੇਵਰ ਤੇ ਖੁਸ਼ਬੂ ਦਿੰਦੇ ਹਨ। ਇਸਨੂੰ ਉਦੋਂ ਤਕ ਹੌਲੀ ਅੱਗ 'ਤੇ ਬੇਕ (Back) ਕੀਤਾ ਜਾਂਦਾ ਹੈ ਜਦੋਂ ਤਕ ਕਿ ਇਸਦੀ ਬਾਹਰੀ ਪਰਤ ਸੁਨਹਿਰੀ ਭੂਰੀ ਅਤੇ ਕੁਰਕੁਰੀ ਨਾ ਹੋ ਜਾਵੇ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਓਡੀਸ਼ਾ ਦਾ ਜ਼ਿਕਰ ਹੋਵੇ ਅਤੇ 'ਛੈਣਾ ਪੋੜਾ' ਦਾ ਨਾਮ ਜ਼ੁਬਾਨ 'ਤੇ ਨਾ ਆਵੇ, ਅਜਿਹਾ ਭਲਾ ਕਿਵੇਂ ਹੋ ਸਕਦਾ ਹੈ। ਭਗਵਾਨ ਜਗਨਨਾਥ ਨੂੰ ਭੋਗ ਲੱਗਣ ਵਾਲੀ ਇਹ ਮਠਿਆਈ ਆਪਣੇ ਖਾਸ ਸੋਂਧੇ ਸਵਾਦ ਲਈ ਮਸ਼ਹੂਰ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਓਡੀਸ਼ਾ ਦੇ ਫੂਡ ਕਲਚਰ ਦਾ ਅਹਿਮ ਹਿੱਸਾ ਬਣ ਚੁੱਕੀ ਇਹ ਡਿਸ਼ ਅਸਲ ਵਿਚ ਇਕ ਗਲਤੀ ਦਾ ਨਤੀਜਾ ਸੀ?
ਜੀ ਹਾਂ, ਇਹ ਕੋਈ ਮਾਸਟਰ ਸ਼ੈੱਫ ਦੀ ਰੈਸਿਪੀ ਨਹੀਂ, ਸਗੋਂ ਇਕ ਇਤਫ਼ਾਕ ਨਾਲ ਬਣੀ ਮਿਠਾਈ ਹੈ ਜੋ ਹੁਣ ਓਡੀਸ਼ਾ ਦੀ ਸੰਸਕ੍ਰਿਤੀ ਦਾ ਅਹਿਮ ਹਿੱਸਾ ਬਣ ਚੁੱਕੀ ਹੈ। ਆਓ ਜਾਣਦੇ ਹਾਂ ਕਿ ਆਖਰ ਪਹਿਲੀ ਵਾਰ ਕਿਵੇਂ ਬਣਿਆ ਸੀ ਲਾਜਵਾਬ 'ਛੈਣਾ ਪੋੜਾ'।
ਛੈਣਾ ਪੋੜਾ ਦੀ ਉਤਪੱਤੀ 20ਵੀਂ ਸਦੀ 'ਚ ਓਡੀਸ਼ਾ ਦੇ ਨਯਾਗੜ੍ਹ ਸ਼ਹਿਰ 'ਚ ਹੋਈ ਸੀ। ਇਸ ਮਿਠਾਈ ਨੂੰ ਬਣਾਉਣ ਦਾ ਸਿਹਰਾ ਉੱਥੋਂ ਦੀ ਇਕ ਸਥਾਨਕ ਮਿਠਾਈ ਦੀ ਦੁਕਾਨ ਦੇ ਮਾਲਕ ਸੁਦਰਸ਼ਨ ਸਾਹੂ ਨੂੰ ਜਾਂਦਾ ਹੈ।
ਛੈਣਾ ਪੋੜਾ ਦਾ ਮਤਲਬ ਇਸਦੇ ਬਣਨ ਦੀ ਪ੍ਰਕਿਰਿਆ 'ਚ ਹੀ ਛੁਪਿਆ ਹੋਇਆ ਹੈ। ਓਡੀਆ ਭਾਸ਼ਾ 'ਚ 'ਛੈਣਾ' ਦਾ ਮਤਲਬ ਹੈ ਪਨੀਰ (Cottage Cheese) ਅਤੇ 'ਪੋੜਾ' ਦਾ ਮਤਲਬ ਹੈ ਸੜਿਆ ਹੋਇਆ ਜਾਂ ਭੁੰਨਿਆ ਹੋਇਆ। ਇਹ ਸਿਰਫ਼ ਇਕ ਮਿਠਾਈ ਨਹੀਂ ਹੈ, ਸਗੋਂ ਹਰ ਓਡੀਆ ਨਾਗਰਿਕ ਲਈ ਇੱਕ ਭਾਵਨਾ ਹੈ। ਅੱਜ ਓਡੀਸ਼ਾ ਦੀ ਹਰ ਮਿਠਾਈ ਦੀ ਦੁਕਾਨ 'ਤੇ ਇਸਦੀ ਭਾਰੀ ਮੰਗ ਰਹਿੰਦੀ ਹੈ, ਜਿੱਥੇ ਇਸਨੂੰ ਚੀਨੀ ਜਾਂ ਗੁੜ ਦੇ ਵੱਖ-ਵੱਖ ਸਵਾਦਾਂ ਵਿੱਚ ਤਿਆਰ ਕੀਤਾ ਜਾਂਦਾ ਹੈ।
ਛੈਣਾ ਪੋੜਾ ਨੂੰ ਬਣਾਉਣ ਦੀ ਵਿਧੀ ਕਾਫ਼ੀ ਦਿਲਚਸਪ ਹੈ। ਇਸਨੂੰ ਬਣਾਉਣ 'ਚ ਤਾਜ਼ਾ ਛੈਣਾ, ਚੀਨੀ ਅਤੇ ਸੂਜੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਮਿਸ਼ਰਣ ਨੂੰ ਸਾਲ (Sal) ਦੇ ਪੱਤਿਆਂ 'ਚ ਲਪੇਟਿਆ ਜਾਂਦਾ ਹੈ। ਸਾਲ ਦੇ ਪੱਤੇ ਇਸਨੂੰ ਇਕ ਖਾਸ ਸਮੋਕੀ ਫਲੇਵਰ ਤੇ ਖੁਸ਼ਬੂ ਦਿੰਦੇ ਹਨ। ਇਸਨੂੰ ਉਦੋਂ ਤਕ ਹੌਲੀ ਅੱਗ 'ਤੇ ਬੇਕ (Back) ਕੀਤਾ ਜਾਂਦਾ ਹੈ ਜਦੋਂ ਤਕ ਕਿ ਇਸਦੀ ਬਾਹਰੀ ਪਰਤ ਸੁਨਹਿਰੀ ਭੂਰੀ ਅਤੇ ਕੁਰਕੁਰੀ ਨਾ ਹੋ ਜਾਵੇ।
ਆਪਣੇ ਅਨੋਖੇ ਅਤੇ ਅਮੀਰ ਸਵਾਦ ਦੇ ਕਾਰਨ ਛੈਣਾ ਪੋੜਾ ਨੇ ਬਹੁਤ ਜਲਦੀ ਹੀ ਸਾਧਾਰਨ ਦੁਕਾਨਾਂ ਤੋਂ ਨਿਕਲ ਕੇ ਮੰਦਰਾਂ ਤਕ ਦਾ ਸਫ਼ਰ ਤੈਅ ਕਰ ਲਿਆ। ਅੱਜ ਇਹ ਪੁਰੀ ਦੇ ਪ੍ਰਸਿੱਧ ਜਗਨਨਾਥ ਮੰਦਰ 'ਚ ਭਗਵਾਨ ਨੂੰ ਅਰਪਿਤ ਕੀਤੇ ਜਾਣ ਵਾਲੇ ਛੱਪਣ ਭੋਗ ਦਾ ਹਿੱਸਾ ਬਣ ਚੁੱਕਾ ਹੈ। ਜਲਦੀ ਹੀ ਇਸ ਮਿਠਾਈ ਨੂੰ GI ਟੈਗ ਵੀ ਮਿਲਣ ਵਾਲਾ ਹੈ, ਜੋ ਇਸਦੀ ਖੇਤਰੀ ਪਛਾਣ ਨੂੰ ਸੁਰੱਖਿਅਤ ਰੱਖਣ ਵਿੱਚ ਅਹਿਮ ਯੋਗਦਾਨ ਪਾਵੇਗਾ।